07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਸੱਤਾ ਨੌਸ਼ਹਿਰੀਆ ਗਰੋਹ ਦਾ ਮੈਂਬਰ ਅੰਮਿ੍ਤਸਰ ਪੁਲਿਸ ਨਾਲ ਐਨਕਾਊਾਟਰ 'ਚ ਜ਼ਖ਼ਮੀ

ਅਜੀਤ ਡੈਸਕ 30-01-2026

ਅੰਮਿ੍ਤਸਰ/ਸੁਲਤਾਨਵਿੰਡ 29 ਜਨਵਰੀ (ਰੇਸ਼ਮ ਸਿੰਘ, ਗੁਰਨਾਮ ਸਿੰਘ ਬੁੱਟਰ)-ਇਥੇ ਫਿਰੌਤੀ ਖਾਤਰ ਇਕ ਸੁਨਿਆਰੇ ਨੂੰ ਨਿਸ਼ਾਨਾ ਬਣਾ ਕੇ ਗੋਲੀਬਾਰੀ ਕਰਨ ਦੇ ਮਾਮਲੇ 'ਚ ਅੱਜ ਕਮਿਸ਼ਨਰੇਟ ਪੁਲਿਸ ਵਲੋਂ ਸੱਤਾ ਨੌਸ਼ਹਿਰੀਆ ਗੈਂਗ ਨੂੰ ਵੱਡਾ ਝਟਕਾ ਦਿੰਦਿਆਂ ਗਰੋਹ ਦੇ ਤਿੰਨ ਮੈਂਬਰਾਂ ਨੂੰ ਗਿ੍ਫਤਾਰ ਕਰ ਲਿਆ ਗਿਆ ਹੈ ਜਦੋਂ ਕਿ ਪੁਲਿਸ ਨਾਲ ਹੋਈ ਹੋਈ ਝੜਪ ਦੌਰਾਨ ਇਕ ਮੁਲਜ਼ਮ ਪੈਰ 'ਚ ਗੋਲੀ ਵੱਜਣ ਕਾਰਨ ਜਖਮੀਂ ਹੋ ਗਿਆ ਹੈ | ਇਹ ਪ੍ਰਗਟਾਵਾ ਅੱਜ ਇਥੇ ਸੁਲਤਾਨਵਿੰਡ ਖੇਤਰ ਵਿਖੇ ਐਨਕਾਊਾਟਰ ਦਾ ਜਾਇਜ਼ਾ ਲੈਣ ਪੁੱਜੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕੀਤਾ | ਉਨ੍ਹਾਂ ਦਸਿਆ ਕਿ ਪੁਲਿਸ ਗੋਲੀ ਲੱਗਣ ਨਾਲ ਜ਼ਖ਼ਮੀਂ ਹੋਏ ਮੁਲ਼ਜ਼ਮ ਦੀ ਸ਼ਨਾਖਤ ਜੋਬਨਜੀਤ ਸਿੰਘ ਵਾਸੀ ਪਿੰਡ ਵਾਰੀਆ (ਵਰਿ੍ਹਆ) ਨੌਸ਼ਹਿਰਾ ਪੰਨੂਆਂ ਜ਼ਿਲ੍ਹਾ ਤਰਨ ਤਾਰਨ ਵਜੋਂ ਹੋਈ ਹੈ | ਉਨ੍ਹਾਂ ਦਸਿਆ ਕਿ 16 ਜਨਵਰੀ ਨੂੰ ਥਾਣਾ ਬੀ. ਡਵੀਜ਼ਨ ਵਿਖੇ ਪੁਲਿਸ ਵਲੋ ਮਾਮਲਾ ਦਰਜ ਕੀਤਾ ਸੀ ਹਾਲਾਂ ਕਿ ਸ਼ਿਕਾਇਤਕਰਤਾ ਨੇ ਸ਼ਿਕਾਇਤ ਦਰਜ ਨਹੀਂ ਕਰਵਾਈ | ਪੁਲਿਸ ਨੇ ਆਪਣੇ ਪੱਧਰ 'ਤੇ ਜਾਂਚ ਸ਼ੁਰੂ ਕੀਤੀ ਤੇ ਜਸ਼ਨਦੀਪ ਸਿੰਘ ਵਾਸੀ ਪਿੰਡ ਦਦੇਹਰ ਚੜਦੀ ਪੱਤੀ ਸਰਹਾਲੀ ਨੂੰ ਗਿ੍ਫਤਾਰ ਕੀਤਾ ਜਿਸ ਉਪਰੰਤ ਦੋ ਹੋਰ ਮੁਲਜ਼ਮਾਂ ਜੋਬਨਜੀਤ ਸਿੰਘ ਤੇ ਗੁਰਕੀਰਤ ਸਿੰਘ ਵਾਸੀ ਪਿੰਡ ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ ਨੂੰ ਗਿ੍ਫਤਾਰ ਕੀਤਾ ਗਿਆ | ਪੁਲਿਸ ਵਲੋਂ ਜਾਂਚ ਤੋਂ ਪਤਾ ਲੱਗਾ ਕਿ ਇਹ ਤਿੰਨੋ ਮੁਲਜ਼ਮ ਗੋਲੀਬਾਰੀ ਦੀ ਘਟਨਾ 'ਚ ਸ਼ਾਮਿਲ ਸਨ | ਪੁਲਿਸ ਪਾਰਟੀ ਜਦੋਂ ਮੁਲਜ਼ਮ ਜੋਬਨਜੀਤ ਸਿੰਘ ਨੂੰ ਹੋਰ ਸ਼ੱਕੀ ਵਿਅਕਤੀ ਦੀ ਪਛਾਣ ਲਈ ਸੁਲਤਾਨਵਿੰਡ ਖੇਤਰ ਵਿਚ ਲੈ ਕੇ ਜਾ ਰਹੀ ਸੀ ਤਾਂ ਮੁਲਜ਼ਮ ਨੇ ਰਾਹ 'ਚ ਸਿਹਤ ਖਰਾਬ ਹੋਣ ਦੀ ਸ਼ਿਕਾਇਤ ਕੀਤੀ ਜਦੋਂ ਪੁਲਿਸ ਗੱਡੀ ਨੂੰ ਰੋਕਿਆ ਗਿਆ ਅਤੇ ਉਸਨੂੰ ਗੱਡੀ ਤੋਂ ਉਤਾਰਿਆ ਗਿਆ ਤਾਂ ਅਚਾਨਕ ਮੁਲਜ਼ਮ ਨੇ ਏ.ਐਸ.ਆਈ. ਸ਼ਰਨਜੀਤ ਸਿੰਘ ਦਾ ਸਰਵਿਸ ਹਥਿਆਰ 38 ਬੋਰ ਰਿਵਾਲਵਰ ਖੋਹਣ ਦੀ ਕੋਸ਼ਿਸ ਕੀਤੀ ਤੇ ਅਚਾਨਕ ਗੋਲੀ ਚੱਲ ਗਈ ਜੋ ਮੁਲ਼ਜਮ ਦੇ ਖੱਬੇ ਪੈਰ 'ਚ ਵੱਜੀ ਜਿਸ ਨੂੰ ਇਲਾਜ਼ ਲਈ ਭਰਤੀ ਕਰਵਾਇਆ ਗਿਆ ਹੈ | ਸੀ.ਪੀ. ਸ: ਭੁੱਲਰ ਨੇ ਦਸਿਆ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਜੋਬਨਜੀਤ ਸਿੰਘ ਨੌਸ਼ਹਿਰਾ ਪੰਨੂਆਂ ਦੇ ਰਹਿਣ ਵਾਲੇ ਗੈਂਗਸਟਰ ਸੱਤਾ ਨੌਸ਼ਹਿਰਾ ਪੰਨੂਆਂ ਦੇ ਸੰਪਰਕ 'ਚ ਸੀ ਅਤੇ ਜੋਬਨਜੀਤ ਸਿੰਘ ਅਪਰਾਧ ਕਰਨ ਲਈ ਉਸਦੇ ਨਿਰਦੇਸ਼ਾਂ 'ਤੇ ਕੰਮ ਕਰ ਰਿਹਾ ਸੀ | ਗੋਲੀਬਾਰੀ ਸਮੇਂ ਦੋਸ਼ੀ ਜੋਬਨਜੀਤ ਸਿੰਘ ਮੋਟਰਸਾਈਕਲ ਚਲਾ ਰਿਹਾ ਸੀ, ਜਦੋਂ ਕਿ ਗੁਰਕੀਰਤ ਸਿੰਘ ਉਰਫ਼ ਕੀਰਤ ਅਤੇ ਜਸ਼ਨਦੀਪ ਸਿੰਘ ਨੂੰ ਅੰਜਾਮ ਦੇਣ ਵਿਚ ਸਹਾਇਤਾ ਕੀਤੀ ਸੀ | ਜੋਬਨਜੀਤ ਸਿੰਘ ਪਹਿਲਾਂ ਤਰਨਤਾਰਨ ਦੇ ਥਾਣਾ ਸਰਹਾਲੀ ਵਿਖੇ ਦਰਜ ਚੋਰੀ ਦੇ ਇੱਕ ਮਾਮਲੇ ਵਿਚ ਸ਼ਾਮਲ ਹੈ | ਗੁਰਕੀਰਤ ਸਿੰਘ ਉਰਫ਼ ਕੀਰਤ ਅੰਮਿ੍ਤਸਰ ਦੇ ਥਾਣਾ ਸਦਰ ਵਿਖੇ ਦਰਜ ਇੱਕ ਅਸਲਾ ਐਕਟ ਦੇ ਮਾਮਲੇ ਵਿਚ ਵੀ ਸ਼ਾਮਲ ਹੈ | ਇਸ ਟੀਮ 'ਚ ਜਗਜੀਤ ਸਿੰਘ ਵਾਲੀਆ ਡੀ.ਸੀ.ਪੀ. , ਏ. ਡੀ.ਸੀ.ਪੀ. ਜਸਰੂਪ ਕੌਰ ਬਾਠ, ਏ.ਡੀ.ਸੀ.ਪੀ. ਅਭਿਨਵ ਜੈਨ ਇੰਸ: ਬਲਜਿੰਦਰ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਪੰਜਾਬ ਦੀ ਮਾਨ ਸਰਕਾਰ ਹਰ ਫਰੰਟ 'ਤੇ ਹੋਈ ਬੁਰੀ ਤਰ੍ਹਾਂ ਫੇਲ੍ਹ-ਸੱਚਰ ਅਗਲੀ ਖ਼ਬਰ ਘਰ ਬਣਾਉਣ ਲਈ ਆਰਕੀਟੈਕਟ ਨੂੰ ਠੇਕਾ ਦੇਣਾ ਪਿਆ ਮਹਿੰਗਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।