07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਪੰਜਾਬ ਦੀ ਮਾਨ ਸਰਕਾਰ ਹਰ ਫਰੰਟ 'ਤੇ ਹੋਈ ਬੁਰੀ ਤਰ੍ਹਾਂ ਫੇਲ੍ਹ-ਸੱਚਰ

ਅਜੀਤ ਡੈਸਕ 30-01-2026

ਕੱਥੂਨੰਗਲ, 29 ਜਨਵਰੀ (ਦਲਵਿੰਦਰ ਸਿੰਘ ਰੰਧਾਵਾ)-ਹਲਕਾ ਮਜੀਠਾ ਤੋਂ ਕਾਂਗਰਸ ਦੇ ਇੰਚਾਰਜ ਤੇ ਸੀਨੀਅਰ ਕਾਂਗਰਸੀ ਆਗੂ ਭਗਵੰਤ ਪਾਲ ਸਿੰਘ ਸੱਚਰ ਨੇ ਕਿਹਾ ਕਿ ਰੋਜ਼ਾਨਾ ਪੰਜਾਬ ਦੇ ਕਿਸੇ ਨਾ ਕਿਸੇ ਕੋਨੇ ਵਿਚ ਹੋ ਰਹੀਆਂ ਕਤਲ ਦੀਆਂ ਵਾਰਦਾਤਾਂ ਨੇ ਇਕ ਵਾਰ ਫਿਰ ਪੰਜਾਬ ਵਾਸੀਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਤੇ ਪੰਜਾਬ ਵਿਚਲੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਬਹੁਤ ਹੀ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਈ, ਦਿਨ ਦਿਹਾੜੇ ਕਤਲੇਆਮ ਹੋਣ ਨਾਲ ਆਮ ਨਾਗਰਿਕ ਡੂੰਘੀ ਚਿੰਤਾ ਦੇ ਆਲਮ ਵਿਚ ਹੈ, ਇਸ ਸਰਕਾਰ ਕੋਲੋਂ ਨਾਂ ਤਾਂ ਨਸ਼ਿਆਂ ਤੇ ਅਤੇ ਨਾ ਹੀ ਕਾਨੂੰਨ ਵਿਵਸਥਾ 'ਤੇ ਕੰਟਰੋਲ ਹੋਇਆ ਹੈ, ਲੋਕਾਂ ਨੂੰ ਗੁੰਮਰਾਹ ਕਰਕੇ ਸਰਕਾਰੀ ਖ਼ਰਚਿਆਂ 'ਤੇ ਸਮਾਗਮ ਕਰਵਾਕੇ ਯੁੱਧ ਨਸ਼ਿਆਂ ਵਿਰੁੱਧ ਦੇ ਨਾਮ ਹੇਠ ਪੁਲਿਸ ਪ੍ਰਸ਼ਾਸਨ ਤੇ ਆਮ ਆਦਮੀ ਪਾਰਟੀ ਦੇ ਆਗੂ ਵੱਡੇ-ਵੱਡੇ ਬੋਰਡ ਲਾਕੇ ਤੇ ਝੂਠਾ ਪ੍ਰਚਾਰ ਕਰ ਰਹੇ ਹਨ ਜੋ ਕਿ ਅਸਲੀਅਤ ਤੋਂ ਕੋਹਾਂ ਦੂਰ ਹੈ | ਸੱਚਰ ਨੇ ਕਿਹਾ ਕਿ ਮਾਨ ਸਾਹਿਬ ਲੋਕਾਂ ਨੂੰ ਲੱਛੇਦਾਰ ਭਾਸ਼ਣ ਤੇ ਚੁਟਕਲੇ ਸੁਨਾਉਣੇ ਹੁਣ ਬੰਦ ਕਰ ਦਿਓ ਉਨ੍ਹਾਂ ਘਰਾਂ ਵਿਚ ਜਾਓ ਜਿੱਥੇ ਮੌਤ ਦੇ ਸੱਥਰ ਵਿਛ ਰਹੇ ਹਨ ਚਾਹੇ ਉਹ ਗੋਲੀਆਂ ਨਾਲ ਜਾਂ ਚਿੱਟੇ ਨਾਲ, ਮਾਨ ਸਾਹਿਬ ਤੁਸੀਂ ਇਕ ਸੂਬੇ ਦੇ ਜਿੰਮੇਵਾਰ ਮੁੱਖ ਮੰਤਰੀ ਹੋ ਪਰ ਤੁਹਾਡੀਆਂ ਸਟੇਜਾਂ 'ਤੇ ਸਪੀਚਾਂ ਚਾਹੇ ਉਹ ਸਰਕਾਰੀ ਜਾਂ ਰਾਜਨੀਤਿਕ ਹੋਣ ਉਸ ਵਿਚੋਂ ਹਾਸੇ ਠੱਠੇ ਤੋਂ ਸਿਵਾਏ ਕੁਝ ਵੀ ਨਜ਼ਰ ਨਹੀਂ ਆਉਂਦਾ, | ਅੱਜ ਲੋੜ ਹੈ ਪੰਜਾਬ ਦੇ ਲੋਕਾਂ ਦੀ ਹਿਫ਼ਾਜ਼ਤ ਲਈ ਸਖ਼ਤ ਕਦਮ ਚੁੱਕਣ ਦੀ, ਗੱਲਬਾਤ ਕਰਦਿਆਂ ਭਗਵੰਤ ਪਾਲ ਸਿੰਘ ਸੱਚਰ ਦੇ ਨਾਲ ਨਵਦੀਪ ਸਿੰਘ ਸੋਨਾ ਮਜੀਠਾ ਸ਼ਹਿਰੀ ਕਾਂਗਰਸ ਦੇ ਪ੍ਰਧਾਨ, ਸੇਵਾ ਮੁਕਤ ਐੱਸ. ਡੀ. ਓ. ਅਮਰਜੀਤ ਸਿੰਘ ਜੱਜੇਆਣੀ, ਸੁੱਚਾ ਸਿੰਘ ਟਰਪਈ ਤੇ ਹੋਰ ਵੀ ਆਗੂ ਸਨ |

ਪਿਛਲੀ ਖ਼ਬਰ ਡੀ. ਏ. ਵੀ. ਇੰਟਰਨੈਸ਼ਨਲ ਸਕੂਲ ਵਿਖੇ ਗਣਤੰਤਰ ਦਿਵਸ ਮੌਕੇ ਸਮਾਗਮ ਕਰਵਾਇਆ ਅਗਲੀ ਖ਼ਬਰ ਸੱਤਾ ਨੌਸ਼ਹਿਰੀਆ ਗਰੋਹ ਦਾ ਮੈਂਬਰ ਅੰਮਿ੍ਤਸਰ ਪੁਲਿਸ ਨਾਲ ਐਨਕਾਊਾਟਰ 'ਚ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।