21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਪਾਕਿਸਤਾਨ ਦੇ ਖ਼ੈਬਰ ਪਖਤੂਨਖਵਾ 'ਚ ਨਵੇਂ ਤੇਲ ਤੇ ਗੈਸ ਭੰਡਾਰਾਂ ਦੀ ਖੋਜ ਦਾ ਐਲਾਨ ਇਕ ਮਹੀਨੇ 'ਚ ਤੀਜੀ ਖੋਜ, ਤੇਲ ਉਤਪਾਦਨ 'ਚ ਹੋਇਆ ਭਾਰੀ ਵਾਧਾ <br/>

ਅਜੀਤ ਡੈਸਕ 23-01-2026
ਅੰਮਿ੍ਤਸਰ, 22 ਜਨਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਦੀ ਸਰਕਾਰੀ ਤੇਲ ਅਤੇ ਗੈਸ ਕੰਪਨੀ ਆਇਲ ਐਂਡ ਗੈਸ ਡਿਵੈਲਪਮੈਂਟ ਕੰਪਨੀ ਲਿਮਟਿਡ (ਓ. ਜੀ. ਡੀ. ਸੀ. ਐੱਲ.) ਨੇ ਖ਼ੈਬਰ ਪਖਤੂਨਖਵਾ ਸੂਬੇ 'ਚ ਨਵੇਂ ਤੇਲ ਅਤੇ ਗੈਸ ਭੰਡਾਰਾਂ ਦੀ ਖੋਜ ਦਾ ਐਲਾਨ ਕੀਤਾ ਹੈ | ਓ. ਜੀ. ਡੀ. ਸੀ. ਐੱਲ. ਨੇ ਪਾਕਿ ਸਟਾਕ ਐਕਸਚੇਂਜ ਨੂੰ ਭੇਜੇ ਨੋਟਿਸ 'ਚ ਇਸ ਬਾਰੇ ਐਲਾਨ ਕਰਦਿਆਂ ਕਿਹਾ ਕਿ ਕੋਹਾਟ ਜ਼ਿਲ੍ਹੇ ਦੇ ਨਾਸ਼ਪਾ ਬਲਾਕ 'ਚ ਸਥਿਤ ਬਾਰਗਜ਼ਈ ਐਕਸ-01 ਖੂਹ ਹੁਣ ਪ੍ਰਤੀ ਦਿਨ 3,100 ਬੈਰਲ ਕੱਚਾ ਤੇਲ ਪੈਦਾ ਕਰ ਰਿਹਾ ਹੈ | ਇਸ ਦੇ ਨਾਲ ਹੀ ਇਹ ਖੂਹ 81.5 ਲੱਖ ਘਣ ਮੀਟਰ ਕੁਦਰਤੀ ਗੈਸ ਵੀ ਪੈਦਾ ਕਰ ਰਿਹਾ ਹੈ | ਪਾਕਿ ਮੀਡੀਆ ਰਿਪੋਰਟਾਂ ਮੁਤਾਬਿਕ ਖੂਹ ਤੋਂ 32/64 ਇੰਚ ਚੋਕ ਰਾਹੀਂ 3058 ਪੌਂਡ ਪ੍ਰਤੀ ਵਰਗ ਇੰਚ ਗੇਜ ਦੇ ਵੈਲਹੈੱਡ ਵਹਿਣ ਦਬਾਅ 'ਤੇ ਉਤਪਾਦਨ ਕੀਤਾ ਗਿਆ | ਓ. ਜੀ. ਡੀ. ਸੀ. ਐੱਲ. ਨੇ ਇਸ ਨੂੰ ਇਕ ਮਹੀਨੇ 'ਚ ਬਾਰਗਜ਼ਈ ਖੂਹ 'ਤੇ ਤੀਜੀ ਖੋਜ ਦੱਸਿਆ ਹੈ | ਇਸ ਮਹੀਨੇ ਦੇ ਸ਼ੁਰੂ 'ਚ ਦੱਤਾ ਫਾਰਮੇਸ਼ਨ 'ਚ ਖੋਜ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਸਨ, ਜਦੋਂਕਿ ਪਹਿਲੀ ਖੋਜ ਦਾ ਐਲਾਨ ਪਿਛਲੇ ਮਹੀਨੇ ਕੀਤਾ ਗਿਆ ਸੀ | ਇਕ ਮਹੀਨੇ ਦੇ ਅੰਦਰ ਤਿੰਨ ਖੋਜਾਂ ਨੇ ਪਾਕਿ ਦੇ ਰੋਜ਼ਾਨਾ ਤੇਲ ਉਤਪਾਦਨ 'ਚ 9,480 ਬੈਰਲ ਦਾ ਵਾਧਾ ਕੀਤਾ ਹੈ | ਇਹ ਪਾਕਿਸਤਾਨ ਦੇ ਘਰੇਲੂ ਕੱਚੇ ਤੇਲ ਉਤਪਾਦਨ ਦਾ ਲਗਭਗ 14.5 ਫ਼ੀਸਦੀ ਹੈ, ਜੋ ਅਜੇ ਫਿਲਹਾਲ ਲਗਭਗ 66,000 ਬੈਰਲ ਪ੍ਰਤੀ ਦਿਨ ਹੈ | ਦੱਸਣਯੋਗ ਹੈ ਕਿ ਇਹ ਖੋਜ ਅਜਿਹੇ ਸਮੇਂ 'ਚ ਹੋਈ ਹੈ, ਜਦੋਂ ਪਾਕਿ ਆਰਥਿਕ ਸੰਕਟ ਦੇ ਵਿਚਕਾਰ ਘਰੇਲੂ ਤੇਲ ਅਤੇ ਗੈਸ ਉਤਪਾਦਨ ਨੂੰ ਵਧਾਉਣ ਅਤੇ ਮਹਿੰਗੇ ਆਯਾਤ 'ਤੇ ਨਿਰਭਰਤਾ ਘਟਾਉਣ ਦੀਆਂ ਕੋਸ਼ਿਸ਼ਾਂ ਨੂੰ ਤੇਜ਼ ਕਰ ਰਿਹਾ ਹੈ | ਇਸ ਦੇ ਤਹਿਤ ਹੀ ਪਿਛਲੇ ਸਾਲ ਦੇ ਅਖੀਰ 'ਚ ਪਾਕਿ ਨੇ ਸਥਾਨਕ ਨਿੱਜੀ ਅਤੇ ਸਰਕਾਰੀ ਕੰਪਨੀਆਂ ਨਾਲ ਪੰਜ ਤੇਲ ਅਤੇ ਗੈਸ ਖੋਜ ਸੌਦਿਆਂ 'ਤੇ ਦਸਤਖ਼ਤ ਕੀਤੇ, ਜੋ ਤਿੰਨ ਆਫਸ਼ੋਰ ਅਤੇ ਦੋ ਓਨਸ਼ੋਰ ਬਲਾਕ ਵਿਕਸਤ ਕਰਨਗੀਆਂ |

ਪਿਛਲੀ ਖ਼ਬਰ ਸਿੱਖਿਆ ਵਿਭਾਗ ਵਲੋਂ ਵਰਦੀਆਂ ਅਤੇ ਕਿਤਾਬਾਂ ਸੰਬੰਧੀ ਪ੍ਰਾਇਵੇਟ ਸਕੂਲਾਂ ਨੂੰ ਹਦਾਇਤਾਂ ਜਾਰੀ ਅਗਲੀ ਖ਼ਬਰ ਅਸੀਂ ਭਾਰਤ ਤੋਂ ਪਿੱਛੇ ਰਹਿ ਗਏ ਹਾਂ-ਪਾਕਿ ਵਣਜ ਮੰਤਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।