22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਐਮਵੇ ਇੰਡੀਆ ਨੇ ਨਿਊਟ੍ਰੀਲਾਈਟ ਬਾਇਓਟਿਨ ਸੀ ਪਲੱਸ ਕੀਤਾ ਪੇਸ਼

ਅਜੀਤ ਡੈਸਕ 23-01-2026
ਅੰਮਿ੍ਤਸਰ, 22 ਜਨਵਰੀ (ਅ.ਬ.)-ਸਿਹਤ ਅਤੇ ਤੰਦਰੁਸਤੀ ਦੇ ਖੇਤਰ ਦੀ ਮੋਹਰੀ ਕੰਪਨੀ, ਐਮਵੇ ਇੰਡੀਆ ਨੇ ਨਿਊਟ੍ਰੀਲਾਈਟ ਬਾਇਓਟਿਨ ਸੀ ਪਲੱਸ (ਜ਼ਿੰਕ ਅਤੇ ਬੀਟਾ ਕੈਰੋਟੀਨ) ਲਾਂਚ ਕੀਤਾ ਹੈ ਜੋ ਕਿ ਵਿਗਿਆਨਕ ਫਾਰਮੂਲੇ ਨਾਲ ਤਿਆਰ ਨਿਊਟ੍ਰਾਸਿਊਟੀਕਲ ਹੈ ਜਿਸਦੇ ਵਿੱਚ ਅਜਿਹੇ ਤੱਤ ਸ਼ਾਮਲ ਹਨ ਜੋ ਵਾਲਾਂ, ਚਮੜੀ ਅਤੇ ਨਹੁੰਆਂ ਨੂੰ ਅੰਦਰੋਂ ਸਿਹਤਮੰਦ ਬਣਾਉਂਦੇ ਹਨ¢ ਇਸਨੂੰ ਬਾਇਓਟਿਨ ਤੋਂ ਵਧ ਕੇ ਇੱਕ ਉਤਪਾਦ ਵਜੋਂ ਪੋਜ਼ੀਸ਼ਨ ਕੀਤਾ ਗਿਆ ਹੈ, ਇਹ ਤਿੰਨ ਮੁੱਖ ਪੋਸ਼ਕ ਤੱਤਾਂ—ਬਾਇਓਟਿਨ, ਵਿਟਾਮਿਨ ਸੀ ਅਤੇ ਜ਼ਿੰਕ ਦੀ 100 ਫੀਸਦੀ ਰੋਜ਼ਾਨਾ ਲੋੜੀਂਦੀ ਮਾਤਰਾ ਅਤੇ ਬੀਟਾ ਕੈਰੋਟੀਨ ਪ੍ਰਦਾਨ ਕਰਕੇ ਸਿਰਫ਼ ਇੱਕ ਤੱਤ ਵਾਲੇ ਸਪਲੀਮੈਂਟਾਂ ਤੋਂ ਕਿਤੇ ਬਹਿਤਰ ਸਾਬਿਤ ਹੁੰਦਾ ਹੈ, ਇਸਦੇ ਨਾਲ ਵਿਗਿਆਨ-ਅਧਾਰਿਤ ਪੋਸ਼ਣ ਅਤੇ ਪÏਦਿਆਂ-ਅਧਾਰਿਤ ਤੰਦਰੁਸਤੀ ਪ੍ਰਤੀ ਐਮਵੇ ਦੀ ਵਚਨਬੱਧਤਾ ਹੋਰ ਪੱਕੀ ਹੁੰਦੀ ਹੈ¢ ਲਾਂਚ ਮੌਕੇ ਗੱਲ ਕਰਦਿਆਂ ਐਮਵੇ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ, ਰਜਨੀਸ਼ ਚੋਪੜਾ ਨੇ ਕਿਹਾ ਕਿ ਅੱਜ ਦੇ ਗਾਹਕ ਇਸ ਗੱਲ ਨੂੰ ਚੰਗੀ ਤਰਾਂ ਸਮਝਦੇ ਹਨ ਕਿ ਸਮੁੱਚੀ ਤੰਦਰੁਸਤੀ ਅਤੇ ਬਾਹਰੀ ਦਿੱਖ ਦਾ ਆਪਸ ਵਿੱਚ ਗੂੜਾ ਸਬੰਧ ਹੈ¢ ਐਮਵੇ ਵਿਖੇ, ਸਾਡਾ ਧਿਆਨ ਹਮੇਸ਼ਾ ਵਿਗਿਆਨ-ਅਧਾਰਿਤ, ਕੁਦਰਤ ਤੋਂ ਪ੍ਰੇਰਿਤ ਪੋਸ਼ਣ ਰਾਹੀਂ ਲੋਕਾਂ ਨੂੰ ਇੱਕ ਬਿਹਤਰ ਅਤੇ ਭਰਪੂਰ ਜ਼ਿੰਦਗੀ ਜਿਉਣ ਦੇ ਯੋਗ ਬਣਾਉਣ 'ਤੇ ਰਿਹਾ ਹੈ¢ ਨਿਊਟ੍ਰੀਲਾਈਟ ਬਾਇਓਟਿਨ ਸੀ ਪਲੱਸ (ਜ਼ਿੰਕ ਅਤੇ ਬੀਟਾ ਕੈਰੋਟੀਨ) ਦਾ ਲਾਂਚ ਰੋਜ਼ਾਨਾ ਤੰਦਰੁਸਤੀ ਦੀਆਂ ਲੋੜਾਂ ਵਿੱਚ ਸਹਾਈ ਇੱਕ ਸੰਪੂਰਨ ਅਤੇ 'ਬਾਇਓਟਿਨ ਤੋਂ ਪਰੇ' ਵਾਲਾ ਫਾਰਮੂਲਾ ਪੇਸ਼ ਕਰਕੇ ਸਾਡੇ 'ਅੰਦਰੋਂ ਖੂਬਸੂਰਤੀ'ਵਾਲੇ ਪੋਸ਼ਣ ਪੋਰਟਫੋਲੀਓ ਨੂੰ ਮਜ਼ਬੂਤ ਕਰਦਾ ਹੈ¢
ਪਿਛਲੀ ਖ਼ਬਰ ਨੌਜਵਾਨਾਂ ਨੂੰ ਸਿਰਾਂ 'ਤੇ ਸੁੰਦਰ ਦਸਤਾਰਾਂ ਸਜਾਉਣੀਆਂ ਚਾਹੀਦੀਆਂ ਹਨ-ਜਥੇਦਾਰ ਅਗਲੀ ਖ਼ਬਰ 'ਅੰਮਿ੍ਤਸਰ 'ਚ ਗੈਂਗਸਟਰਾਂ 'ਤੇ ਵਾਰ' ਮੁਹਿੰਮ ਤਹਿਤ 301 ਮੁਲਜ਼ਮ ਕੀਤੇੇ ਕਾਬੂ-ਪੁਲਿਸ ਕਮਿਸ਼ਨਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।