22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

'ਅੰਮਿ੍ਤਸਰ 'ਚ ਗੈਂਗਸਟਰਾਂ 'ਤੇ ਵਾਰ' ਮੁਹਿੰਮ ਤਹਿਤ 301 ਮੁਲਜ਼ਮ ਕੀਤੇੇ ਕਾਬੂ-ਪੁਲਿਸ ਕਮਿਸ਼ਨਰ

ਅਜੀਤ ਡੈਸਕ 23-01-2026

ਅੰਮਿ੍ਤਸਰ, 22 ਜਨਵਰੀ (ਰੇਸ਼ਮ ਸਿੰਘ)-ਗੈਂਗਸਟਰਾਂ 'ਤੇ ਵਾਰ ਮੁਹਿੰਮ ਤਹਿਤ ਲਗਾਤਾਰ ਚਲ ਰਹੇ ਆਪ੍ਰੇਸ਼ਨ ਪ੍ਰਹਾਰ ਤਹਿਤ ਅੰਮਿ੍ਤਸਰ ਪੁਲਿਸ ਵਲੋਂ ਵੱਡੀ ਉਪਲਬੱਧੀ ਹਾਸਿਲ ਕਰਦਿਆਂ 301 ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ ਹੈ ਜਿਨ੍ਹਾਂ ਪਾਸੋਂ 6 ਆਧੁਨਿਕ ਪਿਸਤੌਲ ਸਮੇਤ ਮੈਗਜ਼ੀਨ, 2 ਲੱਖ ਤੋਂ ਵਧੇਰੇ ਨਕਦੀ, 134 ਗ੍ਰਾਮ ਹੈਰੋਇਨ, 25 ਮੋਬਾਈਲ ਫੋਨ, ਇਕ ਚਾਕੂ, ਮੋਟਰਸਾਈਕਲ ਤੇ 46 ਬੋਤਲਾਂ ਨਾਜਾਇਜ਼ ਸ਼ਰਾਬ ਵੀ ਬਰਮਾਦ ਕਰ ਲਈ ਗਈ ਹੈ | ਇਹ ਪ੍ਰਗਟਾਵਾ ਅੱਜ ਇਥੇ ਰਣਜੀਤ ਐਵੀਨਿਊ ਵਿਖੇ ਮੁਹਿੰਮ ਦੀ ਅਗਵਾਈ ਦੌਰਾਨ ਚੈਕਿੰਗ ਤੇ ਛਾਪੇਮਾਰੀ ਟੀਮ ਦੀ ਅਗਵਾਈ ਕਰਦਿਆਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕੀਤਾ | ਉਨ੍ਹਾਂ ਦੱਸਿਆ ਕਿ ਕਮਿਸ਼ਨਰੇਟ ਪੁਲਿਸ ਵਲੋਂ ਬੀਤੇ ਤਿੰਨ ਦਿਨਾਂ ਦੌਰਾਨ ਆਪਰੇਸ਼ਨ ਗੈਂਗਸਟਰ 'ਤੇ ਵਾਰ ਅਧੀਨ ਕੇਂਦਰਿਤ, ਖੁਫੀਆ ਜਾਣਕਾਰੀ-ਅਗਵਾਈ ਵਾਲੀ ਵਿਸੇਸ਼ ਮੁਹਿੰਮ ਚਲਾਈ ਗਈ ਹੈ ਜਿਸ ਦਾ ਉਦੇਸ਼ ਸ਼ੱਕੀਆਂ ਨੂੰ ਫੜਨਾ, ਅਪਰਾਧਿਕ ਨੈੱਟਵਰਕਾਂ ਨੂੰ ਖਤਮ ਕਰਨਾ, ਭਗੌੜੇ ਅਪਰਾਧੀਆਂ ਨੂੰ ਗਿ੍ਫਤਾਰ ਕਰਨਾ ਅਤੇ ਸ਼ਹਿਰ ਭਰ ਵਿਚ ਨਸ਼ੀਲੇ ਪਦਾਰਥਾਂ, ਹਥਿਆਰਾਂ ਅਤੇ ਸ਼ਰਾਬ ਨਾਲ ਸੰਬੰਧਿਤ ਅਪਰਾਧਾਂ ਨੂੰ ਰੋਕਣਾ ਹੈ | ਬੀਤੇ ਤਿੰਨ ਦਿਨਾਂ ਦੀ ਮੁਹਿੰਮ ਦੌਰਾਨ ਪੰਜ ਭਗੌੜੇ ਅਪਰਾਧੀਆਂ (ਪੀ. ਓ.) ਨੂੰ ਵੀ ਗਿ੍ਫ਼ਤਾਰ ਕੀਤਾ ਗਿਆ | ਪੰਜ ਗੈਂਗਸਟਰਾਂ ਦੇ ਰਿਸ਼ਤੇਦਾਰਾਂ ਅਤੇ ਸਾਥੀਆਂ ਵਿਰੁੱਧ ਰੋਕਥਾਮ ਕਾਰਵਾਈ ਕੀਤੀ ਗਈ ਅਤੇ ਕਈ ਪੁਰਾਣੀਆਂ ਅਤੇ ਤਾਜ਼ਾ ਗਿ੍ਫ਼ਤਾਰੀਆਂ ਕੀਤੀਆਂ ਗਈਆਂ, ਜਿਸ ਨਾਲ ਸੰਗਠਿਤ ਅਤੇ ਦੁਹਰਾਈ ਜਾਣ ਵਾਲੀ ਅਪਰਾਧਿਕ ਉਨ੍ਹਾਂ ਦੱਸਿਆ ਕਿ ਕਮਿਸ਼ਨਰੇਟ ਪੁਲਿਸ ਅੰਮਿ੍ਤਸਰ ਨੇ ਸੰਗਠਿਤ ਅਪਰਾਧ, ਨਸ਼ੀਲੇ ਪਦਾਰਥਾਂ ਦੀ ਤਸਕਰੀ, ਗੈਰ-ਕਾਨੂੰਨੀ ਹਥਿਆਰਾਂ ਅਤੇ ਸ਼ਰਾਬ ਨਾਲ ਸੰਬੰਧਿਤ ਅਪਰਾਧਾਂ ਨੂੰ ਰੋਕਣ ਅਤੇ ਸ਼ਹਿਰ ਭਰ ਵਿਚ ਜਨਤਕ ਸੁਰੱਖਿਆ ਅਤੇ ਵਿਵਸਥਾ ਨੂੰ ਯਕੀਨੀ ਬਣਾਉਣ ਲਈ ਅਜਿਹੇ ਨਿਰੰਤਰ, ਖੁਫੀਆ ਜਾਣਕਾਰੀ-ਅਧਾਰਤ ਕਾਰਜਾਂ ਨੂੰ ਜਾਰੀ ਰੱਖਣ ਦੇ ਆਪਣੇ ਦਿ੍ੜ ਇਰਾਦੇ ਨੂੰ ਦੁਹਰਾਇਆ | ਅਸਲਾ ਐਕਟ ਤਹਿਤ ਹੁਣ ਤੱਕ 205 ਮੁਲਜ਼ਮ ਕੀਤੇ ਕਾਬੂ : ਸੀ. ਪੀ. ਸ: ਭੁੱਲਰ ਨੇ ਦੱਸਿਆ ਕਿ ਇਕ ਸਾਲ ਦੇ ਅੰਦਰ-ਅੰਦਰ ਅਸਲਾ ਐਕਟ ਦੀਆਂ 92 ਐੱਫ. ਆਈ. ਆਰ. ਦਰਜ ਕੀਤੀਆਂ ਗਈਆਂ ਤੇ 205 ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ | ਇਨ੍ਹਾਂ ਮਾਮਲਿਆਂ 'ਚ 256 ਪਿਸਤੌਲ, 10 ਰਿਵਾਲਵਰ, 2 ਬੰਦੂਕਾਂ, 253 ਮੈਗਜੀਨ ਤੇ 453 ਕਾਰਤੂਸ ਤੇ ਪੌਣੇ 19 ਲੱਖ ਦੀ ਹਵਾਲਾ ਰਾਸ਼ੀ ਵੀ ਬਰਾਮਦ ਕੀਤੀ ਗਈ | ਇਸ ਮੌਕੇ ਡੀ. ਸੀ. ਪੀ. ਰਵਿੰਦਰਪਾਲ ਸਿੰਘ, ਏ. ਡੀ. ਸੀ. ਪੀ. ਪਰਵਿੰਦਰ ਕੌਰ, ਏ. ਡੀ. ਸੀ. ਪੀ. ਸੀਰੀਵੇਨੇਵਾ, ਏ. ਸੀ. ਪੀ. ਲਖਵਿੰਦਰ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਐਮਵੇ ਇੰਡੀਆ ਨੇ ਨਿਊਟ੍ਰੀਲਾਈਟ ਬਾਇਓਟਿਨ ਸੀ ਪਲੱਸ ਕੀਤਾ ਪੇਸ਼ ਅਗਲੀ ਖ਼ਬਰ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦਾ ਹਲਕਾ ਵਿਧਾਇਕ ਡਾ. ਨਿੱਝਰ ਵਲੋਂ ਪਿੰਡ ਸੁਲਤਾਨਵਿੰਡ ਵਿਖੇ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।