ਰਾਧਾ ਅਸ਼ਟਮੀ ’ਤੇ ਧਾਰਮਿਕ ਸਮਾਗਮ ਕਰਵਾਏ
ਫ਼ਾਜ਼ਿਲਕਾ, 19 ਸਤੰਬਰ (ਦਵਿੰਦਰ ਪਾਲ ਸਿੰਘ)- ਰਾਧਾ ਅਸ਼ਟਮੀ ਦੇ ਮੌਕੇ ’ਤੇ ਸ਼ਹਿਰ ਦੇ ਮੰਦਰਾਂ ਵਿਚ ਧਾਰਮਿਕ ਸਮਾਗਮ ਕਰਵਾਏ ਗਏ। ਭਗਵਾਨ ਸ਼੍ਰੀ ਕ੍ਰਿਸ਼ਨ ਅਤੇ ਰਾਧਾ ਦੀਆਂ ਮੂਰਤੀਆਂ ਨੂੰ ਸਜਾਇਆ ਗਿਆ, ਰੰਗ-ਬਰੰਗੀਆਂ ਲਾਈਟਾਂ ਨਾਲ ਦੀਪ ਜਗਾਏ ਗਏ ਅਤੇ ਦਸ਼ਨਾਮ ਜੂਨਾ ਅਖਾੜਾ (ਡੇਰਾ ਬਲਵੰਤ ਗਿਰੀ) ਮੰਦਰ ਵਿਚ ਮਹਿਲਾ ਸ਼ਰਧਾਲੂਆਂ ਵਲੋਂ ਭਜਨ-ਕੀਰਤਨ ਕਰਕੇ ਆਸ਼ੀਰਵਾਦ ਲਿਆ ਗਿਆ।
ਅਜੀਤ ਡੈਸਕ
20-09-2026