ਆਧਾਰਸ਼ਿਲਾ ਸਕੂਲ ਵਿਖੇ ਬਾਲ ਦਿਵਸ ਮਨਾਇਆ
ਖੇਡਾਂ ਅਤੇ ਮਨੋਰੰਜਕ ਗਤੀਵਿਧੀਆਂ ਰਾਹੀਂ ਬੱਚਿਆਂ ਨੇ ਮਾਣਿਆ ਬਚਪਨ ਦਾ ਅਨੰਦ
ਅਬੋਹਰ, 14 ਨਵੰਬਰ (ਵਿਵੇਕ ਹੂੜੀਆ)-ਆਧਾਰਸ਼ਿਲਾ ਪਲੇਅ-ਵੇਅ ਕਾਨਵੈਂਟ ਸਕੂਲ, ਅਬੋਹਰ ਵਿਖੇ ਬਾਲ ਦਿਵਸ ਉਤਸ਼ਾਹ ਅਤੇ ਖ਼ੁਸ਼ੀ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਦਾ ਸਮੁੱਚਾ ਵਾਤਾਵਰਨ ਬੱਚਿਆਂ ਦੀਆਂ ਖ਼ੁਸ਼ੀਆਂ, ਹਾਸੇ-ਠੱਠੇ ਅਤੇ ਰੌਣਕਾਂ ਨਾਲ ਗੂੰਜ ਉੱਠਿਆ।
ਆ
ਆਧਾਰਸ਼ਿਲਾ ਪਲੇਅ-ਵੇਅ ਕਾਨਵੈਂਟ ਸਕੂਲ ਅਬੋਹਰ ਵਿਖੇ ਬਾਲ ਦਿਵਸ ਮੌਕੇ ਕਰਵਾਈਆਂ ਗਈਆਂ ਵੱਖ-ਵੱਖ ਖੇਡਾਂ ਅਤੇ ਮਨੋਰੰਜਕ ਗਤੀਵਿਧੀਆਂ ਵਿਚ ਭਾਗ ਲੈਂਦੇ ਹੋਏ ਵਿਦਿਆਰਥੀ। ਅਜੀਤ ਤਸਵੀਰ
15-11-2026
ਅਬੋਹਰ, 14 ਨਵੰਬਰ (ਵਿਵੇਕ ਹੂੜੀਆ)-ਆਧਾਰਸ਼ਿਲਾ ਪਲੇਅ-ਵੇਅ ਕਾਨਵੈਂਟ ਸਕੂਲ, ਅਬੋਹਰ ਵਿਖੇ ਬਾਲ ਦਿਵਸ ਉਤਸ਼ਾਹ ਅਤੇ ਖ਼ੁਸ਼ੀ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਦਾ ਸਮੁੱਚਾ ਵਾਤਾਵਰਨ ਬੱਚਿਆਂ ਦੀਆਂ ਖ਼ੁਸ਼ੀਆਂ, ਹਾਸੇ-ਠੱਠੇ ਅਤੇ ਰੌਣਕਾਂ ਨਾਲ ਗੂੰਜ ਉੱਠਿਆ। ਬੱਚਿਆਂ ਲਈ ਵੱਖ-ਵੱਖ ਖੇਡਾਂ ਅਤੇ ਮਨੋਰੰਜਕ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਵਿਦਿਆਰਥੀਆਂ ਨੇ ਪੂਰੇ ਜੋਸ਼ ਨਾਲ ਭਾਗ ਲਿਆ। ਸਮਾਗਮ ਦੌਰਾਨ ਬੈਲੂਨ ਗੇਮਜ਼, ਮਿਊਜ਼ੀਕਲ ਚੇਅਰ, ਕੈਰਮ, ਸ਼ਤਰੰਜ, ਚਮਚਾ ਦੌੜ, ਡੱਡੂ ਦੌੜ ਅਤੇ ਪਾਸ ਦ ਬਾਲ ਵਰਗੀਆਂ ਖੇਡਾਂ ਬੱਚਿਆਂ ਲਈ ਖਿੱਚ ਦਾ ਕੇਂਦਰ ਰਹੀਆਂ। ਇਸ ਤੋਂ ਇਲਾਵਾ ਕ੍ਰਿਏਟਿਵ ਕੈਨਵਸ, ਬਰੇਨ ਐਂਡ ਫਨ ਜ਼ੋਨ, ਸਿਨੇਮਾ ਮੈਜਿਕ ਅਤੇ ਸਪੌਟਲਾਈਟ ਸਟੇਜ ਰਾਹੀਂ ਬੱਚਿਆਂ ਨੂੰ ਆਪਣੀ ਪ੍ਰਤਿਭਾ ਅਤੇ ਰਚਨਾਤਮਿਕਤਾ ਦਿਖਾਉਣ ਦਾ ਮੌਕਾ ਮਿਲਿਆ। ਬਾਊਂਸੀ ਰਾਈਡਜ਼, ਬੋਟਿੰਗ ਅਤੇ ਘੋੜਸਵਾਰੀ ਨੇ ਵੀ ਬੱਚਿਆਂ ਦੀ ਖ਼ੁਸ਼ੀ ਨੂੰ ਦੁੱਗਣਾ ਕਰ ਦਿੱਤਾ। ਇਸ ਮੌਕੇ ਸਕੂਲ ਦੇ ਡਾਇਰੈਕਟਰ ਡਾ. ਰਾਜੀਵ ਗੁਪਤਾ ਨੇ ਕਿਹਾ ਕਿ ਬੱਚਿਆਂ ਦੀ ਮੁਸਕਰਾਹਟ ਹੀ ਸਕੂਲ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ। ਬਚਪਨ ਸਿਰਫ਼ ਪੜ੍ਹਾਈ ਅਤੇ ਤਰੱਕੀ ਕਰਨ ਦਾ ਹੀ ਨਹੀਂ, ਸਗੋਂ ਖੁੱਲ੍ਹ ਕੇ ਹੱਸਣ, ਖੇਡਣ ਅਤੇ ਜ਼ਿੰਦਗੀ ਦੀਆਂ ਖ਼ੂਬਸੂਰਤ ਯਾਦਾਂ ਸਾਂਭਣ ਦਾ ਵੀ ਸਮਾਂ ਹੈ। ਸਿੱਖਿਆ ਡਾਇਰੈਕਟਰ ਅਨਾਮਿਕਾ ਗੁਪਤਾ ਨੇ ਕਿਹਾ ਕਿ ਖੇਡਾਂ ਅਤੇ ਰਚਨਾਤਮਿਕ ਗਤੀਵਿਧੀਆਂ ਬੱਚਿਆਂ ਅੰਦਰ ਆਤਮ-ਵਿਸ਼ਵਾਸ, ਕਲਪਨਾ-ਸ਼ਕਤੀ ਅਤੇ ਮਿਲ ਕੇ ਕੰਮ ਕਰਨ ਦੀ ਭਾਵਨਾ ਪੈਦਾ ਕਰਦੀਆਂ ਹਨ। ਆਧਾਰਸ਼ਿਲਾ ਸਕੂਲ ਦਾ ਉਦੇਸ਼ ਹਰ ਬੱਚੇ ਨੂੰ ਆਪਣੀ ਪ੍ਰਤਿਭਾ ਨਿਖਾਰਨ ਅਤੇ ਖ਼ੁਸ਼ਹਾਲ ਬਚਪਨ ਬਤੀਤ ਕਰਨ ਲਈ ਢੁਕਵੇਂ ਮੌਕੇ ਪ੍ਰਦਾਨ ਕਰਨਾ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਸਿਰਫ਼ ਸੁਨਹਿਰੀ ਭਵਿੱਖ ਹੀ ਨਹੀਂ, ਸਗੋਂ ਖ਼ੁਸ਼ੀਆਂ ਭਰਿਆ ਬਚਪਨ ਦੇਣਾ ਵੀ ਬਹੁਤ ਜ਼ਰੂਰੀ ਹੈ, ਕਿਉਂਕਿ ਬਚਪਨ ਦੀਆਂ ਯਾਦਾਂ ਜ਼ਿੰਦਗੀ ਭਰ ਇਨਸਾਨ ਦੇ ਨਾਲ ਰਹਿੰਦੀਆਂ ਹਨ।