16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਤੇਜ਼ ਤੂਫਾਨ ਨਾਲ ਦਰੱਖਤ ਸੜਕਾਂ ’ਤੇ ਡਿੱਗੇ, ਸੜਕ ਆਵਾਜਾਈ ਤੇ ਬਿਜਲੀ ਸਪਲਾਈ ਬੰਦ

ਬਹਿਰਾਮਪੁਰ, 15 ਸਤੰਬਰ (ਬਲਬੀਰ ਸਿੰਘ ਕੋਲਾ)-ਬੀਤੀ ਰਾਤ ਚੱਲੇ ਤੇਜ਼ ਤੂਫਾਨ ਕਰਕੇ ਬਹਿਰਾਮਪੁਰ ਤੋਂ ਗੁਰਦਾਸਪੁਰ ਰੋਡ ’ਤੇ ਕਈ ਥਾਈਂ ਸਫੈਦੇ ਦੇ ਵੱਡੇ ਦਰੱਖਤ ਡਿੱਗਣ ਨਾਲ ਗੁਰਦਾਸਪੁਰ-ਬਹਿਰਾਮਪੁਰ ਰੋਡ ਬੰਦ ਰਿਹਾ ਹੈ। ਜਾਣਕਾਰੀ ਦਿੰਦਿਆਂ ਸੁਨੀਲ ਕੁਮਾਰ, ਬਲਵਿੰਦਰ ਸਿੰਘ, ਰਾਜ ਕੁਮਾਰ, ਗੁਰਮੇਜ ਸਿੰਘ, ਸੰਦੀਪ ਕੁਮਾਰ ਅਤੇ ਗੁਰਦਿਆਲ ਸਿੰਘ ਨੇ ਦੱਸਿਆ ਕਿ ਬਹਿਰਾਮਪੁਰ ਗੁਰਦਾਸਪੁਰ ਰੋਡ ’ਤੇ ਮਿਆਣੀ ਝਮੇਲਾ ਤੋਂ ਲੈ ਕੇ ਕੇਸ਼ੋਪੁਰ ਤੇ ਅੱਗੇ ਗੁਰਦਾਸਪੁਰ ਤੱਕ ਤੇਜ਼ ਤੂਫਾਨ ਨਾਲ ਵੱਡੇ-ਵੱਡੇ ਦਰੱਖਤ ਸੜਕ ’ਤੇ ਡਿੱਗਣ ਨਾਲ ਸੜਕੀ ਆਵਾਜਾਈ ਬੰਦ ਪਈ ਹੈ।

ਅਜੀਤ ਡੈਸਕ 16-09-2026
ਬਹਿਰਾਮਪੁਰ, 15 ਸਤੰਬਰ (ਬਲਬੀਰ ਸਿੰਘ ਕੋਲਾ)-ਬੀਤੀ ਰਾਤ ਚੱਲੇ ਤੇਜ਼ ਤੂਫਾਨ ਕਰਕੇ ਬਹਿਰਾਮਪੁਰ ਤੋਂ ਗੁਰਦਾਸਪੁਰ ਰੋਡ ’ਤੇ ਕਈ ਥਾਈਂ ਸਫੈਦੇ ਦੇ ਵੱਡੇ ਦਰੱਖਤ ਡਿੱਗਣ ਨਾਲ ਗੁਰਦਾਸਪੁਰ-ਬਹਿਰਾਮਪੁਰ ਰੋਡ ਬੰਦ ਰਿਹਾ ਹੈ। ਜਾਣਕਾਰੀ ਦਿੰਦਿਆਂ ਸੁਨੀਲ ਕੁਮਾਰ, ਬਲਵਿੰਦਰ ਸਿੰਘ, ਰਾਜ ਕੁਮਾਰ, ਗੁਰਮੇਜ ਸਿੰਘ, ਸੰਦੀਪ ਕੁਮਾਰ ਅਤੇ ਗੁਰਦਿਆਲ ਸਿੰਘ ਨੇ ਦੱਸਿਆ ਕਿ ਬਹਿਰਾਮਪੁਰ ਗੁਰਦਾਸਪੁਰ ਰੋਡ ’ਤੇ ਮਿਆਣੀ ਝਮੇਲਾ ਤੋਂ ਲੈ ਕੇ ਕੇਸ਼ੋਪੁਰ ਤੇ ਅੱਗੇ ਗੁਰਦਾਸਪੁਰ ਤੱਕ ਤੇਜ਼ ਤੂਫਾਨ ਨਾਲ ਵੱਡੇ-ਵੱਡੇ ਦਰੱਖਤ ਸੜਕ ’ਤੇ ਡਿੱਗਣ ਨਾਲ ਸੜਕੀ ਆਵਾਜਾਈ ਬੰਦ ਪਈ ਹੈ। ਕਈ ਥਾਈਂ ਬਿਜਲੀ ਦੇ ਟਰਾਂਸਫਾਰਮਰ ਤੇ ਬਿਜਲੀ ਦੀਆਂ ਤਾਰਾਂ ’ਤੇ ਦਰੱਖਤ ਡਿੱਗਣ ਨਾਲ ਬਿਜਲੀ ਸਪਲਾਈ ਬੰਦ ਹੋਈ ਪਈ ਹੈ। ਇਸੇ ਤਰ੍ਹਾਂ ਪੰਜਾਬ ਪ੍ਰਾਈਡ ਇੰਟਰਨੈਸ਼ਨਲ ਸਕੂਲ ਖੁਦਾਦਪੁਰ ਦੇ ਮਾਲਕ ਸਿਮਰਜੀਤ ਸਿੰਘ ਨੇ ਦੱਸਿਆ ਕਿ ਸੜਕ ਬੰਦ ਹੋਣ ਕਰਕੇ ਸਕੂਲ ਦੀਆਂ ਗੱਡੀਆਂ ਬੱਚੇ ਲੈਣ ਲਈ ਨਹੀਂ ਜਾ ਸਕੀਆਂ। ਇਸ ਕਰਕੇ ਮਜ਼ਬੂਰੀ ’ਚ ਸਕੂਲ ਛੁੱਟੀ ਕਰਨੀ ਪਈ। ਇਲਾਕੇ ਦੇ ਲੋਕਾਂ ਨੇ ਸਬੰਧਿਤ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਦਰੱਖਤ ਸੜਕ ’ਚੋਂ ਲਾਂਭੇ ਕਰਕੇ ਆਵਾਜਾਈ ਬਹਾਲ ਕੀਤੀ ਜਾਵੇ। ਇਸ ਤਰ੍ਹਾਂ ਬਿਜਲੀ ਸਪਲਾਈ ਨੂੰ ਵੀ ਚਾਲੂ ਕਰਵਾਇਆ ਜਾਵੇ।
ਪਿਛਲੀ ਖ਼ਬਰ ਵਿਆਹ ਪੁਰਬ ਦੇ ਸੰਬੰਧ ਵਿੱਚ ਬਟਾਲਾ ਤੋਂ ਸੁਲਤਾਨਪੁਰ ਲੋਧੀ ਲਈ ਸੰਗਤਾਂ ਦਾ ਜਥਾ ਰਵਾਨਾ ਅਗਲੀ ਖ਼ਬਰ ਜਥੇਦਾਰ ਤਰਸੇਮ ਸਿੰਘ ਖ਼ਾਲਸਾ ਤੇ ਬੀਬੀ ਬਲਵਿੰਦਰ ਕੌਰ ਵਿਆਹ ਪੁਰਬ ਮੌਕੇ ਨਤਮਸਤਕ ਹੋਣਗੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।