16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਜਥੇਦਾਰ ਤਰਸੇਮ ਸਿੰਘ ਖ਼ਾਲਸਾ ਤੇ ਬੀਬੀ ਬਲਵਿੰਦਰ ਕੌਰ ਵਿਆਹ ਪੁਰਬ ਮੌਕੇ ਨਤਮਸਤਕ ਹੋਣਗੇ

ਬਟਾਲਾ, 15 ਸਤੰਬਰ (ਸਤਿੰਦਰ ਸਿੰਘ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਮੌਕੇ 18 ਸਤੰਬਰ ਨੂੰ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਹਲਕਾ ਬਟਾਲਾ ਵਲੋਂ ਗੁਰਦਾਸਪੁਰ ਰੋਡ ’ਤੇ ਕਾਦੀਆਂ ਫਾਟਕ ਦੇ ਨਜ਼ਦੀਕ ਪੰਥਕ ਇਕੱਤਰਤਾ ਕਰਵਾਈ ਜਾ ਰਹੀ ਹੈ। ਇਸ ਮੌਕੇ ਹਲਕਾ ਬਟਾਲਾ ਨਾਲ ਸਬੰਧਿਤ ਪਾਰਟੀ ਦੇ ਅਹੁਦੇਦਾਰ, ਸੇਵਾਦਾਰ ਤੇ ਵੱਡੀ ਗਿਣਤੀ ਵਿੱਚ ਸ਼ਾਮਲ ਹੋਣਗੇ।

ਅਜੀਤ ਡੈਸਕ 16-09-2026
ਬਟਾਲਾ, 15 ਸਤੰਬਰ (ਸਤਿੰਦਰ ਸਿੰਘ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਮੌਕੇ 18 ਸਤੰਬਰ ਨੂੰ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਹਲਕਾ ਬਟਾਲਾ ਵਲੋਂ ਗੁਰਦਾਸਪੁਰ ਰੋਡ ’ਤੇ ਕਾਦੀਆਂ ਫਾਟਕ ਦੇ ਨਜ਼ਦੀਕ ਪੰਥਕ ਇਕੱਤਰਤਾ ਕਰਵਾਈ ਜਾ ਰਹੀ ਹੈ। ਇਸ ਮੌਕੇ ਹਲਕਾ ਬਟਾਲਾ ਨਾਲ ਸਬੰਧਿਤ ਪਾਰਟੀ ਦੇ ਅਹੁਦੇਦਾਰ, ਸੇਵਾਦਾਰ ਤੇ ਵੱਡੀ ਗਿਣਤੀ ਵਿੱਚ ਸ਼ਾਮਲ ਹੋਣਗੇ। ਜਾਣਕਾਰੀ ਦਿੰਦਿਆਂ ਪ੍ਰਿਥੀਪਾਲ ਸਿੰਘ ਬਟਾਲਾ, ਕਾਰਜਕਾਰਨੀ ਕਮੇਟੀ ਮੈਂਬਰ ਤੇ ਇੰਚਾਰਜ ਹਲਕਾ ਬਟਾਲਾ ਨੇ ਦੱਸਿਆ ਕਿ ਬਾਬਾ ਜੀ ਦੇ ਵਿਆਹ ਮੌਕੇ ਕਰਵਾਏ ਜਾ ਰਹੇ ਧਾਰਮਿਕ ਸਮਾਗਮਾਂ ਨੂੰ ਲੈ ਕੇ ਸੰਗਤਾਂ ’ਚ ਭਾਰੀ ਸ਼ਰਧਾ ਤੇ ਉਤਸ਼ਾਹ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਥੇਦਾਰ ਤਰਸੇਮ ਸਿੰਘ ਖਾਲਸਾ, ਕਾਰਜਕਾਰੀ ਪ੍ਰਧਾਨ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਤੇ ਬੀਬੀ ਬਲਵਿੰਦਰ ਕੌਰ, ਮਾਤਾ ਜੀ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ, ਮੈਂਬਰ ਪਾਰਲੀਮੈਂਟ ਸ੍ਰੀ ਖਡੂਰ ਸਾਹਿਬ, ਵਿਸ਼ੇਸ਼ ਤੌਰ ’ਤੇ ਨਗਰ ਕੀਰਤਨ ਨੂੰ ਨਤਮਸਤਕ ਹੋਣ ਵਾਸਤੇ ਬਟਾਲਾ ਪਹੁੰਚਣਗੇ। ਉਪਰੰਤ ਉਹ ਪੰਥਕ ਇਕੱਤਰਤਾ ’ਚ ਪਾਰਟੀ ਦੇ ਅਹੁਦੇਦਾਰਾਂ ਤੇ ਸੇਵਾਦਾਰਾਂ ਨੂੰ ਸੰਬੋਧਨ ਕਰਨਗੇ। ਪ੍ਰਿਥੀਪਾਲ ਸਿੰਘ ਨੇ ਦੱਸਿਆ ਕਿ ਇਸ ਪੰਥਕ ਇਕੱਤਰਤਾ ਨੂੰ ਸਫ਼ਲ ਬਣਾਉਣ ਲਈ ਹਲਕਾ ਬਟਾਲਾ ਦੇ ਪਾਰਟੀ ਅਹੁਦੇਦਾਰਾਂ ਤੇ ਸੇਵਾਦਾਰਾਂ ਵਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ, ਇਕੱਤਰਤਾ ’ਚ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵਿਸ਼ੇਸ ਤੌਰ ’ਤੇ ਪਹੁੰਚੀ ਰਹੀ ਹੈ। ਇਸ ਤੋਂ ਇਲਾਵਾ ਪਲਵਿੰਦਰ ਸਿੰਘ ਸ਼ੁਕਰਪੁਰਾ, ਸਤਿੰਦਰਪਾਲ ਸਿੰਘ ਕੰਗ ਤੇ ਜਸਬੀਰ ਸਿੰਘ ਖਾਲਸਾ ਨੇ ਵੀ ਦੱਸਿਆ ਕਿ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦੇ ਅਹੁਦੇਦਾਰਾਂ ਤੇ ਸੇਵਾਦਾਰਾਂ ’ਚ ਬਾਬਾ ਜੀ ਦੇ ਵਿਆਹ ਪ੍ਰਤੀ ਸ਼ਰਧਾ ਅਤੇ ਉਤਸ਼ਾਹ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਾਰਟੀ ਸੇਵਾਦਾਰਾਂ ਵਲੋਂ ਸਮਾਗਮ ’ਚ ਪਹੁੰਚਣ ਵਾਲੀਆਂ ਸੰਗਤਾਂ ਦੀ ਸੇਵਾ ਲਈ ਲੰਗਰ ਲਗਾਏ ਜਾ ਰਹੇ ਹਨ। ਉਨ੍ਹਾਂ ਪਾਰਟੀ ਆਗੂਆਂ ਨੇ ਹਲਕਾ ਬਟਾਲਾ ਨਾਲ ਸਬੰਧਿਤ ਸਮੂਹ ਅਹੁਦੇਦਾਰਾਂ, ਸੇਵਾਦਾਰਾਂ ਤੇ ਸੰਗਤਾਂ ਨੂੰ 18 ਸਤੰਬਰ ਨੂੰ ਹੋਣ ਵਾਲੀ ਪੰਥਕ ਇਕੱਤਰਤਾ ’ਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ।
ਪਿਛਲੀ ਖ਼ਬਰ ਤੇਜ਼ ਤੂਫਾਨ ਨਾਲ ਦਰੱਖਤ ਸੜਕਾਂ ’ਤੇ ਡਿੱਗੇ, ਸੜਕ ਆਵਾਜਾਈ ਤੇ ਬਿਜਲੀ ਸਪਲਾਈ ਬੰਦ ਅਗਲੀ ਖ਼ਬਰ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ’ਚ ਸ਼ਾਮਿਲ ਹੋਏ ਨੌਜਵਾਨ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।