ਦੀਨਾਨਗਰ ਵਿਖੇ ਰੋਸ ਧਰਨਾ ਅੱਜ- ਕਮਲਜੀਤ ਚਾਵਲਾ
ਦੀਨਾਨਗਰ, 15 ਸਤੰਬਰ (ਸੋਢੀ/ਘੁੰਮਣ/ਸ਼ਰਮਾ)-ਪੰਜਾਬ ’ਚ ਬਿਜਲੀ ਕੱਟਾਂ ਨੂੰ ਲੈ ਕੇ ਆਮ ਲੋਕਾਂ ਵਿਚ ਭਾਰੀ ਪ੍ਰੇਸ਼ਾਨੀ ਪਾਈ ਜਾ ਰਹੀ ਹੈ। ਇਸ ਪ੍ਰੇਸ਼ਾਨੀ ਨੂੰ ਦੇਖਦੇ ਹੋਏ ਵਿਧਾਨ ਸਭਾ ਹਲਕਾ ਦੀਨਾਨਗਰ ਦੇ ਸ਼੍ਰੋਮਣੀ ਅਕਾਲੀ ਦਲ ਦੇ ਸਮੂਹ ਆਗੂਆਂ ਤੇ ਵਰਕਰਾਂ ਵਲੋਂ 16 ਸਤੰਬਰ ਨੂੰ ਸਵੇਰੇ 10 ਵਜੇ ਬਿਜਲੀ ਬੋਰਡ ਦੀਨਾਨਗਰ ਦੇ ਤਾਰਾਗੜ੍ਹ ਮੋੜ ਸਥਿਤ ਦਫ਼ਤਰ ਅੱਗੇ ਵਿਸ਼ਾਲ ਰੋਸ ਧਰਨਾ ਦਿੱਤਾ ਜਾਵੇਗਾ।
ਕਮਲਜੀਤ ਚਾਵਲਾ
16-09-2026