ਨਵੀਂ ਦਿੱਲੀ, 15 ਸਤੰਬਰ (ਪੀ.ਟੀ.ਆਈ.)-ਭਾਰਤ ਨੇ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ’ਤੇ 70 ਲੱਖ ਰੁਪਏ ਦੇ ਇਨਾਮ ਬਾਰੇ ਪਾਕਿਸਤਾਨ ਦੇ ਨਵੇਂ ਐਲਾਨ ਨੂੰ ਡਰਾਮੇਬਾਜ਼ੀ ਕਰਾਰ ਦਿੰਦਿਆਂ ਖਾਰਜ ਕਰ ਦਿੱਤਾ ਤੇ ਇਸਲਾਮਾਬਾਦ ਤੋਂ ਅੱਤਵਾਦ ਵਿਰੁੱਧ ਲੜਨ ਲਈ ਠੋਸ ਕਾਰਵਾਈ ਦੀ ਮੰਗ ਕੀਤੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਪਾਕਿਸਤਾਨ ਵਲੋਂ ਅਜਿਹੀ ਡਰਾਮੇਬਾਜ਼ੀ ਤੇ ਲੋਕਾਂ ਨੂੰ ਗੁੰਮਰਾਹ ਕਰਨ ਦੀਆਂ ਕੋਸ਼ਿਸ਼ਾਂ ਕੋਈ ਨਵੀਂ ਗੱਲ ਨਹੀਂ ਹੈ। ਅਸੀਂ ਅਤੀਤ ’ਚ ਵੀ ਅਜਿਹੀਆਂ ਚਾਲਾਂ ਦੇਖੀਆਂ ਹਨ। ਜੈਸਵਾਲ ਨੇ ਅੱਗੇ ਕਿਹਾ ਕਿ ਅੱਤਵਾਦ ਨੂੰ ਰਾਜ ਪੱਧਰ ’ਤੇ ਸਮਰਥਨ ਦੇਣ ਵਾਲੇ ਦੇਸ਼ ਵਲੋਂ ਅਜਿਹੇ ਝੂਠੇ ਐਲਾਨ ਕਰਨ ਦਾ ਮਤਲਬ ਕੀ ਹੈ। ਸਭ ਜਾਣਦੇ ਹਨ ਕਿ ਇਹ ਕਿੰਨੇ ਖੋਖਲੇ ਹਨ। ਪਾਕਿਸਤਾਨ ਨੂੰ ਠੋਸ ਕਾਰਵਾਈ ਕਰਨੀ ਚਾਹੀਦੀ ਹੈ ਨਾ ਕਿ ਝੂਠੇ ਐਲਾਨ। ਇਸ ਦਾ ਕੋਈ ਅਸਰ ਨਹੀਂ ਹੋਣ ਵਾਲਾ।
ਤਾਜ਼ਾ ਖ਼ਬਰਾਂ
Free
ਮਸੂਦ ਅਜ਼ਹਰ ’ਤੇ 70 ਲੱਖ ਦੇ ਇਨਾਮ ਬਾਰੇ ਪਾਕਿ ਦਾ ਨਵਾਂ ਐਲਾਨ ਭਾਰਤ ਵਲੋਂ ਡਰਾਮੇਬਾਜ਼ੀ ਕਰਾਰ
ਨਵੀਂ ਦਿੱਲੀ, 15 ਸਤੰਬਰ (ਪੀ.ਟੀ.ਆਈ.)-ਭਾਰਤ ਨੇ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ’ਤੇ 70 ਲੱਖ ਰੁਪਏ ਦੇ ਇਨਾਮ ਬਾਰੇ ਪਾਕਿਸਤਾਨ ਦੇ ਨਵੇਂ ਐਲਾਨ ਨੂੰ ਡਰਾਮੇਬਾਜ਼ੀ ਕਰਾਰ ਦਿੰਦਿਆਂ ਖਾਰਜ ਕਰ ਦਿੱਤਾ ਤੇ ਇਸਲਾਮਾਬਾਦ ਤੋਂ ਅੱਤਵਾਦ ਵਿਰੁੱਧ ਲੜਨ ਲਈ ਠੋਸ ...
ਅਜੀਤ ਡੈਸਕ
16-09-2026