16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਨਗਰ ਕੀਰਤਨ ਦਾ ਬਟਾਲਾ ਮਹਿਤਾ ਰੋਡ ਰੰਗੜ ਨੰਗਲ ਵਿਖੇ ਨਿੱਘਾ ਸਵਾਗਤ ਕੀਤਾ ਜਾਵੇਗਾ- ਸ਼ਹੀਦ ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਭੰਬੋਈ

ਅੱਚਲ ਸਾਹਿਬ, 15 ਸਤੰਬਰ (ਗੁਰਚਰਨ ਸਿੰਘ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਮੌਕੇ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਆਉਣ ਵਾਲੇ ਨਗਰ ਕੀਰਤਨ ਦਾ 17 ਸਤੰਬਰ ਨੂੰ ਬਟਾਲਾ ਮਹਿਤਾ ਰੋਡ ਨਜ਼ਦੀਕ ਚੌਧਰੀਵਾਲ ਮੋੜ ਸਥੀਤ ਪੈਟਰੋਲ ਪੰਪ ’ਤੇ ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ ਸੇਵਾ ਸੁਸਾਇਟੀ ਪਿੰਡ ਭੰਬੋਈ ਦੇ ਸਰਪ੍ਰਸਤ ਐਨ. ਆਰ.

ਅਜੀਤ ਡੈਸਕ 16-09-2026
ਅੱਚਲ ਸਾਹਿਬ, 15 ਸਤੰਬਰ (ਗੁਰਚਰਨ ਸਿੰਘ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਮੌਕੇ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਆਉਣ ਵਾਲੇ ਨਗਰ ਕੀਰਤਨ ਦਾ 17 ਸਤੰਬਰ ਨੂੰ ਬਟਾਲਾ ਮਹਿਤਾ ਰੋਡ ਨਜ਼ਦੀਕ ਚੌਧਰੀਵਾਲ ਮੋੜ ਸਥੀਤ ਪੈਟਰੋਲ ਪੰਪ ’ਤੇ ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ ਸੇਵਾ ਸੁਸਾਇਟੀ ਪਿੰਡ ਭੰਬੋਈ ਦੇ ਸਰਪ੍ਰਸਤ ਐਨ.ਆਰ.ਆਈ ਗੱਜਣ ਸਿੰਘ ਗ੍ਰੀਸ ਵਾਲਿਆਂ ਦੇ ਯਤਨਾਂ ਸਦਕਾ ਸੇਵਾ ਸੁਸਾਇਟੀ ਦੇ ਪ੍ਰਬੰਧਕਾਂ ਵਲੋਂ ਨਿੱਘਾ ਸਵਾਗਤ ਕੀਤਾ ਜਾਵੇਗਾ ਤੇ ਲੰਗਰ ਲਗਾਏ ਜਾਣਗੇ। ਸ. ਗੱਜਣ ਸਿੰਘ ਦੇ ਮਾਤਾ ਬਚਨ ਕੋਰ, ਸੂਬੇ ਲਖਵਿੰਦਰ ਸਿੰਘ, ਇੰਸਪੈਕਟਰ ਸੁਖਦੇਵ ਸਿੰਘ, ਭੁਪਿੰਦਰ ਸਿੰਘ, ਸੁਖਪਾਲ ਸਿੰਘ, ਬਲਜਿੰਦਰ ਸਿੰਘ, ਸਤਨਾਮ ਸਿੰਘ, ਸੁਖਵਿੰਦਰ ਸਿੰਘ ਸੁੱਖਾ, ਮੇਜਰ ਸਿੰਘ, ਨਿਰਵੈਰ ਸਿੰਘ, ਲਖਬੀਰ ਸਿੰਘ, ਨਿਰਵੈਰ ਸਿੰਘ, ਅਮਰਜੀਤ ਸਿੰਘ, ਗੁਲਜ਼ਾਰ ਸਿੰਘ, ਮੰਗਲ ਸਿੰਘ, ਸਵਿੰਦਰ ਸਿੰਘ, ਮਾਸਟਰ ਅਜੀਤ ਸਿੰਘ ਸਮੇਤ ਸੇਵਾ ਸੁਸਾਇਟੀ ਦੇ ਮੈਂਬਰਾਂ ਨੇ ਦੱਸਿਆ ਕਿ ਨਗਰ ਕੀਰਤਨ ਦਾ ਨਿੱਘਾ ਸਵਾਗਤ ਕਰਦੇ ਹੋਏ ਪੰਜ ਪਿਆਰਿਆਂ ਨੂੰ ਸਿਰੋਪਾਓ ਦੇ ਕੇ ਸਤਿਕਾਰ ਕੀਤਾ ਜਾਵੇਗਾ ਤੇ ਸੰਗਤਾਂ ਲਈ ਕੋਲਡ ਡਰਿੰਕ, ਠੰਡੇ ਮਿੱਠੇ ਜਲ ਆਦਿ ਦੇ ਲੰਗਰ ਲਗਾਏ ਜਾਣਗੇ ।
ਪਿਛਲੀ ਖ਼ਬਰ ਪਿੰਡ ਤਿੱਬੜੀ ਵਿਖੇ ਧਾਰਮਿਕ ਸਮਾਗਮ ’ਚ ਬਾਊ ਮੁਨੱਵਰ ਮਸੀਹ ਨੇ ਕੀਤੀ ਸ਼ਿਰਕਤ ਅਗਲੀ ਖ਼ਬਰ ਦੀਨਾਨਗਰ ਵਿਖੇ ਰੋਸ ਧਰਨਾ ਅੱਜ- ਕਮਲਜੀਤ ਚਾਵਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।