14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਆਰ. ਆਰ. ਬਾਵਾ. ਡੀ. ਏ. ਵੀ. ਕਾਲਜ ਫਾਰ ਗਰਲਜ਼ ਬਟਾਲਾ ਵਿਖੇ ‘ਪ੍ਰਤਿਭਾ ਖੋਜ ਮੁਕਾਬਲੇ 2026’ ਪ੍ਰੋਗਰਾਮ ਕਰਵਾਇਆ

ਬਟਾਲਾ, 13 ਅਗਸਤ (ਸਤਿੰਦਰ ਸਿੰਘ)-ਆਰ. ਆਰ.

ਕਾਰਜਕਾਰੀ ਪ੍ਰਿੰਸੀਪਲ ਡਾ. ਮੀਨਾਕਸ਼ੀ ਦੁੱਗਲ, ਪ੍ਰੋ. ਸਾਹਿਬਾਨ ਤੇ ਵਿਦਿਆਰਥਣਾਂ ਸਮੂਹਿਕ ਤਸਵੀਰ ਦੌਰਾਨ। ਤਸਵੀਰ: ਜਤਿੰਦਰ ਕੱਦ 14-08-2026
ਬਟਾਲਾ, 13 ਅਗਸਤ (ਸਤਿੰਦਰ ਸਿੰਘ)-ਆਰ.ਆਰ.ਬਾਵਾ.ਡੀ.ਏ.ਵੀ. ਕਾਲਜ ਫ਼ਾਰ ਗਰਲਜ਼, ਬਟਾਲਾ ਵਿਖੇ ਕਾਰਜ਼ਕਾਰੀ ਪ੍ਰਿੰਸੀਪਲ ਡਾ. ਮੀਨਾਕਸ਼ੀ ਦੁੱਗਲ ਦੇ ਨਿਰਦੇਸ਼ਾਂ ਅਨੁਸਾਰ ਤੇ ਸ਼੍ਰੀਮਤੀ ਦੀਪਤੀ ਕਾਂਡਾ (ਡੀਨ ਯੁਵਕ ਭਲਾਈ ਵਿਭਾਗ), ਉਦੇਸ਼ ਕੁਮਾਰੀ (ਕੌਡੀਨ), ਡਾ. ਹਰਦੀਪ ਕੌਰ (ਕੋ—ਕੋਆਰਡੀਨੇਟਰ) ਦੀ ਯੋਗ ਅਗਵਾਈ ਹੇਠ ਕਾਲਜ ਕੈਂਪਸ ਵਿਚ ‘ਪ੍ਰਤਿਭਾ ਖੋਜ਼ ਮੁਕਾਬਲੇ 2026’ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸ ਦਾ ਉਦੇਸ਼ ਵਿਦਿਆਰਥੀਆਂ ਨੂੰ ਉਨਾਂ ਦੀਆਂ ਵਿਭਿੰਨ ਪ੍ਰਤਿਭਾਵਾਂ ਦਾ ਪ੍ਰਦਰਸ਼ਨ ਕਰਨ ਲਈ ਇਕ ਪਲੇਟਫਾਰਮ ਪ੍ਰਦਾਨ ਕਰਨਾ ਹੈ। ਸਮਾਗਮ ਵਿਚ ਵਿਦਿਆਰਥਣਾਂ ਨੇ ਲੋਕ ਗੀਤ, ਲੋਕ ਨਾਚ, ਅਤੇ ਇਕੱਲੇ ਤੇ ਸਮੂਹਿਕ ਪੇਸ਼ਕਾਰੀਆਂ ਵਰਗੀਆਂ ਕਲਾਤਮਕ ਵੰਨਗੀਆਂ ਵਿਚ ਭਰਪੂਰ ਉਤਸ਼ਾਹ ਨਾਲ ਹਿੱਸਾ ਲਿਆ, ਜਿਸ ਨਾਲ ਇਹ ਸਮਾਗਮ ਬਹੁਤ ਹੀ ਸ਼ਾਨਦਾਰ ਬਣ ਗਿਆ। ਮੁਕਾਬਲਿਆਂ ਵਿਚ ਹਰਲੀਨ ਕੌਰ ਨੇ ਪਹਿਲਾ ਸਥਾਨ (ਪ੍ਰਸ਼ਨੋਤਰੀ ਮੁਕਾਬਲੇ), ਮਹਿਕਦੀਪ ਕੌਰ (ਪੋਸਟਰ ਮੇਕਿੰਗ), ਅਵਲੀਨ ਪਹਿਲਾ ਸਥਾਨ (ਫੇਸ ਪੇਂਟਿੰਗ), ਪੋਸਟਰ ਮੇਕਿੰਗ ਵਿੱਚ ਅੰਚਲਪ੍ਰੀਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ਮਹਿੰਦੀ ਮੁਕਾਬਲੇ ਵਿਚ ਪਾਇਲ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਰੰਗੋਲੀ ਮੁਕਾਬਲੇ ਵਿਚ ਸੰਦੀਪ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ਸਮੂਹਿਕ ਨਾਚ ਮੁਕਾਬਲੇ ਵਿਚ ਕਿਰਨਪ੍ਰੀਤ ਕੌਰ, ਦੀਆ ਭੰਡਾਰੀ ਅਤੇ ਨਵਜੀਤ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਕੌਸਟਿਊਮ ਪਰੇਡ ਵਿੱਚ ਪਵਨ ਨੇ ਪਹਿਲਾ ਸਥਾਨ ਹਾਸਲ ਕੀਤਾ। ਭਾਸ਼ਣ ਮੁਕਾਬਲੇ ਵਿੱਚ ਗੌਰੀ ਸ਼ਰਮਾ ਨੇ ਪਹਿਲਾ ਸਥਾਨ, ਕਵੀ ਦਰਬਾਰ ਵਿੱਚ ਗੁਰਰੀਤ ਕੌਰ ਨੇ ਪਹਿਲਾ ਸਥਾਨ, ਅਤੇ ਗਾਇਕੀ ਵਿਚ ਸੁਨੇਹਾ ਤੇ ਪਿੰਕੀ ਨੇ ਪਹਿਲਾ ਇਨਾਮ ਜਿੱਤਿਆ। ਰੀਲ ਮੇਕਿੰਗ ਅਤੇ ਫੋਟੋਗ੍ਰਾਫੀ ਵਿਚ ਸਮਾਈਲੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਦੀਆ ਭੰਡਾਰੀ ਨੂੰ ਮਿਸ ਫਰੈਸ਼ਰ (ਅੰਡਰ ਗ੍ਰੈਜੂਏਟ) ਚੁਣਿਆ ਗਿਆ। ਇਸ ਮੌਕੇ ਡਾ. ਲੱਕੀ ਸ਼ਰਮਾ, ਸਿੰਮੀ ਸ਼ਰਮਾ, ਨੀਤੂ ਸੇਠ, ਡਾ. ਰੀਤੂ ਗੋਸਵਾਮੀ, ਵਿਨੇ ਕੁਮਾਰ, ਸਿਮਰਨਜੀਤ ਕੌਰ ਅਤੇ ਡਾ. ਸੋਹਨ ਲਾਲ ਨੇ ਜੱਜਾਂ ਦੀ ਭੂਮਿਕਾ ਨਿਭਾਈ। ਇਸ ਮੌਕੇ ਕਾਰਜਕਾਰੀ ਪ੍ਰਿੰਸੀਪਲ ਡਾ. ਮੀਨਾਕਸ਼ੀ ਦੁੱਗਲ ਨੇ ਵਿਦਿਆਰਥਣਾਂ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੱਤੀ।
ਪਿਛਲੀ ਖ਼ਬਰ ਕਿਸਾਨ ਮਜ਼ਦੂਰ ਮੋਰਚਾ ਚੈਪਟਰ ਪੰਜਾਬ ਵਲੋਂ ਵੱਡੇ ਸੰਘਰਸ਼ ਦਾ ਐਲਾਨ ਅਗਲੀ ਖ਼ਬਰ ਪਿੰਡ ਬੱਬਰੀ ਨੰਗਲ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਲੋਕ ਸੰਘਰਸ਼ ਮੋਰਚੇ ਦੇ ਸੂਬਾ ਪ੍ਰਧਾਨ ਰਣਜੀਤ ਸਿੰਘ ਕਾਹਲੋਂ ਨੇ ਕੀਤੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।