15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਗੁਰੂ ਨਾਨਕ ਦੇਵ ਅਕੈਡਮੀ ਦੇ ਵਿਦਿਆਰਥੀਆਂ ਵਲੋਂ ਸ਼ਿਵ ਕੁਮਾਰ ਬਟਾਲਵੀ ਦੀ ਬਰਸੀ ਮੌਕੇ ਸ਼ਮੂਲੀਅਤ

ਅਜੀਤ ਡੈਸਕ 08-05-2026
ਬਟਾਲਾ, 7 ਮਈ (ਸਤਿੰਦਰ ਸਿੰਘ)-ਪਿਛਲੇ ਦਿਨੀਂ ਸ਼ਿਵ ਕੁਮਾਰ ਬਟਾਲਵੀ ਆਰਟ ਐਂਡ ਕਲਚਰਲ ਸੁਸਾਇਟੀ ਵਲੋਂ ਸ਼ਿਵ ਕੁਮਾਰ ਬਟਾਲਵੀ ਦੀ 53ਵੀਂ ਬਰਸੀ ਮਨਾਈ ਗਈ | ਇਸ ਪ੍ਰੋਗਰਾਮ ਦੀ ਸ਼ੁਰੂਆਤ ਗੁਰੂ ਨਾਨਕ ਦੇਵ ਅਕੈਡਮੀ (ਸੀ.ਸੈਕੰ.) ਜਲੰਧਰ ਰੋਡ ਬਟਾਲਾ ਦੀਆਂ ਬੱਚੀਆਂ ਵਲੋਂ ਬੁਲੰਦ ਤੇ ਬੀਰਰਸ ਆਵਾਜ਼ 'ਚ ''ਦੇਹਿ ਸ਼ਿਵਾ ਬਰ ਮੋਹਿ ਇਹੈ'' ਨਾਲ ਕੀਤੀ ਗਈ, ਜਿਸ ਦੀ ਸਮੂਹ ਸੰਗਤ ਵਲੋਂ ਸ਼ਲਾਘਾ ਕੀਤੀ ਗਈ | ਉਪਰੰਤ ਅਕੈਡਮੀ ਦੇ ਸੰਗੀਤ ਅਧਿਆਪਕ ਦਲਜੀਤ ਸਿੰਘ ਮਾਣਕ ਵਲੋਂ 'ਵਾਸਤਾ ਈ ਮੇਰਾ ਮੇਰੇ ਦਿਲਾਂ ਦਿਆਂ ਮਹਿਰਮਾਂ ਵੇ ਫੁੱਲੀਆਂ ਕਲੇਰਾਂ ਪਾਰ ਆ' ਗੀਤ ਗਾ ਕੇ ਸ਼ਿਵ ਪ੍ਰੇਮੀਆਂ ਨੂੰ ਝੂੰਮਣ ਲਾ ਦਿੱਤਾ | ਸਕੂਲ ਪਹੁੰਚਣ 'ਤੇ ਪਿ੍ੰਸੀਪਲ ਸ੍ਰੀਮਤੀ ਗਗਨਪ੍ਰੀਤ ਕੌਰ ਤੇ ਸਮੂਹ ਅਧਿਆਪਕਾਂ ਵਲੋਂ ਸਕੂਲ ਦੀਆਂ ਵਿਦਿਆਰਥਣਾਂ ਹਰਪ੍ਰੀਤ ਕੌਰ+2, ਸਿਮਰਨਜੀਤ ਕੌਰ +2, ਹਰਪ੍ਰੀਤ ਕੌਰ +1, ਜੈਸਮੀਨ ਕੌਰ +1, ਗੁਰਸ਼ਬਦਪ੍ਰੀਤ ਕੌਰ 10ਵੀਂ ਤੇ ਹਰਪ੍ਰੀਤ ਕੌਰ 10ਵੀਂ ਜਮਾਤ ਅਤੇ ਸੰਗੀਤ ਅਧਿਆਪਕ ਦਲਜੀਤ ਸਿੰਘ ਮਾਣਕ ਨੇ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਤੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ |
ਪਿਛਲੀ ਖ਼ਬਰ ਟੈਂਕ ਚੌਕ ਬੱਬਰੀ ਵਿਖੇ ਧਾਰਮਿਕ ਚਿੰਨ੍ਹ ਲਗਾਉਣ ਦੇ ਵਿਰੋਧ 'ਚ ਸਾਬਕਾ ਸੈਨਿਕ ਵੈਟਨਰ ਵੈਲਫੇਅਰ ਆਰਗੇਨਾਈਜੇਸ਼ਨ ਵਲੋਂ ਮੰਗ... ਅਗਲੀ ਖ਼ਬਰ 4 ਸਾਲ ਤੋਂ ਪੈਨਸ਼ਨਰਜ਼ ਤੇ ਮੁਲਾਜ਼ਮ ਵਿਰੋਧੀ ਚੱਲਦੀ ਆ ਰਹੀ ਮਾਨ ਸਰਕਾਰ-ਕਾਮਰੇਡ ਅਮਰਜੀਤ ਸਿੰਘ ਸੈਣੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।