15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਭਾਰਤ ਵਿਕਾਸ ਪ੍ਰੀਸ਼ਦ ਦੇ ਨਵੇਂ ਆਰੋਗਿਆ ਕੇਂਦਰ ਤੇ ਖੇਤਰੀ ਦਫ਼ਤਰ ਦਾ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵਲੋਂ ਉਦਘਾਟਨ ਆਰੋਗਿਆ ਕੇਂਦਰ ਦੇ ਵਿਸਥਾਰ ਲਈ 21 ਲੱਖ ਰੁਪਏ ਦੇਣ ਦਾ ਐਲਾਨ

ਪਠਾਨਕੋਟ, 14 ਨਵੰਬਰ (ਸੰਧੂ)- ਭਾਰਤ ਵਿਕਾਸ ਪ੍ਰੀਸ਼ਦ ਆਰੋਗਿਆ ਕੇਂਦਰ ਅਤੇ ਖੇਤਰੀ ਦਫ਼ਤਰ ਡਿਫੈਂਸ ਕਾਲੋਨੀ ਛਤਵਾਲ ਦੇ ਨਵੇਂ ਬਣੇ ਭਵਨ ਦਾ ਉਦਘਾਟਨ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਰ-ਕਮਲਾਂ ਨਾਲ ਕੀਤਾ। ਪਠਾਨਕੋਟ ਪਹੁੰਚਣ ’ਤੇ ਭਾਰਤ ਵਿਕਾਸ ਪ੍ਰੀਸ਼ਦ ਦੇ ਰਾਸ਼ਟਰੀ ਸੰਗਠਨ ਮੰਤਰੀ ਸੁਰੇਸ਼ ਜੈਨ, ਖੇਤਰੀ ਪ੍ਰਧਾਨ ਸੁਸ਼ੀਲ ਸ਼ਰਮਾ, ਖੇਤਰੀ ਮਹਾਂਸਕੱਤਰ ਪੰਕਜ ਜਿੰਦਲ, ਖੇਤਰੀ ਵਿੱਤ ਸਕੱਤਰ ਵਿਕਰਮ ਅਰੋੜਾ ਤੇ ਖੇਤਰੀ ਸਰਪ੍ਰਸਤ ਸਰਦਾਰ ਸਵਿੰਦਰ ਸਿੰਘ ਗਿੱਲ ਨੇ ਗੁਲਦਸਤੇ ਭੇਟ ਕਰਕੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ।

ਨਵੇਂ ਬਣੇ ਭਵਨ ਦਾ ਉਦਘਾਟਨ ਕਰਦੇ ਹੋਏ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਸੁਰੇਸ਼ ਜੈਨ, ਸੁਸ਼ੀਲ ਸ਼ਰਮਾ ਤੇ ਹੋਰ ਅਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹੋਏ ਮੁੱਖ ਮੰਤਰੀ ਤੇ ਹੋਰ ਪਤਵੰਤੇ। ਤਸਵੀਰ: ਸੰਧੂ 15-11-2026
ਪਠਾਨਕੋਟ, 14 ਨਵੰਬਰ (ਸੰਧੂ)- ਭਾਰਤ ਵਿਕਾਸ ਪ੍ਰੀਸ਼ਦ ਆਰੋਗਿਆ ਕੇਂਦਰ ਅਤੇ ਖੇਤਰੀ ਦਫ਼ਤਰ ਡਿਫੈਂਸ ਕਾਲੋਨੀ ਛਤਵਾਲ ਦੇ ਨਵੇਂ ਬਣੇ ਭਵਨ ਦਾ ਉਦਘਾਟਨ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਰ-ਕਮਲਾਂ ਨਾਲ ਕੀਤਾ। ਪਠਾਨਕੋਟ ਪਹੁੰਚਣ ’ਤੇ ਭਾਰਤ ਵਿਕਾਸ ਪ੍ਰੀਸ਼ਦ ਦੇ ਰਾਸ਼ਟਰੀ ਸੰਗਠਨ ਮੰਤਰੀ ਸੁਰੇਸ਼ ਜੈਨ, ਖੇਤਰੀ ਪ੍ਰਧਾਨ ਸੁਸ਼ੀਲ ਸ਼ਰਮਾ, ਖੇਤਰੀ ਮਹਾਂਸਕੱਤਰ ਪੰਕਜ ਜਿੰਦਲ, ਖੇਤਰੀ ਵਿੱਤ ਸਕੱਤਰ ਵਿਕਰਮ ਅਰੋੜਾ ਤੇ ਖੇਤਰੀ ਸਰਪ੍ਰਸਤ ਸਰਦਾਰ ਸਵਿੰਦਰ ਸਿੰਘ ਗਿੱਲ ਨੇ ਗੁਲਦਸਤੇ ਭੇਟ ਕਰਕੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ। ਮੁੱਖ ਮੰਤਰੀ ਨੇ ਨਵੇਂ ਭਵਨ ਵਿਚ ਚੱਲ ਰਹੀਆਂ ਫਿਜ਼ਿਓਥੈਰੇਪੀ, ਆਈ ਕੇਅਰ, ਕਲੀਨਿਕ, ਦੰਦਾਂ ਦੇ ਇਲਾਜ ਲਈ ਕਲੀਨਿਕ, ਕਲੀਨਿਕਲ ਲੈਬ ਤੇ ਨਿਊਰੋਥੈਰੇਪੀ ਸੈਂਟਰ ਦੀਆਂ ਸਹੂਲਤਾਂ ਦਾ ਜਾਇਜ਼ਾ ਲਿਆ। ਇਸ ਤੋਂ ਬਾਅਦ ਦੀਪ ਜਗਾ ਕੇ ਸਮਾਗਮ ਦੀ ਸ਼ੁਰੂਆਤ ਕੀਤੀ ਗਈ। ਖੇਤਰੀ ਪ੍ਰਧਾਨ ਸੁਸ਼ੀਲ ਸ਼ਰਮਾ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਰਾਸ਼ਟਰੀ ਸੰਗਠਨ ਮੰਤਰੀ ਸੁਰੇਸ਼ ਜੈਨ ਨੇ ਕਿਹਾ ਕਿ ਭਾਰਤ ਵਿਕਾਸ ਪ੍ਰੀਸ਼ਦ ਦਾ ਟੀਚਾ ਦੇਸ਼ ਭਰ ’ਚ ਲਗਪਗ 100 ਅਜਿਹੇ ਆਰੋਗਿਆ ਕੇਂਦਰ ਸਥਾਪਤ ਕਰਨਾ ਹੈ। ਉਨ੍ਹਾਂ ਦੱਸਿਆ ਕਿ ਭਵਿੱਖ ਵਿਚ ਇਸ ਕੇਂਦਰ ਵਿਚ ਡਾਇਲਸਿਸ ਸੈਂਟਰ ਸ਼ੁਰੂ ਕੀਤਾ ਜਾਵੇਗਾ ਜਿਸ ਦਾ ਮੁੱਖ ਤੌਰ ’ਤੇ ਪੰਜਾਬ, ਹਿਮਾਚਲ ਪ੍ਰਦੇਸ਼ ਤੇ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਲਾਭ ਮਿਲੇਗਾ। ਮੁੱਖ ਮਹਿਮਾਨ ਨਾਇਬ ਸਿੰਘ ਸੈਣੀ ਨੇ ਪ੍ਰੀਸ਼ਦ ਦੇ ਸਮੂਹ ਕਾਰਕੁਨਾਂ ਨੂੰ ਨਵੇਂ ਭਵਨ ਦੀ ਉਸਾਰੀ ਲਈ ਵਧਾਈ ਦਿੱਤੀ ਤੇ ਆਰੋਗਿਆ ਕੇਂਦਰ ਦੇ ਵਿਸਥਾਰ ਲਈ 21 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ। ਇਸ ਮੌਕੇ ਭਾਰਤ ਵਿਕਾਸ ਪ੍ਰੀਸ਼ਦ ਵਲੋਂ ਮੁੱਖ ਮੰਤਰੀ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਵਾਤਾਵਰਣ ਸੰਭਾਲ ਦੀਆਂ ਗਤੀਵਿਧੀਆਂ ਵਿਚ ਸਰਗਰਮ ਭੂਮਿਕਾ ਨਿਭਾਉਣ ਵਾਲੇ ਬੱਚਿਆਂ ਨੂੰ ਮੁੱਖ ਮੰਤਰੀ ਵਲੋਂ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਸਵੈ-ਨਿਰਭਰਤਾ ਨੂੰ ਉਤਸ਼ਾਹਿਤ ਕਰਨ ਲਈ ਰੇਖਾ ਦੇਵੀ ਨੂੰ ਸਿਲਾਈ ਮਸ਼ੀਨ ਭੇਟ ਕੀਤੀ ਗਈ। ਇਸ ਮੌਕੇ ਰਾਸ਼ਟਰੀ ਸੰਗਠਨ ਮੰਤਰੀ ਸੁਰੇਸ਼ ਜੈਨ, ਖੇਤਰੀ ਪ੍ਰਧਾਨ ਸੁਸ਼ੀਲ ਸ਼ਰਮਾ, ਖੇਤਰੀ ਮਹਾਂਸਕੱਤਰ ਪੰਕਜ ਜਿੰਦਲ, ਖੇਤਰੀ ਵਿੱਤ ਸਕੱਤਰ ਵਿਕਰਮ ਅਰੋੜਾ, ਖੇਤਰੀ ਸਰਪ੍ਰਸਤ ਸਰਦਾਰ ਸਵਿੰਦਰ ਸਿੰਘ ਗਿੱਲ, ਵਿਸ਼ੇਸ਼ ਮਹਿਮਾਨ ਕੇ.ਕੇ. ਗੁਪਤਾ, ਰੋਹਿਨਤੋਸ਼ ਸ਼ਰਮਾ, ਅਮਿਤ ਗਰਗ, ਖੇਤਰੀ ਸੰਯੁਕਤ ਮਹਾਂਸਕੱਤਰ ਇੰਜੀਨੀਅਰ ਰਾਜਿੰਦਰ ਰਿਸ਼ੀ, ਅਰੁਣ ਕੁਮਾਰ ਮਲਹੋਤਰਾ, ਲਲਿਤ ਮਹਾਜਨ, ਕੁਲਭੂਸ਼ਣ ਖਜੂਰੀਆ, ਅਮਰਜੀਤ ਸਿੰਘ, ਰਮੇਸ਼ ਸ਼ਰਮਾ, ਗੋਪੇਸ਼ਵਰ ਸ਼ਰਮਾ, ਮਨੀਸ਼ਾ ਸ਼ਰਮਾ, ਡਾ: ਮਨੂ ਸ਼ਰਮਾ, ਅਖਿਲੇਸ਼ਵਰ ਸ਼ਰਮਾ, ਅਮਿਤ ਕਾਂਸਲ, ਅਮਰੀਸ਼ ਮਹਾਜਨ, ਸੁਰੇਸ਼ ਸ਼ਰਮਾ, ਹਰੀ ਸਿੰਘ, ਸਾਬਕਾ ਵਿਧਾਇਕ ਦਿਨੇਸ਼ ਸਿੰਘ ਬੱਬੂ, ਅਨਿਲ ਵਾਸੁਦੇਵਾ, ਰਾਕੇਸ਼ ਸ਼ਰਮਾ, ਯੋਗੇਸ਼ ਠਾਕੁਰ, ਅਮਿਤ ਡੋਗਰਾ, ਕੁਲਦੀਪ ਕੁਮਾਰ, ਹਰੀ ਕ੍ਰਿਸ਼ਨ ਮਹਾਜਨ, ਨਿਪੁਣ ਮਹਾਜਨ, ਨਵਨੀਤ ਸ਼ਰਮਾ, ਫਲਕ ਸ਼ਰਮਾ, ਪਰਖ, ਧੈਰਿਆ, ਸੰਜੀਵ ਸ਼ਰਮਾ, ਡਾ: ਨਿਤਿਨ, ਡਾ: ਸ਼ਿਵਾਂਗੀ ਸੋਨੀ ਤੇ ਡਾ: ਸੰਦੀਪ ਵਰਮਾ ਸਮੇਤ ਹੋਰ ਪਤਵੰਤੇ ਹਾਜ਼ਰ ਸਨ।
ਪਿਛਲੀ ਖ਼ਬਰ ਐਨ . ਐਚ . ਐਮ . ਮੁਲਾਜ਼ਮਾਂ ਦੀ ਹੜਤਾਲ ਕਾਰਨ ਸਿਹਤ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਅਗਲੀ ਖ਼ਬਰ ਸੈਂਕੜੇ ਗੱਡੀਆਂ ਦੇ ਕਾਫਲੇ ਨਾਲ ‘ ਆਪ ’ ਉਮੀਦਵਾਰ ਸਵਰਨ ਸਲਾਰੀਆ ਸ਼ਾਹਪੁਰ ਕੰਢੀ ਪਹੁੰਚੇ ਫੁੱਲਾਂ ਦੀ ਵਰਖਾ ਨਾਲ ਹੋਇਆ ਸਵਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।