ਮਾਤਾ ਆਸ਼ਾ ਪੂਰਨੀ ਮੰਦਰ ਕਮੇਟੀ ਨੇ ਰੋਹਿਤ ਸਿਆਲ ਨੂੰ ਟਿਕਟ ਮਿਲਣ ’ ਤੇ ਵਧਾਈ ਦਿੱਤੀ
ਪਠਾਨਕੋਟ, 14 ਨਵੰਬਰ (ਸੁਮਿਤ)- ਮਾਤਾ ਆਸ਼ਾਪੂਰਨੀ ਮੰਦਰ ਕਮੇਟੀ ਵਲੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਰੋਹਿਤ ਸਿਆਲ ਨੂੰ ਵਿਧਾਨ ਸਭਾ ਚੋਣਾਂ ਦੀ ਟਿਕਟ ਮਿਲਣ ’ਤੇ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਮੰਦਰ ਕਮੇਟੀ ਦੇ ਪ੍ਰਧਾਨ ਵਿਨੋਦ ਕੁਮਾਰ ਦੇ ਨਿਰਦੇਸ਼ਾਂ ਤਹਿਤ ਕਮੇਟੀ ਦੇ ਮੈਂਬਰ ਰਾਮਪਾਲ ਭੰਡਾਰੀ, ਆਸ਼ੀਸ਼ ਕੁਮਾਰ ਮਲਹੋਤਰਾ, ਗੋਪਾਲ ਸ਼ਰਮਾ ਤੇ ਪ੍ਰੈਸ ਸਕੱਤਰ ਸੰਜੀਵ ਘਈ ਰੋਹਿਤ ਸਿਆਲ ਦੇ ਨਿਵਾਸ ਸਥਾਨ ’ਤੇ ਪਹੁੰਚੇ ਤੇ ਉਨ੍ਹਾਂ ਨੂੰ ਸਿਆਸੀ ਪ੍ਰਾਪਤੀ ਲਈ ਵਧਾਈ ਦਿੱਤੀ।
ਅਜੀਤ ਡੈਸਕ
15-11-2026