15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਟੈਂਕ ਚੌਕ ਬੱਬਰੀ ਵਿਖੇ ਧਾਰਮਿਕ ਚਿੰਨ੍ਹ ਲਗਾਉਣ ਦੇ ਵਿਰੋਧ 'ਚ ਸਾਬਕਾ ਸੈਨਿਕ ਵੈਟਨਰ ਵੈਲਫੇਅਰ ਆਰਗੇਨਾਈਜੇਸ਼ਨ ਵਲੋਂ ਮੰਗ ਪੱਤਰ

ਅਜੀਤ ਡੈਸਕ 08-05-2026
ਗੁਰਦਾਸਪੁਰ, 7 ਮਈ (ਚੱਕਰਾਜਾ)-ਗੁਰਦਾਸਪੁਰ ਦੇ ਟੈਂਕ ਚੌਕ ਬੱਬਰੀ ਵਿਖੇ ਧਾਰਮਿਕ ਚਿੰਨ੍ਹ ਲਗਾਉਣ ਦੇ ਵਿਰੋਧ ਵਿਚ ਸਾਬਕਾ ਸੈਨਿਕ ਵੈਟਨਰ ਵੈੱਲਫੇਅਰ ਆਰਗੇਨਾਈਜ਼ੇਸ਼ਨ ਵਲੋਂ ਜ਼ਿਲ੍ਹਾ ਪ੍ਰਧਾਨ ਤੇ ਪੀ.ਆਰ.ਓ ਪੰਜਾਬ ਕੈਪਟਨ ਧਰਮਿੰਦਰ ਸਿੰਘ ਦੀ ਅਗਵਾਈ ਹੇਠ ਗਵਰਨਰ ਪੰਜਾਬ ਗੁਲਾਬ ਚੰਦ ਕਟਾਰੀਆ ਦੇ ਨਾਂਅ ਨੈਸ਼ਨਲ ਹਾਈਵੇ ਅਥਾਰਟੀ, ਡਿਪਟੀ ਕਮਿਸ਼ਨਰ ਤੇ ਏ.ਡੀ.ਸੀ ਨੂੰ ਮੰਗ ਪੱਤਰ ਦਿੱਤਾ ਗਿਆ | ਇਸ ਮੌਕੇ ਆਗੂਆਂ ਨੇ ਕਿਹਾ ਕਿ ਸਵਤੰਤਰਤਾ ਦਿਵਸ ਮੌਕੇ ਦੇਸ਼ ਦੇ ਸ਼ਹੀਦਾਂ ਨੂੰ ਸਮਰਪਿਤ ਟੀ.55 ਟੈਂਕ ਜੋ ਡਿਪਟੀ ਕਮਿਸ਼ਨਰ ਦੇ ਸਹਿਯੋਗ ਨਾਲ ਬੱਬਰੀ ਚੌਕ ਵਿਖੇ ਸਥਾਪਿਤ ਕੀਤਾ ਸੀ | ਪਰ ਕੁਝ ਅਣਪਛਾਤਿਆਂ ਵਲੋਂ ਇਸ ਟੈਂਕ ਚੌਕ ਦਾ ਇਤਿਹਾਸ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਇਹ ਇਤਿਹਾਸਿਕ ਟੈਂਕ ਹੈ, ਜਿਸ ਦਾ ਨਿਰਮਾਣ ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਰੂਸ ਵਲੋਂ ਕੀਤਾ ਗਿਆ | ਉਨ੍ਹਾਂ ਕਿਹਾ ਕਿ ਆਪਣੀਆਂ ਖ਼ੂਬੀਆਂ ਕਾਰਨ ਟੀ.55 ਟੈਂਕ ਭਾਰਤੀ ਸੈਨਾ 'ਚ 2011 ਤੱਕ ਸੇਵਾ 'ਚ ਰਿਹਾ | ਉਨ੍ਹਾਂ ਕਿਹਾ ਕਿ ਸੈਂਟਰਲ ਆਰਮਡ ਫੋਰਸਿਸ ਵਹੀਕਲ ਡੀਪੂ ਵਲੋਂ ਇਸ ਟੈਂਕ ਨੂੰ ਵਾਰ ਟਰਾਫ਼ੀ ਦੇ ਰੂਪ 'ਚ ਜਿੱਤ ਦੀ ਨਿਸ਼ਾਨੀ ਵਜੋਂ ਸਨਮਾਨ ਸਹਿਤ ਗੁਰਦਾਸਪੁਰ ਦੇ ਬੱਬਰੀ ਚੌਕ ਵਿਖੇ ਸਥਾਪਤ ਕੀਤਾ ਗਿਆ ਜੋ ਹੁਣ ਬੱਬਰੀ ਚੌਕ ਤੇ ਬਾਈਪਾਸ ਟੈਂਕ ਵਾਲੇ ਚੌਕ ਨਾਲ ਜਾਣਿਆ ਜਾਂਦਾ ਹੈ | ਪਰ ਕੁਝ ਅਣਪਛਾਤੇ ਲੋਕ ਚੌਕ ਉੱਪਰ ਧਾਰਮਿਕ ਚਿੰਨ੍ਹ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਜਿਨ੍ਹਾਂ ਨੇ ਨਾ ਤਾਂ ਕਿਸੇ ਅਧਿਕਾਰੀ ਅਤੇ ਨਾ ਹੀ ਨੈਸ਼ਨਲ ਹਾਈਵੇ ਅਥਾਰਟੀ ਤੋਂ ਮਜ਼ਦੂਰੀ ਲਈ ਹੈ | ਜ਼ਿਲ੍ਹਾ ਪ੍ਰਧਾਨ ਤੇ ਪੀ.ਆਰ.ਓ ਕੈਪਟਨ ਧਰਮਿੰਦਰ ਸਿੰਘ ਨੇ ਕਿਹਾ ਕਿ ਜੇਕਰ ਟੈਂਕ ਚੌਕ ਦੇ ਇਤਿਹਾਸ ਨਾਲ ਕੋਈ ਛੇੜਛਾੜ ਹੋਈ ਤਾਂ ਮਜਬੂਰਨ ਦੇਸ਼ ਦੇ ਸਾਬਕਾ ਸੈਨਿਕਾਂ ਨੂੰ ਸੰਘਰਸ਼ ਕਰਨਾ ਪਵੇਗਾ | ਇਸ ਮੌਕੇ ਕੈਪਟਨ ਧਰਮਿੰਦਰ ਸਿੰਘ, ਜਨਰਲ ਸੈਕਟਰੀ ਸਤਵਿੰਦਰ ਸਿੰਘ, ਤਹਿਸੀਲ ਪ੍ਰਧਾਨ ਸੁਖਜਿੰਦਰ ਸਿੰਘ, ਪੀ.ਆਰ.ਓ ਹਰਦੀਪ ਸਿੰਘ, ਬਟਾਲਾ ਤਹਿਸੀਲ ਪ੍ਰਧਾਨ ਹਰਦੀਪ ਸਿੰਘ, ਸੁਖਦੇਵ ਸਿੰਘ ਪ੍ਰਧਾਨ, ਗੁਰਨਾਮ ਸਿੰਘ ਪ੍ਰਧਾਨ, ਤਰਲੋਕ ਸਿੰਘ ਵਾਇਸ ਪ੍ਰਧਾਨ, ਸੁਖਵਿੰਦਰ ਸਿੰਘ ਤੁਗਲਵਾਲ, ਲਖਵਿੰਦਰ ਸਿੰਘ ਕੈਸ਼ੀਅਰ, ਮੇਜਰ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪੰਜਾਬ ਭਵਨ ਕੈਨੇਡਾ ਦੇ ਸੰਸਥਾਪਕ ਸੁੱਖੀ ਬਾਠ ਸ਼ਿਵ ਕੁਮਾਰ ਬਟਾਲਵੀ ਐਵਾਰਡ ਨਾਲ ਸਨਮਾਨਿਤ <br/> ਅਗਲੀ ਖ਼ਬਰ ਗੁਰੂ ਨਾਨਕ ਦੇਵ ਅਕੈਡਮੀ ਦੇ ਵਿਦਿਆਰਥੀਆਂ ਵਲੋਂ ਸ਼ਿਵ ਕੁਮਾਰ ਬਟਾਲਵੀ ਦੀ ਬਰਸੀ ਮੌਕੇ ਸ਼ਮੂਲੀਅਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।