ਤਾਰਾਗੜ੍ਹ, 14 ਅਪ੍ਰੈਲ (ਸੋਹਨ ਲਾਲ)-ਪਿੰਡ ਮਾਜਰਾ ਵਿਖੇ ਘਰਾਂ ਦੇ ਉੱਪਰੋਂ ਕਾਫ਼ੀ ਲੰਮੇ ਸਮੇਂ ਤੋਂ ਹਾਈ ਵੋਲਟੇਜ ਬਿਜਲੀ ਦੀਆਂ ਨੰਗੀਆਂ ਤਾਰਾਂ ਲੰਘਦੀਆਂ ਸਨ, ਜਿਸ ਨਾਲ ਦੋ ਤਿੰਨ ਹਾਦਸੇ ਵੀ ਹੋ ਚੁੱਕੇ ਹਨ | ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਇਹ ਨੰਗੀਆਂ ਤਾਰਾਂ ਕਾਫ਼ੀ ਲੰਬੇ ਸਮੇਂ ਤੋਂ ਲੱਗੀਆਂ ਹੋਈਆਂ ਹਨ ਅਤੇ ਇਨ੍ਹਾਂ ਦੀ ਸ਼ਿਕਾਇਤ ਕਾਫ਼ੀ ਵਾਰ ਬਿਜਲੀ ਮਹਿਕਮੇ ਅਤੇ ਪਿਛਲੀਆਂ ਸਰਕਾਰਾਂ ਨੂੰ ਕੀਤੀ ਜਾ ਚੁੱਕੀ ਹੈ, ਪਰ ਕਿਸੇ ਨੇ ਵੀ ਇਸ ਦਾ ਕੋਈ ਪੁਖ਼ਤਾ ਹੱਲ ਨਹੀਂ ਕਰਵਾਇਆ | ਪਿੰਡ ਦੇ ਵਸਨੀਕ ਜੋਗਿੰਦਰ ਪਾਲ ਸੈਣੀ ਨੇ ਦੱਸਿਆ ਕਿ ਇਸ ਬਾਬਤ ਜਦ ਕੈਬਨਿਟ ਮੰਤਰੀ ਅਤੇ ਪੰਜਾਬ ਸਟੇਟ ਜਨਰਲ ਸਕੱਤਰ ਮਾਝਾ ਜ਼ੋਨ ਨਰੇਸ਼ ਸੈਣੀ ਨੂੰ ਦੱਸਿਆ ਤਾਂ ਉਨ੍ਹਾਂ ਜਲਦੀ ਹੀ ਬਿਜਲੀ ਮਹਿਕਮੇ ਦੇ ਐਸ.ਡੀ.ਓ. ਨਾਲ ਗੱਲਬਾਤ ਕਰਕੇ ਇਨ੍ਹਾਂ ਨੰਗੀਆਂ ਤਾਰਾਂ ਨੂੰ ਹਟਾ ਕੇ ਕੇ ਬਲ ਤਾਰ ਲਗਵਾ ਦਿੱਤੀ | ਪਿੰਡ ਵਾਸੀਆਂ ਨੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ, ਨਰੇਸ਼ ਸੈਣੀ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ | ਉਨ੍ਹਾਂ ਦੱਸਿਆ ਕਿ ਜਦ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ | ਪਿੰਡਾਂ ਦੇ ਹਰੇਕ ਕੰਮ ਪਹਿਲ ਦੇ ਆਧਾਰ 'ਤੇ ਹੋ ਰਹੇ ਹਨ |