ਗੋਸਵਾਮੀ ਸ੍ਰੀ ਗੁਰੂ ਨਾਭਾ ਦਾਸ ਮਹਾਰਾਜ ਸ਼ਕਤੀ ਸੰਮੇਲਨ ਕੱਲ੍ਹ
ਤਾਰਾਗੜ੍ਹ, 23 ਅਕਤੂਬਰ (ਸੋਹਨ ਲਾਲ)-ਹਲਕਾ ਭੋਆ ਵਿਖੇ ਹੋਣ ਜਾ ਰਹੇ ਗੋਸਵਾਮੀ ਸ੍ਰੀ ਗੁਰੂ ਨਾਭਾ ਦਾਸ ਮਹਾਰਾਜ ਸ਼ਕਤੀ ਸੰਮੇਲਨ ਦਾ ਸ਼ੁੱਭ ਸੱਦਾ ਪੱਤਰ ਅੱਜ ਤਾਰਾਗੜ੍ਹ ਦੇ ਨਜ਼ਦੀਕ ਪੈਂਦੇ ਪਿੰਡ ਹੈਬਤ ਪਿੰਡੀ ਦੀਆਂ ਸਮੂਹ ਸੰਗਤਾਂ ਨੂੰ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰਾਕੇਸ਼ ਕੁਮਾਰ ਮਾਜਰਾ, ਸਰਪੰਚ ਰਾਜ ਕੁਮਾਰੀ, ਸੁਰਿੰਦਰ ਕੁਮਾਰ ਬਕਨੌਰ, ਸਾਬਕਾ ਸੂਬੇਦਾਰ ਮੇਜਰ ਪਵਨ ਕੁਮਾਰ ਅਤੇ ਤਰਸੇਮ ਲਾਲ ਆਦਿ ਨੇ ਦੱਸਿਆ ਕਿ ਇਹ ਸੰਮੇਲਨ 25 ਅਕਤੂਬਰ ਦਿਨ ਐਤਵਾਰ ਨੂੰ ਗੋਲਡਨ ਪੈਲੇਸ ਸਿਹੋੜਾ ਹਲਕਾ ਭੋਆ ਵਿਖੇ ਕਰਵਾਇਆ ਜਾ ਰਿਹਾ ਹੈ ।
ਅਜੀਤ ਡੈਸਕ
24-10-2026