ਪਠਾਨਕੋਟ, 14 ਅਪ੍ਰੈਲ (ਸੰਧੂ)-ਪਠਾਨਕੋਟ ਦੇ ਮੁਹੱਲਾ ਪਿੱਪਲਾਂ, ਅੰਬੇਡਕਰ ਨਗਰ, ਓਾਕਾਰ ਨਗਰ, ਭਦਰੋਆ ਸਮੇਤ ਵੱਖ-ਵੱਖ ਇਲਾਕਿਆਂ ਵਿਚ ਸਮਾਜਿਕ ਬਦਲਾਅ ਬਹੁਜਨ ਮੂਵਮੈਂਟ ਨੂੰ ਸਮਰਪਿਤ ਸੰਯੁਕਤ ਕਮੇਟੀ ਅਤੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਮਿਸ਼ਨ ਜ਼ਿਲ੍ਹਾ ਪਠਾਨਕੋਟ (ਪੰਜਾਬ) ਦੇ ਸਹਿਯੋਗ ਨਾਲ ਡਾ: ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਨ 'ਤੇ 'ਅੰਬੇਡਕਰ ਸਨਮਾਨ ਯਾਤਰਾ' ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਵੱਡੀ ਗਿਣਤੀ ਵਿਚ ਭੈਣਾਂ ਅਤੇ ਭਰਾਵਾਂ ਨੇ ਉਤਸ਼ਾਹ ਨਾਲ ਭਾਗ ਲਿਆ | ਯਾਤਰਾ ਦੌਰਾਨ ਬਾਬਾ ਸਾਹਿਬ ਦੇ ਵਿਚਾਰਾਂ ਅਤੇ ਸਮਾਜ ਲਈ ਉਨ੍ਹਾਂ ਵਲੋਂ ਕੀਤੇ ਗਏ ਸੰਘਰਸ਼ਾਂ ਨੂੰ ਯਾਦ ਕੀਤਾ ਗਿਆ | ਹੱਥਾਂ ਵਿਚ ਝੰਡੇ ਅਤੇ ਬੈਨਰ ਫੜ ਕੇ ਨਿਕਲੇ ਲੋਕਾਂ ਨੇ 'ਜੈ ਭੀਮ' ਦੇ ਨਾਅਰਿਆਂ ਨਾਲ ਮਾਹੌਲ ਗੂੰਜਾ ਦਿੱਤਾ | ਆਯੋਜਕਾਂ ਨੇ ਕਿਹਾ ਕਿ ਬਾਬਾ ਸਾਹਿਬ ਡਾ: ਅੰਬੇਡਕਰ ਨੇ ਸਮਾਜ ਦੇ ਕਮਜ਼ੋਰ ਵਰਗਾਂ ਨੂੰ ਅਧਿਕਾਰ ਦਿਵਾਉਣ ਲਈ ਆਪਣੀ ਪੂਰੀ ਜ਼ਿੰਦਗੀ ਸਮਰਪਿਤ ਕੀਤੀ | ਉਨ੍ਹਾਂ ਦੇ ਦੱਸੇ ਰਾਹ 'ਤੇ ਚੱਲ ਕੇ ਹੀ ਸਮਾਜ ਵਿਚ ਸਮਾਨਤਾ, ਸਿੱਖਿਆ ਅਤੇ ਭਾਈਚਾਰੇ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ | ਯਾਤਰਾ ਵੱਖ-ਵੱਖ ਮੁਹੱਲਿਆਂ ਵਿਚੋਂ ਗੁਜ਼ਰੀ, ਜਿੱਥੇ ਥਾਂ-ਥਾਂ ਲੋਕਾਂ ਵਲੋਂ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਗਿਆ |