24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਡਾ. ਭੀਮ ਰਾਓ ਅੰਬੇਡਕਰ ਜੈਅੰਤੀ ਮੌਕੇ ਗੁਰੂ ਨਾਭਾ ਦਾਸ ਮੰਦਰ 'ਚ ਸਮਾਗਮ ਕਰਵਾਇਆ

ਅਜੀਤ ਡੈਸਕ 15-04-2026
ਘਰੋਟਾ, 14 ਅਪ੍ਰੈਲ (ਸੰਜੀਵ ਗੁਪਤਾ)-ਘਰੋਟਾ ਵਿਖੇ ਸਥਿਤ ਗੁਰੂ ਨਾਭਾ ਦਾਸ ਮੰਦਿਰ ਵਿਚ ਡਾ: ਭੀਮ ਰਾਓ ਅੰਬੇਡਕਰ ਜੈਅੰਤੀ ਦੇ ਸਬੰਧ ਵਿਚ ਇਕ ਸਮਾਗਮ ਆਯੋਜਿਤ ਕੀਤਾ ਗਿਆ | ਇਸ ਮੌਕੇ ਜਨਰਲ ਸਕੱਤਰ ਯਸ਼ ਪਾਲ ਭਰਿਆਲ ਦੀ ਅਗਵਾਈ ਹੇਠ ਪ੍ਰੋਗਰਾਮ ਕਰਵਾਇਆ ਗਿਆ | ਸਮਾਗਮ ਦੌਰਾਨ ਵਰਕਰਾਂ ਨੇ ਡਾ: ਭੀਮ ਰਾਓ ਅੰਬੇਡਕਰ ਦੇ ਜੀਵਨ, ਸੰਘਰਸ਼ ਅਤੇ ਉਨ੍ਹਾਂ ਦੀ ਸੋਚ ਬਾਰੇ ਵਿਸਥਾਰ ਨਾਲ ਚਰਚਾ ਕੀਤੀ | ਉਨ੍ਹਾਂ ਨੇ ਕਿਹਾ ਕਿ ਡਾ: ਅੰਬੇਡਕਰ ਨੇ ਸਮਾਜ ਨੂੰ ਸਮਾਨਤਾ, ਅਧਿਕਾਰਾਂ ਅਤੇ ਸਿੱਖਿਆ ਦਾ ਮਾਰਗ ਦਿਖਾਇਆ, ਜਿਸ 'ਤੇ ਚੱਲ ਕੇ ਅਸੀਂ ਇਕ ਸੁਧਰੇ ਹੋਏ ਸਮਾਜ ਦੀ ਨਿਰਮਾਣ ਕਰ ਸਕਦੇ ਹਾਂ | ਹਾਜ਼ਰ ਲੋਕਾਂ ਨੂੰ ਉਨ੍ਹਾਂ ਦੇ ਦੱਸੇ ਰਾਹ 'ਤੇ ਚੱਲਣ ਲਈ ਪ੍ਰੇਰਿਤ ਕੀਤਾ ਗਿਆ | ਇਸ ਮੌਕੇ ਰਮੇਸ਼ ਕੁਮਾਰ, ਵਿਜੇ ਕੁਮਾਰ, ਪੰਚ ਸੰਤੋਖ ਰਾਜ, ਗਾਇਕ ਵੀਨਾ ਅੰਜਾਨ, ਬੱਬਲੂ, ਪ੍ਰਤੀਕ, ਪ੍ਰਦੀਪ, ਅਨੁਰਾਧਾ, ਬਚਨ ਲਾਲ, ਮੀਨਾਕਸ਼ੀ, ਜਾਨੂ, ਲਾਜਵੰਤੀ ਅਤੇ ਅਮਰਤੀ ਸਮੇਤ ਹੋਰ ਸੰਗਤ ਮੌਜੂਦ ਰਹੀ |
ਪਿਛਲੀ ਖ਼ਬਰ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੈਅੰਤੀ ਮੌਕੇ 'ਅੰਬੇਡਕਰ ਸਨਮਾਨ ਯਾਤਰਾ' ਕੱਢੀ ਅਗਲੀ ਖ਼ਬਰ ਆਕਲੈਂਡ ਪਬਲਿਕ ਸਕੂਲ ਵਿਖੇ ਵਿਸਾਖੀ ਤੇ ਡਾ. ਭੀਮ ਰਾਓ ਅੰਬੇਡਕਰ ਜੈਅੰਤੀ ਮਨਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।