ਸ਼ਾਹਪੁਰ ਕੰਢੀ, 14 ਅਪ੍ਰੈਲ (ਰਣਜੀਤ ਸਿੰਘ)-ਆਕਲੈਂਡ ਪਬਲਿਕ ਸਕੂਲ ਵਿਖੇ ਚੇਅਰਪਰਸਨ ਉਰਮਿਲਾ ਠਾਕੁਰ, ਡਾਇਰੈਕਟਰ ਸਵਰ ਠਾਕੁਰ, ਐੱਮ. ਡੀ. ਰਾਜੇਸ਼ ਕਾਂਡਾ ਦੀ ਅਗਵਾਈ ਹੇਠ ਵਿਸਾਖੀ ਦਾ ਪਵਿੱਤਰ ਤਿਉਹਾਰ ਅਤੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਭਾਰਤ ਰਤਨ ਡਾ: ਭੀਮ ਰਾਓ ਅੰਬੇਦਕਰ ਜੀ ਦਾ ਜਨਮ ਦਿਨ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ, ਜਿਸ ਵਿਚ ਸਕੂਲ ਦੇ ਵਿਦਿਆਰਥੀਆਂ ਅਤੇ ਸਟਾਫ਼ ਨੇ ਹਿੱਸਾ ਲਿਆ | ਪ੍ਰੋਗਰਾਮ ਦੀ ਸ਼ੁਰੂਆਤ ਮਾਤਾ ਸਰਸਵਤੀ ਦੀ ਫੋਟੋ ਸਾਹਮਣੇ ਜੋਤੀ ਜਗਾ ਕੇ ਕੀਤੀ ਗਈ | ਸਕੂਲੀ ਵਿਦਿਆਰਥੀਆਂ ਵਲੋਂ ਪੰਜਾਬੀ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ | ਐੱਮ.ਡੀ. ਰਾਜੇਸ਼ ਕਾਂਡਾ ਨੇ ਡਾਕਟਰ ਸਾਹਿਬ ਜੀ ਦੇ ਜੀਵਨ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡਾਕਟਰ ਸਾਹਿਬ ਵਲੋਂ ਬਣਾਏ ਸੰਵਿਧਾਨ ਸਦਕਾ ਹਰੇਕ ਨਾਗਰਿਕ ਨੰੂ ਵੋਟ ਪਾਉਣ ਦਾ ਹੱਲ ਹੈ | ਮਨੁੱਖ ਨੰੂ ਮੌਲਿਕ ਅਧਿਕਾਰ ਦਿਵਾਏ ਅਤੇ ਸੰਵਿਧਾਨ ਵਿਚ ਆਮ ਨਾਗਰਿਕ ਦੀਆਂ ਜ਼ਿੰਮੇਵਾਰੀਆਂ ਦਾ ਵੀ ਵਰਣਨ ਕੀਤਾ |