17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਨਾਇਬ ਤਹਿਸੀਲਦਾਰ ਰਣਦੀਪ ਸਿੰਘ ਨੇ ਸਬ-ਤਹਿਸੀਲ ਨੌਸ਼ਹਿਰਾ ਮੱਝਾ ਸਿੰਘ ਦਾ ਚਾਰਜ ਸੰਭਾਲਿਆ

ਅਜੀਤ ਡੈਸਕ 31-03-2026
ਨੌਸ਼ਹਿਰਾ ਮੱਝਾ ਸਿੰਘ, 30 ਮਾਰਚ (ਰਵੀ ਭਗਤ)- ਸਬ-ਤਹਿਸੀਲ ਨੌਸ਼ਹਿਰਾ ਮੱਝਾ ਸਿੰਘ ਵਿਖੇ ਨਾਇਬ ਤਹਿਸੀਲਦਾਰ ਰਣਦੀਪ ਸਿੰਘ ਨੇ ਚਾਰਜ ਸੰਭਾਲ ਕੇ ਆਪਣਾ ਵਿਭਾਗੀ ਕੰਮਕਾਜ ਸ਼ੁਰੂ ਕਰ ਦਿੱਤਾ ਹੈ | ਇਸ ਦੌਰਾਨ ਸਮੂਹ ਸਟਾਫ਼ ਵਲੋਂ ਨਾਇਬ ਤਹਿਸੀਲਦਾਰ ਰਣਦੀਪ ਸਿੰਘ ਨੂੰ ਗੁਲਦਸਤਾ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ | ਉਪਰੰਤ ਸਮੂਹ ਸਟਾਫ਼ ਦਾ ਧੰਨਵਾਦ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਆਮ ਪਬਲਿਕ ਦੇ ਵਾਜਿਬ ਕੰਮ ਬਿਨਾਂ ਕਿਸੇ ਭੇਦ-ਭਾਵ ਦੇ ਕੀਤੇ ਜਾਣਗੇ ਤੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ | ਇਸ ਮੌਕੇ ਬਲਜੀਤ ਸਿੰਘ ਗੁਰਾਇਆ ਕਾਨੂੰਗੋ, ਰਜੇਸ਼ ਕੁਮਾਰ ਕਾਨੂੰਗੋ, ਪਵਨ ਕੁਮਾਰ ਲਵਲੀ ਟੀ.ਏ., ਗੁਰਨਾਮ ਸਿੰਘ ਅਪ੍ਰੇਟਰ, ਗੁਰਪ੍ਰੀਤ ਸਿੰਘ ਪਟਵਾਰੀ, ਜੰਗ ਬਹਾਦਰ ਸਿੰਘ ਪਟਵਾਰੀ, ਸਤਬੀਰ ਸਿੰਘ ਪਟਵਾਰੀ, ਰਛਪਾਲ ਸਿੰਘ ਪਟਵਾਰੀ, ਯੋਗੇਸ਼ ਠਾਕੁਰ, ਦਿਲਪ੍ਰੀਤ ਸਿੰਘ ਪਟਵਾਰੀ, ਐਡਵੋਕੇਟ ਬਲਵਿੰਦਰ ਸਿੰਘ, ਸਿਮੀ ਪਟਵਾਰੀ, ਰੁਪਿੰਦਰ ਕੌਰ ਪਟਵਾਰੀ, ਯੋਗੇਸ਼ ਰੀਡਰ, ਰਮਨ ਕੁਮਾਰ, ਗੌਤਮ, ਡਿੰਪਲ, ਸਰਬਜੀਤ ਕੌਰ, ਲੁਭਾਇਆ ਰਾਮ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪਿੰਡ ਸਰਫਕੋਟ ਵਿਖੇ ਗੁਰਮਤਿ ਸਮਾਗਮ ਤੇ ਅੰਮਿ੍ਤ ਸੰਚਾਰ ਕਰਵਾਇਆ ਅਗਲੀ ਖ਼ਬਰ ਛਾਤੀ ਰੋਗਾਂ ਦੇ ਮਰੀਜ਼ਾਂ ਲਈ ਵਰਦਾਨ ਬਣਿਆ ਸ੍ਰੀ ਗੁਰੂ ਰਾਮਦਾਸ ਸਪੈਸ਼ਲਿਟੀ ਹਸਪਤਾਲ ਕਲਾਨੌਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।