16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਬਾਬਾ ਸ਼ਾਹ ਮੁਰਾਦ ਸਾਲਾਨਾ ਛਿੰਝ ਮੇਲਾ ਧੂਮਧਾਮ ਨਾਲ ਕਰਵਾਇਆ

ਘਰੋਟਾ, 16 ਨਵੰਬਰ (ਸੰਜੀਵ ਗੁਪਤਾ)- ਬਾਜ਼ੀਗਰ ਬਸਤੀ ਨਾਲਾ ਵਿਖੇ ਬਾਬਾ ਸ਼ਾਹ ਮੁਰਾਦ ਦਾ ਸਾਲਾਨਾ ਛਿੰਝ ਮੇਲਾ ਸ਼ਰਧਾ ਨਾਲ ਕਰਵਾਇਆ ਗਿਆ। ਐੱਸ.

ਅਜੀਤ ਡੈਸਕ 17-11-2026
ਘਰੋਟਾ, 16 ਨਵੰਬਰ (ਸੰਜੀਵ ਗੁਪਤਾ)- ਬਾਜ਼ੀਗਰ ਬਸਤੀ ਨਾਲਾ ਵਿਖੇ ਬਾਬਾ ਸ਼ਾਹ ਮੁਰਾਦ ਦਾ ਸਾਲਾਨਾ ਛਿੰਝ ਮੇਲਾ ਸ਼ਰਧਾ ਨਾਲ ਕਰਵਾਇਆ ਗਿਆ। ਐੱਸ.ਸੀ. ਵਿੰਗ ਬਲਾਕ ਘਰੋਟਾ ਦੇ ਪ੍ਰਧਾਨ ਬਲਕਾਰ ਸਿੰਘ ਦੀ ਅਗਵਾਈ ਹੇਠ ਕਰਵਾਏ ਗਏ ਇਸ ਮੇਲੇ ’ਚ ਯੂਥ ਆਗੂ ਰੌਬਿਨ ਸਿੰਘ ਕਟਾਰੂਚੱਕ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦਕਿ ਬਲਾਕ ਤੇ ਪੰਚਾਇਤ ਸੰਮਤੀ ਘਰੋਟਾ ਦੇ ਚੇਅਰਮੈਨ ਪਵਨ ਭਾਰਦਵਾਜ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਘਰੋਟਾ ਜ਼ੋਨ ਠਾਕੁਰ ਭੁਪਿੰਦਰ ਸਿੰਘ ਮੁੰਨਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਤੋਂ ਇਲਾਵਾ ਬਲਾਕ ਪ੍ਰਧਾਨ ਸਤੀਸ਼ ਕੁਮਾਰ ਝਲੋਆ ਤੇ ਸੀਨੀਅਰ ਆਗੂ ਮਲਕੀਤ ਸਿੰਘ ਲਾਡਾ ਬਗਿਆਲ ਸਮੇਤ ਹੋਰ ਪਤਵੰਤੇ ਵੀ ਮੌਜੂਦ ਰਹੇ। ਮੁੱਖ ਮਹਿਮਾਨ ਰੌਬਿਨ ਸਿੰਘ ਕਟਾਰੂਚੱਕ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਅਜਿਹੇ ਮੇਲੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਉਨ੍ਹਾਂ ਵਿਚ ਖੇਡ ਭਾਵਨਾ ਪੈਦਾ ਕਰਨ ਲਈ ਵਧੀਆ ਮੰਚ ਪ੍ਰਦਾਨ ਕਰਦੇ ਹਨ । ਛਿੰਝ ਮੇਲੇ ਦੌਰਾਨ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਪਹੁੰਚੇ ਅਨੇਕਾਂ ਪਹਿਲਵਾਨਾਂ ਨੇ ਕੁਸ਼ਤੀ ਦੇ ਜੌਹਰ ਦਿਖਾਏ। ਮੁਕਾਬਲਿਆਂ ਦੌਰਾਨ ਕਮਲਜੀਤ ਧੂਮਛੇੜੀ ਨੇ ਰੌਸ਼ਨ ਪਹਿਲਵਾਨ ਨੂੰ ਹਰਾਇਆ ਜਦਕਿ ਗਿੰਦਰ ਪਹਿਲਵਾਨ ਨੇ ਵਿੱਕੀ ਪਹਿਲਵਾਨ ਨੂੰ ਮਾਤ ਦਿੱਤੀ। ਸੁਰੇਸ਼ ਤੇ ਸਾਬਾ ਦੀਨਾਨਗਰ ਵਿਚਕਾਰ ਹੋਇਆ ਮੁਕਾਬਲਾ ਬਰਾਬਰੀ ’ਤੇ ਰਿਹਾ। ਇਸੇ ਤਰ੍ਹਾਂ ਹੋਰ ਮੁਕਾਬਲਿਆਂ ’ਚ ਸ਼ਿਵ ਜੋਗਰ ਨੇ ਵਿਸ਼ਾਲ ਪਠਾਨਕੋਟ ਨੂੰ, ਸ਼ੁਭਮ ਪਠਾਨਕੋਟ ਨੇ ਮੋਨੂੰ ਸਿੰਬਲੀ ਨੂੰ, ਅਨੀਫ ਮਿਰਜ਼ਾਪੁਰ ਨੇ ਫੋਟਾ ਸਿੰਬਲੀ ਨੂੰ, ਬਿੱਲਾ ਨੇ ਅਰਮਾਨ ਨੂੰ ਅਤੇ ਹੈਪੀ ਨੇ ਸ਼ੇਰੂ ਨੂੰ ਹਰਾ ਕੇ ਜਿੱਤ ਹਾਸਲ ਕੀਤੀ। ਮੇਲੇ ਦੌਰਾਨ ਜੇਤੂ ਪਹਿਲਵਾਨਾਂ ਤੇ ਹੋਰ ਸ਼ਖ਼ਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਦੇਵਾ, ਅਜੀਤ ਸਿੰਘ, ਸੋਨੂੰ, ਫੌਜੀ ਕਾਲਾ, ਆਲੋਕ, ਮਨੋਹਰ ਠਾਕੁਰ ਤੇ ਮਲਕੀਤ ਕਾਲੂ ਠਾਕੁਰ ਸਮੇਤ ਹੋਰ ਪਤਵੰਤੇ ਹਾਜ਼ਰ ਸਨ।
ਪਿਛਲੀ ਖ਼ਬਰ ਰਾਸ਼ਟਰੀ ਮੁਸਲਿਮ ਮੰਚ ਦੀ ਹੋਈ ਮੀਟਿੰਗ, 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਸੰਬੰਧੀ ਕੀਤੀ ਚਰਚਾ ਅਗਲੀ ਖ਼ਬਰ ਅਦਵੈਤ ਸਵਰੂਪ ਪਰਮਧਾਮ ਹੀਰਾ ਆਸ਼ਰਮ ਵਿਖੇ ਵਿਸ਼ਾਲ ਜਾਗਰਣ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।