16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਦਾਣਾ ਮੰਡੀ ਦੇ ਸਾਹਮਣੇ ਬਣੇ ਪੁਲ ਦੀ ਹਾਲਤ ਖਸਤਾ, ਰਾਹਗੀਰ ਪ੍ਰੇਸ਼ਾਨ, ਪ੍ਰਸ਼ਾਸਨ ਬੇਖ਼ਬਰ

ਤਾਰਾਗੜ੍ਹ, 16 ਨਵੰਬਰ (ਸੋਹਨ ਲਾਲ)- ਪੁਰਾਣਾ ਤਾਰਾਗੜ੍ਹ ਦਾਣਾ ਮੰਡੀ ਦੇ ਸਾਹਮਣੇ ਪੁਲ ਬਣੇ ਨੂੰ 4-5 ਸਾਲ ਹੋ ਗਏ ਹਨ । ਇਹ ਪੁਲ ਦਾ ਸਰੀਆ ਥਾਂ-ਥਾਂ ਤੋਂ ਬਾਹਰ ਨਿਕਲਣ ਕਾਰਨ ਰਾਹਗੀਰ ਬਹੁਤ ਪ੍ਰੇਸ਼ਾਨ ਹਨ ।

ਅਜੀਤ ਡੈਸਕ 17-11-2026
ਤਾਰਾਗੜ੍ਹ, 16 ਨਵੰਬਰ (ਸੋਹਨ ਲਾਲ)- ਪੁਰਾਣਾ ਤਾਰਾਗੜ੍ਹ ਦਾਣਾ ਮੰਡੀ ਦੇ ਸਾਹਮਣੇ ਪੁਲ ਬਣੇ ਨੂੰ 4-5 ਸਾਲ ਹੋ ਗਏ ਹਨ । ਇਹ ਪੁਲ ਦਾ ਸਰੀਆ ਥਾਂ-ਥਾਂ ਤੋਂ ਬਾਹਰ ਨਿਕਲਣ ਕਾਰਨ ਰਾਹਗੀਰ ਬਹੁਤ ਪ੍ਰੇਸ਼ਾਨ ਹਨ । ਇਸ ਸਰੀਏ ਵਿਚ ਕੋਈ ਵੀ ਵਾਹਨ ਫਸ ਸਕਦਾ ਹੈ ਤੇ ਕਿਸੇ ਸਮੇਂ ਵੀ ਕੋਈ ਦੁਰਘਟਨਾ ਹੋ ਸਕਦੀ ਹੈ । ਇਲਾਕਾ ਵਾਸੀਆਂ ਨੇ ਦੱਸਿਆ ਕਿ ਇਸ ਪੁਲ ਦੀ ਕਈ ਵਾਰ ਮੁਰੰਮਤ ਕੀਤੀ ਗਈ ਹੈ ਪਰ ਮੁਰੰਮਤ ਠੀਕ ਨਾ ਹੋਣ ਕਾਰਨ ਫਿਰ ਸਰੀਆ ਬਾਹਰ ਆ ਜਾਂਦਾ ਹੈ ਜਿਸ ਕਾਰਨ ਆਉਣ ਜਾਣ ਵਾਲਿਆਂ ਵਾਹਨਾਂ ਨੂੰ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਲਾਕਾ ਵਾਸੀਆਂ ਨੇ ਹਲਕਾ ਭੋਆ ਦੇ ਕੈਬਨਿਟ ਮੰਤਰੀ ਕੋਲੋਂ ਮੰਗ ਕੀਤੀ ਹੈ ਕਿ ਦਾਣਾ ਮੰਡੀ ਦੇ ਬਣੇ ਪੁਲ ਦਾ ਜੋ ਸਰੀਆ ਬਾਹਰ ਨਿਕਲਿਆ ਹੈ, ਇਸ ਦੀ ਮੁਰੰਮਤ ਜਲਦ ਤੋਂ ਜਲਦ ਕਰਵਾਈ ਜਾਵੇ।
ਪਿਛਲੀ ਖ਼ਬਰ ਅਦਵੈਤ ਸਵਰੂਪ ਪਰਮਧਾਮ ਹੀਰਾ ਆਸ਼ਰਮ ਵਿਖੇ ਵਿਸ਼ਾਲ ਜਾਗਰਣ ਕਰਵਾਇਆ ਅਗਲੀ ਖ਼ਬਰ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਸੰਗਰਾਂਦ ਦੇ ਪਵਿੱਤਰ ਦਿਹਾੜੇ ਮੌਕੇ ਗੁਰਮਤਿ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।