17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਪਿੰਡ ਸਰਫਕੋਟ ਵਿਖੇ ਗੁਰਮਤਿ ਸਮਾਗਮ ਤੇ ਅੰਮਿ੍ਤ ਸੰਚਾਰ ਕਰਵਾਇਆ

ਅਜੀਤ ਡੈਸਕ 31-03-2026
ਫ਼ਤਹਿਗੜ੍ਹ ਚੂੜੀਆਂ, 30 ਮਾਰਚ (ਅਵਤਾਰ ਸਿੰਘ ਰੰਧਾਵਾ)- ਪਿੰਡ ਸਰਫਕੋਟ ਦੀ ਸਮੂਹ ਸਾਧ ਸੰਗਤ ਵਲੋ ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਅਤੇ ਦਮਦਮੀ ਟਕਸਾਲ ਦੇ ਮਹਾਂਪੁਰਖਾਂ ਦੀ ਯਾਦ 'ਚ ਪਿੰਡ ਸਰਫ਼ਕੋਟ ਵਿਖੇ ਮਹਾਨ ਗੁਰਮਤਿ ਸਮਾਗਮ ਤੇ ਅੰਮਿ੍ਤ ਸੰਚਾਰ ਕਰਵਾਇਆ ਗਿਆ | ਇਸ ਮੌਕੇ ਭਾਈ ਨਿਸ਼ਾਨ ਸਿੰਘ ਗੜਵਈ, ਸੰਤ ਬਾਬਾ ਠਾਕੁਰ ਸਿੰਘ, ਢਾਡੀ ਜਥਾ ਗੁਰਸੇਵਕਜੀਤ ਸਿੰਘ ਕਲਾਨੌਰ ਹਜ਼ੂਰੀ ਢਾਡੀ ਜਥਾ ਸ੍ਰੀ ਅਕਾਲ ਤਖ਼ਤ ਸਾਹਿਬ ਸ੍ਰੀ ਅੰਮਿ੍ਤਸਰ, ਭਾਈ ਗੁਰਜੰਟ ਸਿੰਘ ਯੂ.ਐੱਸ.ਏ. ਸ੍ਰੀ ਅੰਮਿ੍ਤਸਰ ਵਾਲਿਆਂ ਸਮੇਤ ਜਥਿਆਂ ਵਲੋਂ ਗੁਰਬਾਣੀ ਰਸ ਗਾਇਨ ਕੀਤਾ ਤੇ ਆਈਆਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਗਿਆ | ਉਪਰੰਤ ਗੁਰਮਤਿ ਪ੍ਰਚਾਰ ਲਹਿਰ ਦਮਦਮੀ ਟਕਸਾਲ ਦੇ ਜਥੇ ਵਲੋਂ ਭਾਈ ਪ੍ਰਭਦਿਆਲ ਸਿੰਘ ਮੁਰੀਦਕੇ ਵਿਦਿਆਰਥੀ ਦਮਦਮੀ ਟਕਸਾਲ ਦੇ ਸਹਿਯੋਗ ਨਾਲ ਅੰਮਿ੍ਤ ਸੰਚਾਰ ਕਰਵਾਇਆ ਗਿਆ, ਜਿਸ ਵਿਚ 42 ਪ੍ਰਾਣੀ ਅੰਮਿ੍ਤ ਪਾਨ ਕਰ ਗੁਰੂ ਲੜ ਲੱਗੇ | ਇਸ ਮੌਕੇ ਦਸਤਾਰ ਸਿਖਲਾਈ ਕੈਂਪ ਦੀ ਸੇਵਾ ਮਨਜੀਤ ਸਿੰਘ ਅੰਬਰਸਰੀਆ, ਗੁਰਮੁੱਖ ਸਿੰਘ, ਕਰਨਬੀਰ ਸਿੰਘ, ਯੁਵਰਾਜ ਸਿੰਘ, ਜਗਜੀਤ ਸਿੰਘ ਭੁੱਲਰ ਵਲੋਂ ਕੀਤੀ ਗਈ | ਬਾਬਾ ਗੁਰਮੀਤ ਸਿੰਘ ਸਰਫ਼ਕੋਟ ਵਾਲਿਆਂ ਵਲੋਂ ਆਈਆਂ ਸੰਗਤਾਂ ਦੀ ਸੇਵਾ ਠੰਢੀਆਂ-ਮਿੱਠੀਆਂ ਸ਼ਰਦਾਈਆਂ ਨਾਲ ਕੀਤੀ ਗਈ | ਇਸ ਮੌਕੇ ਜਥੇਦਾਰ ਬਾਬਾ ਲਖਵਿੰਦਰ ਸਿੰਘ, ਭਾਈ ਸਮਸ਼ੇਰ ਸਿੰਘ ਗੁਰਮਤਿ ਵਿਦਿਆਲਾ ਭੋਜੀਆਂ, ਅੰਮਿ੍ਤ ਸੰਚਾਰ ਜਥਾ ਗੁਰਮਤਿ ਪ੍ਰਚਾਰ ਲਹਿਰ ਦਮਦਮੀ ਟਕਸਾਲ, ਜਥੇ. ਭਾਈ ਜਗਦੀਸ਼ ਸਿੰਘ, ਜਥੇ. ਗਿਆਨੀ ਜਗਦੀਪ ਸਿੰਘ, ਗਿਆਨੀ ਲਵਪ੍ਰੀਤ ਸਿੰਘ, ਰਾਗੀ ਕੁਲਵਿੰਦਰ ਸਿੰਘ, ਗਿਆਨੀ ਕਨਵਰ ਸਿੰਘ ਦਮਦਮੀ ਟਕਸਾਲ, ਗਿਆਨੀ ਬਿਕਰਮਜੀਤ ਸਿੰਘ ਬੀੜ ਬਾਬਾ ਬੁੱਢਾ ਸਾਹਿਬ, ਕੈਪਟਨ ਪਿਆਰਾ ਸਿੰਘ, ਡਾ. ਪ੍ਰੇਮ ਸਿੰਘ, ਗੁਲਜ਼ਾਰ ਸਿੰਘ ਪੰਨੂੰ, ਗੁਰਮੀਤ ਸਿੰਘ, ਮੁਖਤਾਰ ਸਿੰਘ, ਜਸਵਿੰਦਰ ਸਿੰਘ ਪੰਨੂੰ, ਚਮਕੌਰ ਸਿੰਘ, ਗੁਰਨਾਮ ਸਿੰਘ, ਹਰਪਾਲ ਸਿੰਘ, ਰੋਹਨਪ੍ਰੀਤ ਸਿੰਘ, ਬਲਦੇਵ ਸਿੰਘ, ਅਜਾਇਬ ਸਿੰਘ, ਗੁਰਾਇਆ, ਤਰਸੇਮ ਸਿੰਘ ਗੁਰਾਇਆ, ਦਿਲਬਾਗ ਸਿੰਘ, ਦਿਲਬਾਗ ਸਿੰਘ, ਸੇਰ ਸਿੰਘ, ਜਸਵਿੰਦਰ ਸਿੰਘ, ਕਸ਼ਮੀਰ ਸਿੰਘ, ਡਾ. ਸੁਖਦੇਵ ਸਿੰਘ, ਪਲਵਿੰਦਰ ਸਿੰਘ, ਦਲਬੀਰ ਸਿੰਘ ਸਮੇਤ ਸੰਗਤਾਂ ਹਾਜ਼ਰ ਸਨ |
ਪਿਛਲੀ ਖ਼ਬਰ ਗੁਰੂ ਨਾਨਕ ਕਾਲਜ ਬਟਾਲਾ ਵਿਖੇ ਸਵਾਲ-ਜਵਾਬ ਮੁਕਾਬਲੇ ਕਰਵਾਏ ਅਗਲੀ ਖ਼ਬਰ ਨਾਇਬ ਤਹਿਸੀਲਦਾਰ ਰਣਦੀਪ ਸਿੰਘ ਨੇ ਸਬ-ਤਹਿਸੀਲ ਨੌਸ਼ਹਿਰਾ ਮੱਝਾ ਸਿੰਘ ਦਾ ਚਾਰਜ ਸੰਭਾਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।