17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਛਾਤੀ ਰੋਗਾਂ ਦੇ ਮਰੀਜ਼ਾਂ ਲਈ ਵਰਦਾਨ ਬਣਿਆ ਸ੍ਰੀ ਗੁਰੂ ਰਾਮਦਾਸ ਸਪੈਸ਼ਲਿਟੀ ਹਸਪਤਾਲ ਕਲਾਨੌਰ

ਅਜੀਤ ਡੈਸਕ 31-03-2026
ਕਲਾਨੌਰ, 30 ਮਾਰਚ (ਪੁਰੇਵਾਲ) - ਸਥਾਨਕ ਸ੍ਰੀ ਗੁਰੂ ਰਾਮਦਾਸ ਸਪੈਸਲਿਟੀ ਹਸਪਤਾਲ 'ਚ ਡਾ. ਸੁਖਜਿੰਦਰਪਾਲ ਸਿੰਘ ਪੰਨੂੰ ਜੋ ਸਾਹ ਦੇ ਰੋਗਾਂ ਦੇ ਮਾਹਿਰ ਹਨ, ਵਲੋਂ ਛਾਤੀ ਅਤੇ ਸਾਹ ਦੇ ਰੋਗੀਆਂ ਨੂੰ ਇਲਾਜ ਦੀ ਵੱਡੀ ਸਿਹਤ ਸਹੂਲਤ ਪ੍ਰਦਾਨ ਕੀਤੀ ਜਾ ਰਹੀ ਹੈ ਅਤੇ ਮਰੀਜ਼ਾਂ ਲਈ ਬਿਨਾਂ ਫੀਸ (ਮੁਫ਼ਤ ਓ.ਪੀ.ਡੀ.) ਤੋਂ ਇਲਾਜ ਕੀਤਾ ਜਾ ਰਿਹਾ ਹੈ | ਡਾ. ਐਸ.ਪੀ. ਸਿੰਘ ਪੰਨੂੰ ਨੇ ਦੱਸਿਆ ਕਿ ਹਸਪਤਾਲ 'ਚ ਇਸ ਖੇਤਰ ਦੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਦੇ ਨਾਲ-ਨਾਲ ਹੋਰਨਾਂ ਬਿਮਾਰੀਆਂ ਸਮੇਤ ਸਾਹ, ਫੇਫੜੇ, ਛਾਤੀ, ਟੀ.ਬੀ., ਨਮੂਨੀਆ ਅਤੇ ਦਮਾ ਦੇ ਰੋਗਾਂ ਦੇ ਪੀੜਤਾਂ ਨੂੰ ਇਲਾਜ ਲਈ ਗੁਰਦਾਸਪੁਰ, ਬਟਾਲਾ ਜਾਂ ਅੰਮਿ੍ਤਸਰ ਨਹੀਂ ਜਾਣਾ ਪਵੇਗਾ ਅਤੇ ਕਲਾਨੌਰ 'ਚ ਹੀ ਸਾਹ ਦੇ ਰੋਗੀਆਂ ਦਾ ਸਫਲ ਇਲਾਜ ਕੀਤਾ ਜਾ ਰਿਹਾ ਹੈ | ਡਾ. ਪੰਨੂੰ ਨੇ ਦੱਸਿਆ ਕਿ ਕਲਾਨੌਰ 'ਚ ਫੇਫੜਿਆਂ ਨਾਲ ਸਬੰਧਤ ਟੈਸਟ ਪੀ.ਐਫ.ਟੀ. (ਪਲਮੋਨਰੀ ਫੰਗਸ਼ਨਲ ਟੈਸਟ) ਵੀ ਜਾਇਜ਼ ਰੇਟ 'ਤੇ ਕੀਤੇ ਜਾ ਰਹੇ ਹਨ | ਡਾ. ਪੰਨੂੰ ਨੇ ਦੱਸਿਆ ਕਿ ਹਸਪਤਾਲ 'ਚ ਪੁਰਾਣੀ ਖਾਂਸੀ, ਨਜਲਾ ਜੁਕਾਮ ਬਲਗਮ, ਸ਼ੂਗਰ, ਬੀ.ਪੀ., ਪੀਲੀਆ, ਡੇਂਗੂ, ਮਲੇਰੀਆ, ਐਲਰਜੀ, ਜੋੜਾਂ ਦੇ ਦਰਦ, ਪੈਰਾਂ ਦੀ ਸੋਜ, ਪੈਰਾਂ 'ਚੋਂ ਸੇਕ ਨਿਕਲਣਾ, ਟੀ.ਬੀ., ਗੰਠੀਆ, ਮਿਰਗੀ, ਕੋਵਿਡ, ਗੁਰਦਿਆਂ, ਥਾਈਰਾਈਡ ਸਮੇਤ ਹੋਰ ਰੋਗਾਂ ਦੇ ਸਫਲ ਤੇ ਸੰਤੁਸ਼ਟੀਜਨਕ ਇਲਾਜ ਦੀ ਸਹੂਲਤ ਪ੍ਰਦਾਨ ਕੀਤੀ ਜਾਂਦੀ ਹੈ | ਦੱਸਣਯੋਗ ਹੈ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਖੇਤਰ 'ਚ ਕਾਨੂੰਨੀ ਸੇਵਾਵਾਂ ਦੇਣ 'ਚ ਨਾਮਵਰ ਸ਼ਖ਼ਸੀਅਤ ਐਡਵੋਕੇਟ ਸੁਖਦੇਵ ਸਿੰਘ ਪੰਨੂੰ ਵਾਸੀ ਪੰਨਵਾਂ ਜੋ ਕਲਾਨੌਰ ਤਹਿਸੀਲ 'ਚ ਸੇਵਾ ਨਿਭਾ ਰਹੇ ਹਨ, ਦੇ ਸਪੁੱਤਰ ਸ੍ਰੀ ਸੁਖਜਿੰਦਰਪਾਲ ਸਿੰਘ ਪੰਨੂੰ ਸ੍ਰੀ ਗੁਰੂ ਰਾਮਦਾਸ ਸਪੈਸਲਿਟੀ ਹਸਪਤਾਲ 'ਚ ਸੇਵਾ ਕਰ ਰਹੇ ਹਨ ਤੇ ਡਾ. ਪੰਨੂੰ ਜੋ ਸਾਹ ਦੇ ਰੋਗਾਂ ਦੇ ਮਾਹਿਰ ਡਾਕਟਰ ਹਨ, ਨੂੰ ਸੂਬਾ ਸਰਕਾਰ ਵਲੋਂ ਪੀ.ਸੀ.ਐਮ.ਐਸ.-1 (ਸਟੇਟ ਗਰੁੱਪ ਏ ਸਰਵਿਸ) 'ਚ ਮੈਡੀਕਲ ਸਪੈਸਲਿਸਟ ਦੀ ਆਸਾਮੀ 'ਤੇ ਜ਼ਿਲ੍ਹਾ ਹਸਪਤਾਲ 'ਚ ਬਤੌਰ ਟੀ.ਬੀ. ਰੋਗਾਂ ਦੇ ਮਾਹਿਰ ਵਜੋਂ ਨੌਕਰੀ ਦਿੱਤੀ ਗਈ ਸੀ ਤੇ ਡਾ. ਪੰਨੂੰ ਨੇ ਸਰਕਾਰੀ ਨੌਕਰੀ ਨੂੰ ਨਜ਼ਰ ਅੰਦਾਜ਼ ਕਰਦਿਆਂ ਇਲਾਕੇ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਨੂੰ ਪਹਿਲੀ ਦਿੱਤੀ ਹੈ | ਡਾ. ਪੰਨੂੰ ਸਰਕਾਰੀ ਮਲਟੀਸਪੈਸਲਿਟੀ ਹਸਪਤਾਲ ਸੈਕਟਰ 16 ਚੰਡੀਗੜ੍ਹ ਦੇ ਹਸਪਤਾਲ 'ਚ ਬੱਚਿਆਂ ਦੇ ਮਾਹਿਰ ਤੇ ਐਮ.ਡੀ. ਤੋਂ ਬਾਅਦ ਐਮ.ਐਮ. ਮੈਡੀਕਲ ਕਾਲਜ ਅਤੇ ਹਸਪਤਾਲ ਸੋਲਨ ਹਿਮਾਚਲ ਪ੍ਰਦੇਸ਼ 'ਚ ਕੰਮ ਕਰਨ ਦਾ ਤਜਰਬਾ ਪ੍ਰਾਪਤ ਹਨ |
ਪਿਛਲੀ ਖ਼ਬਰ ਨਾਇਬ ਤਹਿਸੀਲਦਾਰ ਰਣਦੀਪ ਸਿੰਘ ਨੇ ਸਬ-ਤਹਿਸੀਲ ਨੌਸ਼ਹਿਰਾ ਮੱਝਾ ਸਿੰਘ ਦਾ ਚਾਰਜ ਸੰਭਾਲਿਆ ਅਗਲੀ ਖ਼ਬਰ ਬਾਬਾ ਅਜੈ ਸਿੰਘ ਖ਼ਾਲਸਾ ਪਬਲਿਕ ਸਕੂਲ ਦੇ ਨਵੇਂ ਸੈਸ਼ਨ ਦੀ ਆਰੰਭਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।