23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

ਗੁਰਦੁਆਰਾ ਸ਼ਹੀਦ ਬੀਬੀ ਸੁੰਦਰੀ ਸੇਮ ਨਹਿਰ ਦੇ ਪੁਲ ਦੀ ਰੇਿਲੰਗ ਟੁੱਟੀ <br/>

ਗੁਰਦੁਆਰਾ ਸ਼ਹੀਦ ਬੀਬੀ ਸੁੰਦਰੀ ਨੇੜੇ ਸੇਮ ਨਹਿਰ 'ਤੇ ਬਣੇ ਪੁਲ ਦੀ ਟੁੱਟੀ ਰੇਿਲੰਗ | ਤਸਵੀਰ: ਅਸ਼ੋਕ ਸ਼ਰਮਾ <br/> 21-01-2026
ਗੁਰਦਾਸਪੁਰ, 20 ਜਨਵਰੀ (ਅਸ਼ੋਕ ਸ਼ਰਮਾ)-ਉੱਤਰੀ ਭਾਰਤ ਦੇ ਪ੍ਰਸਿੱਧ ਇਤਿਹਾਸਿਕ ਅਸਥਾਨ ਗੁਰਦੁਆਰਾ ਸ਼ਹੀਦ ਬੀਬੀ ਸੁੰਦਰੀ ਨਵਾਂ ਪਿੰਡ ਬਹਾਦਰ ਨੇੜੇ ਸੇਮ ਨਹਿਰ 'ਤੇ ਬਣੇ ਪੁਲ ਦੀ ਰੇਿਲੰਗ ਟੁੱਟਣ ਕਾਰਨ ਕੋਈ ਨਾ ਕੋਈ ਹਾਦਸਾ ਵਾਪਰਦਾ ਰਹਿੰਦਾ ਹੈ | ਜਿਸ ਨਾਲ ਇਲਾਕਾ ਵਾਸੀਆਂ ਨੰੂ ਕਾਫ਼ੀ ਪ੍ਰੇਸ਼ਾਨੀ ਪੇਸ਼ ਆਉਂਦੀ ਹੈ | ਇਸ ਸਬੰਧੀ ਗੁਰਦੁਆਰਾ ਸਾਹਿਬ ਨਾਲ ਜੁੜੇ ਸ਼ਰਧਾਲੂਆਂ ਨੇ ਦੱਸਿਆ ਕਿ ਪੁਲ ਦੀ ਰੇਿਲੰਗ ਟੁੱਟਣ ਦਾ ਮੁੱਖ ਕਾਰਨ ਸੰਘਣੀ ਧੁੰਦ ਹੈ ਤੇ ਇਸ ਪੁਲ ਤੋਂ ਜ਼ਿਆਦਾਤਰ ਪੇਂਡੂ ਆਵਾਜਾਈ ਕਾਫ਼ੀ ਹੈ | ਜਿਸ ਕਰਕੇ ਲੋਕ ਟਰੈਕਟਰ ਟਰਾਲੀਆਂ ਤੇ ਮਾਈਨਿੰਗ ਨਾਲ ਭਰੀਆਂ ਟਿੱਪਰਾਂ ਇਸ ਪੁਲ ਤੋਂ ਲੈ ਕੇ ਗੁਜ਼ਰਦੇ ਹਨ | ਜਿਸ ਕਰਕੇ ਪੁਲ ਦੀ ਚਾਰਦੀਵਾਰੀ ਨੁਕਸਾਨੀ ਗਈ ਹੈ | ਸ਼ਰਧਾਲੂਆਂ ਨੇ ਸਬੰਧਿਤ ਵਿਭਾਗ ਪਾਸੋਂ ਮੰਗ ਕੀਤੀ ਕਿ ਜਲਦ ਇਸ ਪੁਲ ਦੀ ਰੇਿਲੰਗ ਨੰੂ ਠੀਕ ਕਰਵਾਈਆਂ ਜਾਣ, ਜਿਸ ਨਾਲ ਅਗਾਂਹ ਤੋਂ ਕੋਈ ਹੋਰ ਘਟਨਾ ਨਾ ਵਾਪਰ ਸਕੇ |

ਪਿਛਲੀ ਖ਼ਬਰ ਜਲ ਸਪਲਾਈ ਤੇ ਸੈਨੀਟੇਸ਼ਨ (ਮ) ਇੰਪਲਾਈਜ਼ ਯੂਨੀਅਨ ਦੀ ਮੀਟਿੰਗ <br/> ਅਗਲੀ ਖ਼ਬਰ ਸ੍ਰੀ ਬਾਵਾ ਲਾਲ ਦਿਆਲ ਜੀ ਮਹਾਰਾਜ ਦੇ 671ਵੇਂ ਜਨਮ ਦਿਵਸ 'ਤੇ ਕਾਦੀਆਂ ਤੋਂ ਯਾਤਰਾ ਰਵਾਨਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।