23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

ਸ੍ਰੀ ਬਾਵਾ ਲਾਲ ਦਿਆਲ ਜੀ ਮਹਾਰਾਜ ਦੇ 671ਵੇਂ ਜਨਮ ਦਿਵਸ 'ਤੇ ਕਾਦੀਆਂ ਤੋਂ ਯਾਤਰਾ ਰਵਾਨਾ <br/>

ਬੱਸ ਯਾਤਰਾ ਰਵਾਨਾ ਕਰਦੇ ਹੋਏ ਚੇਅਰਮੈਨ ਸੁਰਿੰਦਰ ਛਾਬੜਾ ਸੰਗਤਾਂ ਨਾਲ | ਤਸਵੀਰ : ਕੁਲਵਿੰਦਰ ਸਿੰਘ <br/> 21-01-2026
ਕਾਦੀਆਂ, 20 ਜਨਵਰੀ (ਕੁਲਵਿੰਦਰ ਸਿੰਘ)-ਸਤਿਗੁਰੂ ਸ੍ਰੀ ਬਾਵਾ ਲਾਲ ਦਿਆਲ ਜੀ ਮਹਾਰਾਜ ਦੇ 671ਵੇਂ ਜਨਮ ਦਿਹਾੜੇ ਨੂੰ ਸਮਰਪਿਤ ਬੱਸ ਯਾਤਰਾ ਸ੍ਰੀ ਨੌਜਵਾਨ ਬਜਰੰਗ ਬਲੀ ਸਭਾ ਕਾਦੀਆਂ ਵਲੋਂ ਸ਼ਰਧਾ ਨਾਲ ਧਿਆਨਪੁਰ ਧਾਮ ਲਈ ਰਵਾਨਾ ਕੀਤੀ ਗਈ | ਇਸ ਬੱਸ ਯਾਤਰਾ ਦੀ ਅਗਵਾਈ ਸ੍ਰੀ ਨੌਜਵਾਨ ਬਜਰੰਗ ਬਲੀ ਸਭਾ ਦੇ ਚੇਅਰਮੈਨ ਸੁਰਿੰਦਰ ਛਾਬੜਾ ਤੇ ਪ੍ਰਧਾਨ ਸ਼ਾਮ ਮੁਰਾਰੀ, ਰੋਹਿਤ ਛਾਬੜਾ ਵਲੋਂ ਕੀਤੀ ਗਈ | ਸ਼੍ਰੀ ਕਿ੍ਸ਼ਨਾ ਮੰਦਿਰ ਕਾਦੀਆਂ ਵਿਖੇ ਸਤਿਗੁਰੂ ਸ਼੍ਰੀ ਬਾਵਾ ਦਿਆਲ ਜੀ ਦੇ ਜਨਮ ਦਿਹਾੜੇ ਮੌਕੇ ਕੇਕ ਕੱਟਿਆ ਗਿਆ ਤੇ ਬੱਸ ਨੂੰ ਜੈਕਾਰਿਆਂ ਦੀ ਗੂੰਜ ਨਾਲ ਚੇਅਰਮੈਨ ਸੁਰਿੰਦਰ ਛਾਬੜਾ ਵਲੋਂ ਰਵਾਨਾ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਇਹ ਬੱਸ ਯਾਤਰਾ ਧਿਆਨਪੁਰ ਧਾਮ ਤੋਂ ਇਲਾਵਾ ਕਲਾਨੌਰ ਦੇ ਇਤਿਹਾਸਿਕ ਮੰਦਿਰਾਂ ਦੇ ਦਰਸ਼ਨ ਵੀ ਕਰਨ ਲਈ ਪੁੱਜੇਗੀ | ਬੱਸ ਯਾਤਰਾ ਦੌਰਾਨ ਸ਼੍ਰੀ ਸਤਿਗੁਰੂ ਬਾਵਾ ਲਾਲ ਦਿਆਲ ਜੀ ਦੀ ਮਹਿਮਾ ਦਾ ਗੁਣਗਾਨ ਸ੍ਰੀ ਸ਼ਾਮ ਮੁਰਾਰੀ ਤੇ ਭੈਣ ਪ੍ਰੀਆ ਭਾਟੀਆ ਵਲੋਂ ਕੀਤਾ ਗਿਆ | ਬੱਸ ਯਾਤਰਾ 'ਚ ਵਿਕਰਮ ਛਾਬੜਾ, ਅਵਿਨਾਸ਼ ਸ਼ਰਮਾ, ਨਰੇਸ਼ ਅਰੋੜਾ, ਮਨੋਜ ਕਹੇੜ ਪ੍ਰਧਾਨ ਸ੍ਰੀ ਕਿ੍ਸ਼ਨਾ ਮੰਦਿਰ ਪ੍ਰਬੰਧਕ ਕਮੇਟੀ, ਵਿੱਕੀ ਸ਼ਰਮਾ, ਰੋਸ਼ਨ ਲਾਲ ਸਹਿਗਲ, ਨਰੇਸ਼ ਅਰੋੜਾ, ਤਿ੍ਪਤਾ, ਰਾਧਿਕਾ, ਸਾਰਿਕਾ, ਸਿੰਮੀ,ਰੋਹਿਤ ਛਾਬੜਾ, ਅਵਿਨਾਸ਼, ਕਾਰਤਿਕ, ਮੰਗਾ, ਦੇਵੀ ਦਿਆਲ, ਰਾਮ ਜੀ ਦੁਆਰਕਾ, ਵਿਜੇ ਕੁਮਾਰ, ਰਿਤੂ ਮਹਾਜਨ ਗੌਰਵ ਸੇਠ ਆਦਿ ਸ਼ਰਧਾਲੂ ਵੱਡੀ ਗਿਣਤੀ 'ਚ ਜੈਕਾਰਿਆਂ ਦੀ ਗੂੰਜ ਨਾਲ ਰਵਾਨਾ ਹੋਏ |

ਪਿਛਲੀ ਖ਼ਬਰ ਗੁਰਦੁਆਰਾ ਸ਼ਹੀਦ ਬੀਬੀ ਸੁੰਦਰੀ ਸੇਮ ਨਹਿਰ ਦੇ ਪੁਲ ਦੀ ਰੇਿਲੰਗ ਟੁੱਟੀ <br/> ਅਗਲੀ ਖ਼ਬਰ ਵਿਧਾਇਕ ਅਮਰਪਾਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪੱਤੀ ਜਾਲੀਆਂ 'ਚ ਵਿਕਾਸ ਕਾਰਜ ਸ਼ੁਰੂ- ਜਰਮਨਜੀਤ ਸਿੰਘ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।