22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

ਖੇਡਾਂ ਰਿਆੜਕੀ ਦੀਆਂ ਤਹਿਤ ਹਰਚੋਵਾਲ ਵਿਖੇ 27 ਤੋਂ 29 ਨਵੰਬਰ ਤੱਕ ਹੋਣਗੇ ਸਾਲਾਨਾ 13ਵੇਂ ਹਾਕੀ ਗੋਲਡ ਕੱਪ ਸਮੇਤ ਵੱਖ-ਵੱਖ ਖੇਡ ਮੁਕਾਬਲੇ

ਹਰਚੋਵਾਲ, 22 ਨਵੰਬਰ (ਭਾਮ, ਢਿੱਲੋਂ)- ਸੰਕਲਪ ਸਮਾਜ ਸੇਵੀ ਸੰਸਥਾ ਹਰਚੋਵਾਲ, ਜ਼ਿਲ੍ਹਾ ਗੁਰਦਾਸਪੁਰ ਵਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਤੇ ਨੌਜਵਾਨ ਪੀੜ੍ਹੀ ਨੂੰ ਖੇਡਾਂ ਨਾਲ ਜੋੜਨ ਦੇ ਮਕਸਦ ਨਾਲ ਸਾਲਾਨਾ ਖੇਡਾਂ ‘ਖੇਡਾਂ ਰਿਆੜਕੀ ਦੀਆਂ’ ਤਹਿਤ 13ਵਾਂ ਹਾਕੀ ਗੋਲਡ ਕੱਪ ਟੂਰਨਾਮੈਂਟ, ਵਾਲੀਵਾਲ (ਪੰਚਾਇਤੀ), ਰੱਸਾਕਸ਼ੀ ਸਕੂਲ ਪੱਧਰ ਦੇ ਖੇਡ ਮੁਕਾਬਲੇ ਤੇ ਓਪਨ ਐਥਲੈਟਿਕਸ ਮੁਕਾਬਲੇ 27, 28 ਤੇ 29 ਨਵੰਬਰ 2026 ਨੂੰ ਬਾਬਾ ਬੰਦਾ ਸਿੰਘ ਬਹਾਦਰ ਖੇਡ ਸਟੇਡੀਅਮ ਹਰਚੋਵਾਲ ਵਿਖੇ ਕਰਵਾਏ ਜਾ ਰਹੇ ਹਨ। ਇਸ ਸੰਬੰਧੀ ਸੰਸਥਾ ਦੇ ਪ੍ਰਬੰਧਕਾਂ ਗੁਰਿੰਦਰਪਾਲ ਸਿੰਘ ਸਾਬੀ, ਸੇਵਾ-ਮੁਕਤ ਇੰਸਪੈਕਟਰ ਰਣਜੋਧ ਸਿੰਘ ਪੱਡਾ ਮੁੱਖ ਪ੍ਰਬੰਧਕ ਬਾਬਾ ਫਤਹਿ ਸਿੰਘ ਹਾਕੀ ਅਕੈਡਮੀ, ਪ੍ਰਿੰਸੀਪਲ ਕੈਪਟਨ ਸਿੰਘ, ਬਲਜੀਤ ਸਿੰਘ ਬਾਜ ਰਿਆੜ, ਸੇਵਾ-ਮੁਕਤ ਇੰਸਪੈਕਟਰ ਜੋਗਿੰਦਰ ਸਿੰਘ, ਸਰਪੰਚ ਹਰਭੇਜ ਸਿੰਘ ਰਿਆੜ, ਬਿਕਰਮਜੀਤ ਸਿੰਘ ਔਲਖ, ਏ.

ਅਜੀਤ ਡੈਸਕ 23-11-2026
ਹਰਚੋਵਾਲ, 22 ਨਵੰਬਰ (ਭਾਮ, ਢਿੱਲੋਂ)- ਸੰਕਲਪ ਸਮਾਜ ਸੇਵੀ ਸੰਸਥਾ ਹਰਚੋਵਾਲ, ਜ਼ਿਲ੍ਹਾ ਗੁਰਦਾਸਪੁਰ ਵਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਤੇ ਨੌਜਵਾਨ ਪੀੜ੍ਹੀ ਨੂੰ ਖੇਡਾਂ ਨਾਲ ਜੋੜਨ ਦੇ ਮਕਸਦ ਨਾਲ ਸਾਲਾਨਾ ਖੇਡਾਂ ‘ਖੇਡਾਂ ਰਿਆੜਕੀ ਦੀਆਂ’ ਤਹਿਤ 13ਵਾਂ ਹਾਕੀ ਗੋਲਡ ਕੱਪ ਟੂਰਨਾਮੈਂਟ, ਵਾਲੀਵਾਲ (ਪੰਚਾਇਤੀ), ਰੱਸਾਕਸ਼ੀ ਸਕੂਲ ਪੱਧਰ ਦੇ ਖੇਡ ਮੁਕਾਬਲੇ ਤੇ ਓਪਨ ਐਥਲੈਟਿਕਸ ਮੁਕਾਬਲੇ 27, 28 ਤੇ 29 ਨਵੰਬਰ 2026 ਨੂੰ ਬਾਬਾ ਬੰਦਾ ਸਿੰਘ ਬਹਾਦਰ ਖੇਡ ਸਟੇਡੀਅਮ ਹਰਚੋਵਾਲ ਵਿਖੇ ਕਰਵਾਏ ਜਾ ਰਹੇ ਹਨ। ਇਸ ਸੰਬੰਧੀ ਸੰਸਥਾ ਦੇ ਪ੍ਰਬੰਧਕਾਂ ਗੁਰਿੰਦਰਪਾਲ ਸਿੰਘ ਸਾਬੀ, ਸੇਵਾ-ਮੁਕਤ ਇੰਸਪੈਕਟਰ ਰਣਜੋਧ ਸਿੰਘ ਪੱਡਾ ਮੁੱਖ ਪ੍ਰਬੰਧਕ ਬਾਬਾ ਫਤਹਿ ਸਿੰਘ ਹਾਕੀ ਅਕੈਡਮੀ, ਪ੍ਰਿੰਸੀਪਲ ਕੈਪਟਨ ਸਿੰਘ, ਬਲਜੀਤ ਸਿੰਘ ਬਾਜ ਰਿਆੜ, ਸੇਵਾ-ਮੁਕਤ ਇੰਸਪੈਕਟਰ ਜੋਗਿੰਦਰ ਸਿੰਘ, ਸਰਪੰਚ ਹਰਭੇਜ ਸਿੰਘ ਰਿਆੜ, ਬਿਕਰਮਜੀਤ ਸਿੰਘ ਔਲਖ, ਏ.ਐੱਸ.ਆਈ. ਰਵਿੰਦਰ ਸਿੰਘ, ਅੰਮ੍ਰਿਤਪਾਲ ਸਿੰਘ ਲਾਡੀ ਤੇ ਰਵਿੰਦਰ ਸਿੰਘ ਰਾਣਾ ਆਦਿ ਨੇ ਦੱਸਿਆ ਕਿ 3 ਰੋਜ਼ਾ ਖੇਡ ਸਮਾਗਮ ਦੌਰਾਨ ਵੱਖ-ਵੱਖ ਉਮਰ ਵਰਗਾਂ ਦੇ ਖਿਡਾਰੀ ਆਪਣੀ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕਰਨਗੇ। ਮੁਕਾਬਲਿਆਂ ਦਾ ਵੇਰਵਾ ਦਿੰਦਿਆਂ ਉਨ੍ਹਾਂ ਦੱਸਿਆ ਕਿ 27 ਨਵੰਬਰ ਦਿਨ ਸ਼ੁੱਕਰਵਾਰ ਨੂੰ ਸਕੂਲ ਪੱਧਰੀ ਐਥਲੈਟਿਕਸ ਮੁਕਾਬਲੇ ਲੜਕੇ ਤੇ ਲੜਕੀਆਂ ਦੇ ਕਰਵਾਏ ਜਾਣਗੇ, ਜਿਨ੍ਹਾਂ ਵਿਚ ਕਲੱਸਟਰ ਹਰਚੋਵਾਲ ਦੇ ਅੰਡਰ-11, 14 ਤੇ 17 ਸਾਲ ਉਮਰ ਵਰਗ ਦੇ ਖਿਡਾਰੀ ਭਾਗ ਲੈਣਗੇ। 28 ਨਵੰਬਰ ਨੂੰ ਹਾਕੀ ਗੋਲਡ ਕੱਪ ਦੇ ਲੜਕੇ ਅਤੇ ਲੜਕੀਆਂ ਦੇ ਅੰਡਰ-14 ਅਤੇ ਅੰਡਰ-16 ਸਾਲ ਉਮਰ ਵਰਗ ਦੇ ਮੁਕਾਬਲੇ ਕਰਵਾਏ ਜਾਣਗੇ। ਇਸੇ ਦਿਨ ਵਾਲੀਵਾਲ (ਪੰਚਾਇਤੀ) ਦੇ ਮੁਕਾਬਲੇ ਵੀ ਹੋਣਗੇ। 29 ਨਵੰਬਰ ਦਿਨ ਐਤਵਾਰ ਨੂੰ ਹਾਕੀ ਗੋਲਡ ਕੱਪ ਤੇ ਵਾਲੀਵਾਲ ਦੇ ਫਾਈਨਲ ਮੁਕਾਬਲੇ ਕਰਵਾਏ ਜਾਣਗੇ। ਇਸ ਦੇ ਨਾਲ ਹੀ ਜ਼ਿਲ੍ਹਾ ਪੱਧਰੀ ਓਪਨ ਐਥਲੈਟਿਕਸ ਮੁਕਾਬਲੇ ਵੀ ਹੋਣਗੇ, ਜਿਨ੍ਹਾਂ ਵਿਚ 100 ਮੀਟਰ, 400 ਮੀਟਰ ਤੇ 1500 ਮੀਟਰ ਦੌੜਾਂ ਸ਼ਾਮਲ ਹੋਣਗੀਆਂ। ਇਸ ਦਿਨ ਸ਼ਾਮ 3 ਵਜੇ ਇਨਾਮ ਵੰਡ ਸਮਾਰੋਹ ਕਰਵਾਇਆ ਜਾਵੇਗਾ। 27 ਨਵੰਬਰ ਨੂੰ ਸਵੇਰੇ 10 ਵਜੇ ਮਾਰਸ਼ਲ ਆਰਟ (ਗੱਤਕਾ) ਦੀ ਪੇਸ਼ਕਾਰੀ ਵੀ ਕੀਤੀ ਜਾਵੇਗੀ।
ਪਿਛਲੀ ਖ਼ਬਰ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਦੀ ਆਨਲਾਈਨ ਮੀਟਿੰਗ ਹੋਈ ਅਗਲੀ ਖ਼ਬਰ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵਲੋਂ ਤਿਆਰੀਆਂ ਸ਼ੁਰੂ : ਜਤਿੰਦਰ ਸਿੰਘ ਲੱਧਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।