23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

ਬਲਾਕ ਪੱਧਰੀ ਤਿਮਾਹੀ ਐਸ.ਐਮ.ਸੀ. ਮੀਟਿੰਗ ਸਰਕਾਰੀ ਸੈਕੰਡਰੀ ਸਕੂਲ ਕਿਲ੍ਹਾ ਟੇਕ ਸਿੰਘ 'ਚ ਹੋਈ <br/>

ਬਲਾਕ ਪੱਧਰੀ ਤਿਮਾਹੀ ਐਸ.ਐਮ.ਸੀ. ਮੀਟਿੰਗ ਦੌਰਾਨ ਸੰਬੋਧਨ ਕਰਦੇ ਬੁਲਾਰੇ | ਅਜੀਤ ਤਸਵੀਰ <br/> 21-01-2026
ਬਟਾਲਾ, 20 ਜਨਵਰੀ (ਸਤਿੰਦਰ ਸਿੰਘ)-ਐਸ.ਸੀ.ਈ.ਆਰ.ਟੀ. ਪੰਜਾਬ ਅਤੇ ਬ੍ਰੇਕਥਰੂ ਸੰਸਥਾ ਵਲੋਂ ਸਾਂਝੇ ਤੌਰ 'ਤੇ ਚਲਾਏ ਜਾ ਪ੍ਰੋਗਰਾਮ ਚਾਨਣ ਰਿਸ਼ਮਾਂ ਤਹਿਤ ਬਲਾਕ ਪੱਧਰੀ ਤਿਮਾਹੀ ਐਸ.ਐਮ.ਸੀ. ਮੀਟਿੰਗ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਿਲ੍ਹਾ ਟੇਕ ਸਿੰਘ ਵਿਖੇ ਕੀਤੀ ਗਈ | ਇਸ ਮੀਟਿੰਗ ਦਾ ਮੁੱਖ ਉਦੇਸ਼ ਸਕੂਲ ਪ੍ਰਬੰਧਨ, ਅਧਿਆਪਕਾਂ, ਮਾਪਿਆਂ ਅਤੇ ਸਮੁਦਾਇ ਵਿਚਕਾਰ ਤਾਲਮੇਲ ਨੂੰ ਮਜ਼ਬੂਤ ਕਰਨਾ, ਲਿੰਗ ਅਧਾਰਤ ਭੇਦਭਾਵ ਨੂੰ ਖਤਮ ਕਰਨ ਅਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਅਤੇ ਲਈ ਸਾਂਝੇ ਉਪਰਾਲਿਆਂ 'ਤੇ ਵਿਚਾਰ ਕਰਨਾ ਰਿਹਾ | ਮੀਟਿੰਗ ਵਿਚ ਬਲਾਕ ਡੇਰਾ ਬਾਬਾ ਨਾਨਕ-2 ਦੇ ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ, ਐਸ.ਐਮ.ਸੀ. ਮੈਂਬਰਾਂ ਅਤੇ ਸਕੂਲ ਪ੍ਰਬੰਧਨ ਤੋਂ ਇਲਾਵਾ ਬੀ.ਆਰ.ਸੀ. ਸ਼ਾਮਿਲ ਹੋਏ | ਜ਼ੋਨਲ ਜਗਨਦੀਪ ਕੌਰ, ਜ਼ਿਲ੍ਹਾ ਕੋਆਰਡੀਨੇਟਰ ਸ਼੍ਰੀ ਕਾਰਤਿਕ ਸਿੰਘ ਅਤੇ ਸਮਰੱਥਯਾ ਵਲੋਂ ਸ਼ੀਮਤੀ ਸ਼ਿਖਾ ਫੈਸਿਲੀਟੇਟਰ ਵਜੋਂ ਹਾਜ਼ਰ ਹੋਏ | ਇਸ ਮੌਕੇ ਬੁਲਾਰਿਆਂ ਨੇ ਸਮਾਜ ਅਤੇ ਸਕੂਲਾਂ ਵਿਚ ਲਿੰਗ ਸਮਾਨਤਾ ਦੀ ਮਹੱਤਤਾ ਉਤੇ ਵਿਸਥਾਰ ਨਾਲ ਰੌਸ਼ਨੀ ਪਾਈ | ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਵਿਚ ਬਚਪਨ ਤੋਂ ਹੀ ਲੜਕਿਆਂ ਅਤੇ ਲੜਕੀਆਂ ਪ੍ਰਤੀ ਸਮਾਨਤਾ ਸੋਚ ਵਿਕਸਤ ਕਰਨੀ ਬਹੁਤ ਜ਼ਰੂਰੀ ਹੈ ਤਾਂ ਜੋ ਭਵਿੱਖ ਵਿਚ ਇਕ ਸਮਾਨਤਾਵਾਦੀ ਸਮਾਜ ਦੀ ਨੀਂਹ ਪੱਕੀ ਕੀਤੀ ਜਾ ਸਕੇ | ਸਮਰੱਥਯਾ ਤੋਂ ਸ਼ਿਖਾ ਵਲੋਂ ਐਸ.ਐਮ.ਸੀ. ਮੈਂਬਰਾਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਬਾਰੇ ਜਾਣੂ ਕਰਵਾਇਆ ਗਿਆ ਅਤੇ ਦੱਸਿਆ ਗਿਆ ਕਿ ਸਕੂਲ ਪੱਧਰ 'ਤੇ ਜੈਂਡਰ ਅਧਾਰਤ ਭੇਦਭਾਵ ਨੂੰ ਰੋਕਣ ਲਈ ਐਸ.ਐਮ.ਸੀ. ਕਿਵੇਂ ਸਰਗਰਮ ਭੂਮਿਕਾ ਨਿਭਾ ਸਕਦੀ ਹੈ | ਜ਼ਿਲ੍ਹਾ ਕੋਆਰਡੀਨੇਟਰ ਕਾਰਤਿਕ ਸਿੰਘ ਨੇ ਵਿਦਿਆਰਥੀਆਂ ਦੀ ਸੁਰੱਖਿਆ, ਹਾਜ਼ਰੀ ਅਤੇ ਸਿੱਖਿਆ ਦੀ ਗੁਣਵੱਤਾ ਵਿੱਚ ਸੁਧਾਰ ਲਈ ਸਾਂਝੇ ਉਪਰਾਲਿਆਂ ਦੀ ਲੋੜ 'ਤੇ ਜ਼ੋਰ ਦਿੱਤਾ | ਜ਼ੋਨਲ ਲੀਡ ਜਗਨਦੀਪ ਕੌਰ ਨੇ ਜੈਂਡਰ ਸੰਵੇਦਨਸ਼ੀਲਤਾ, ਸਕੂਲ ਤੇ ਘਰ ਵਿਚ ਸੁਰੱਖਿਅਤ ਮਾਹੌਲ ਅਤੇ ਵਿਦਿਆਰਥੀਆਂ ਨਾਲ ਸਕਾਰਾਤਮਕ ਸੰਚਾਰ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ | ਅਧਿਆਪਕਾਂ ਅਤੇ ਐਸ.ਐਮ.ਸੀ. ਮੈਂਬਰਾਂ ਵਲੋਂ ਵੀ ਆਪਣੇ ਤਜ਼ਰਬੇ ਅਤੇ ਸਫ਼ਲ ਕਹਾਣੀਆਂ ਸਾਂਝੀਆਂ ਕੀਤੀਆਂ ਗਈਆਂ | ਬੀ.ਆਰ.ਸੀ. ਵਿਪਨ ਕੁਮਾਰ ਅਤੇ ਸੁਖਚੈਨ ਸਿੰਘ ਨੇ ਸਰਕਾਰੀ ਨੀਤੀਆਂ ਅਤੇ ਦਿਸ਼ਾ-ਨਿਰਦੇਸ਼ਾਂ ਬਾਰੇ ਜਾਣਕਾਰੀ ਦਿੱਤੀ | ਅੰਤ ਵਿਚ ਬੀ.ਐਨ.ਓ. ਸ: ਜਸਵਿੰਦਰ ਸਿੰਘ ਅਤੇ ਸਕੂਲ ਦੇ ਪਿ੍ੰਸੀਪਲ ਸ਼੍ਰੀ ਜਤਿੰਦਰ ਕੁਮਾਰ ਦਾ ਸਫਲ ਆਯੋਜਨ, ਸਹਿਯੋਗ ਅਤੇ ਉਚਿਤ ਪ੍ਰਬੰਧਾਂ ਲਈ ਵਿਸ਼ੇਸ਼ ਧੰਨਵਾਦ ਕੀਤਾ ਗਿਆ |

ਪਿਛਲੀ ਖ਼ਬਰ ਗੁਰਦਾਸਪੁਰ ਤੇ ਪਠਾਨਕੋਟ 'ਚ ਡੀ.ਈ.ਓ. (ਸੈ.) ਤੇ ਬੀ.ਪੀ.ਈ.ਓਜ਼. ਦੀਆਂ ਅਸਾਮੀਆਂ ਖ਼ਾਲੀ <br/> ਅਗਲੀ ਖ਼ਬਰ ਕਰਮਚਾਰੀ ਦਲ ਵਲੋਂ ਸਰਬੱਤ ਦੇ ਭਲੇ ਅਤੇ ਜਥੇਬੰਦੀ ਦੀ ਚੜ੍ਹਦੀ ਕਲਾ ਲਈ ਪਾਠ ਕਰਵਾਏ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।