ਗੁਰਦਾਸਪੁਰ, 20 ਜਨਵਰੀ (ਚੱਕਰਾਜਾ)-ਉਡਾਣ ਇਮੀਗਰੇਸ਼ਨ ਵਲੋਂ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਦੇ ਲਗਾਤਾਰ ਸੁਪਨੇ ਸਾਕਾਰ ਕੀਤੇ ਜਾ ਰਹੇ ਹਨ | ਜਿਸ ਤਹਿਤ ਹੁਣ ਉਡਾਣ ਇਮੀਗਰੇਸ਼ਨ ਰਾਹੀਂ ਯੂਰਪ ਜਾ ਕੇ ਸੈਟਲ ਹੋਣ ਦਾ ਸੁਨਹਿਰੀ ਮੌਕਾ ਹੈ | ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਸੀ.ਐਮ.ਡੀ ਸਤਿੰਦਰਪ੍ਰੀਤ ਸਿੰਘ ਨੇ ਦੱਸਿਆ ਕਿ ਹਾਲ ਹੀ 'ਚ ਇਕ ਹੋਰ ਨੌਜਵਾਨ ਬੇਅੰਤ ਸਿੰਘ ਵਾਸੀ ਛੋਟੇਪੁਰ ਨੇ ਵਿਦੇਸ਼ ਜਾਣ ਲਈ ਸੰਸਥਾ ਨਾਲ ਸੰਪਰਕ ਕੀਤਾ ਸੀ ਤੇ ਸੰਸਥਾ ਵਲੋਂ ਸਿਰਫ਼ ਦੋ ਮਹੀਨੇ ਵਿਚ ਉਸ ਦਾ ਸਲੋਵਾਕੀਆ ਦਾ ਵੀਜ਼ਾ ਲਗਾਇਆ ਗਿਆ ਹੈ | ਉਨ੍ਹਾਂ ਦੱਸਿਆ ਕਿ ਸੰਸਥਾ ਵਲੋਂ ਅਨੇਕਾਂ ਹੀ ਨੌਜਵਾਨਾਂ ਦੇ ਵਿਦੇਸ਼ ਜਾਣ ਦੇ ਸੁਪਨੇ ਸਾਕਾਰ ਕੀਤੇ ਗਏ ਹਨ | ਉਨ੍ਹਾਂ ਦੱਸਿਆ ਕਿ ਕਈ ਵਾਰ ਵੀਜ਼ਾ ਨਾ ਲੱਗਣ ਕਾਰਨ ਨੌਜਵਾਨ ਨਿਰਾਸ਼ ਹੋ ਕੇ ਘਰ ਬੈਠ ਜਾਂਦੇ ਹਨ, ਇਸ ਲਈ ਉਨ੍ਹਾਂ ਨੌਜਵਾਨਾਂ ਨੰੂ ਨਿਰਾਸ਼ ਹੋਣ ਦੀ ਲੋੜ ਨਹੀਂ ਹੈ, ਉਹ ਨੌਜਵਾਨ ਉਡਾਣ ਇਮੀਗਰੇਸ਼ਨ ਨਾਲ ਸੰਪਰਕ ਕਰਨ ਅਤੇ ਆਪਣੀ ਫਾਈਲ ਲਗਵਾ ਕੇ ਯੂਰਪ ਦਾ ਵੀਜ਼ਾ ਹਾਸਲ ਕਰਨ | ਉਨ੍ਹਾਂ ਕਿਹਾ ਕਿ ਉਡਾਣ ਇਮੀਗਰੇਸ਼ਨ ਯੂਰਪ ਜਾਣ ਵਾਲੇ ਨੌਜਵਾਨਾਂ ਲਈ ਸੁਨਹਿਰੀ ਮੌਕਾ ਲੈ ਕੇ ਆਇਆ ਹੈ, ਜਿਸ ਵਿਚ ਬਿਨ੍ਹਾਂ ਆਈਲੈਟਸ ਜਾਂ ਪੀ.ਟੀ.ਈ ਤੋਂ ਨੌਜਵਾਨ ਆਪਣੀ ਫਾਈਲ ਲਗਵਾ ਕੇ ਵੀਜ਼ਾ ਹਾਸਲ ਕਰ ਸਕਦੇ ਹਨ | ਵਧੇਰੇ ਜਾਣਕਾਰੀ ਲਈ ਵਿਦਿਆਰਥੀ ਉਡਾਣ ਇਮੀਗਰੇਸ਼ਨ ਦੇ ਗੁਰਦਾਸਪੁਰ ਦਫ਼ਤਰ ਸੰਪਰਕ ਕਰਨ |