23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

46ਵਾਂ ਬਾਬਾ ਨਾਮਦੇਵ ਯਾਦਗਾਰੀ ਅੰਤਰਰਾਸ਼ਟਰੀ 3 ਰੋਜ਼ਾ ਖੇਡ ਮੇਲੇ ਦੇ ਅਖੀਰਲੇ ਦਿਨ ਬਾਬਾ ਨਾਮਦੇਵ ਕਬੱਡੀ ਕਲੱਬ ਦੀ ਰਹੀ ਝੰਡੀ <br/>

46ਵੇਂ ਬਾਬਾ ਨਾਮਦੇਵ ਯਾਦਗਾਰੀ ਖੇਡ ਮੇਲੇ ਦੇ ਅਖੀਰਲੇ ਦਿਨ ਦੀ ਗੁਬਾਰੇ ਛੱਡ ਕੇ ਸ਼ੁਰੂਆਤ ਕਰਵਾਉਂਦੇ ਮਹਿਮਾਨ ਤੇ ਪ੍ਰਬੰਧਕ | ਤਸਵੀਰ : ਬੰਮਰਾਹ <br/> 21-01-2026
ਘੁਮਾਣ, 20 ਜਨਵਰੀ (ਬੰਮਰਾਹ)-ਬਾਬਾ ਨਾਮਦੇਵ ਸਪੋਰਟਸ ਕਲੱਬ ਘੁਮਾਣ ਵਲੋਂ 46ਵਾਂ ਬਾਬਾ ਨਾਮਦੇਵ ਯਾਦਗਾਰੀ ਅੰਤਰਰਾਸ਼ਟਰੀ 3 ਰੋਜ਼ਾ ਖੇਡ ਮੇਲਾ ਸਰਕਾਰੀ ਸਕੂਲ ਘੁਮਾਣ ਦੇ ਖੇਡ ਮੈਦਾਨ ਵਿਚ ਕਰਵਾਇਆ ਗਿਆ, ਜਿਸ ਦੇ ਤੀਸਰੇ ਦਿਨ ਹਲਕਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਦੇ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਕਿਸ਼ਨਕੋਟ ਅਤੇ ਹਰਸ਼ਰਨ ਸਿੰਘ ਘੁਮਾਣ ਯੂ.ਐੱਸ.ਏ. ਮੁੱਖ ਮਹਿਮਾਨ ਦੇ ਤੌਰ 'ਤੇ ਪੁੱਜੇ | ਇਸ ਮੌਕੇ ਉਨ੍ਹਾਂ ਨਾਲ ਸਾ. ਮੁੱਖ ਸੰਸਦੀ ਸਕੱਤਰ ਦੇਸਰਾਜ ਸਿੰਘ ਧੁੱਗਾ, ਹਰਵਿੰਦਰਪਾਲ ਸਿੰਘ ਸ਼ਾਹਬਾਦ ਸੀਨੀਅਰ ਕਾਂਗਰਸੀ ਆਗੂ ਅਤੇ ਆਮ ਆਦਮੀ ਪਾਰਟੀ ਦੇ ਆਗੂ ਡਾਕਟਰ ਕੇ.ਜੇ. ਸਿੰਘ ਨੇ ਵੀ ਸ਼ਮੂਲੀਅਤ ਕੀਤੀ | ਵਿਧਾਇਕ ਅਮਰਪਾਲ ਸਿੰਘ ਕਿਸ਼ਨਕੋਟ ਅਤੇ ਹਰਸ਼ਰਨ ਸਿੰਘ ਘੁਮਾਣ ਯੂ.ਐੱਸ.ਏ. ਵਲੋਂ ਗੁਬਾਰੇ ਛੱਡ ਕੇ ਖੇਡ ਮੇਲੇ ਦੇ ਤੀਸਰੇ ਦਿਨ ਦਾ ਰਸਮੀ ਤੌਰ 'ਤੇ ਉਦਘਾਟਨ ਕੀਤਾ | ਇਸ ਮੌਕੇ ਆਮ ਆਦਮੀ ਪਾਰਟੀ ਦੇ ਨਸ਼ਾ ਮੁਕਤੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਅਰਸ਼ਦੀਪ ਸਿੰਘ ਡੱਲਾ ਨੇ ਵੀ ਸ਼ਮੂਲੀਅਤ ਕੀਤੀ | 70 ਕਿੱਲੋ ਕਬੱਡੀ ਮੁਕਾਬਲਿਆਂ ਵਿਚ 16 ਟੀਮਾਂ ਦੀ ਐਂਟਰੀ ਹੋਈ, ਜਿਸ ਵਿਚ ਫਾਈਨਲ ਮੁਕਾਬਲਾ ਬਾਬਾ ਨਾਮਦੇਵ ਸਪੋਰਟਸ ਕਲੱਬ ਘੁਮਾਣ ਅਤੇ ਹਰਿਆਣਾ ਦੀ ਟੀਮ ਵਿਚਕਾਰ ਹੋਇਆ, ਜਿਸ ਵਿਚੋਂ ਬਾਬਾ ਨਾਮਦੇਵ ਸਪੋਰਟਸ ਕਲੱਬ ਦੀ ਟੀਮ ਨੇ ਪਹਿਲਾ ਸਥਾਨ ਹਾਸਿਲ ਕਰ ਕੇ 60 ਹਜ਼ਾਰ ਦੀ ਨਗਦ ਰਾਸ਼ੀ ਜਿੱਤੀ ਅਤੇ ਦੂਸਰੇ ਨੰਬਰ 'ਤੇ ਰਹਿਣ ਵਾਲੀ ਹਰਿਆਣਾ ਦੀ ਟੀਮ ਨੂੰ 50 ਹਜ਼ਾਰ ਰੁਪਏ ਦਿੱਤੇ ਗਏ | ਬਾਕੀ ਰਹਿੰਦੀਆਂ 2 ਟੀਮਾਂ ਨੂੰ 35-35 ਹਜ਼ਾਰ ਰੁਪਏ ਦਿੱਤੇ ਗਏ | ਪ੍ਰਧਾਨ ਗੁਰਨਾਮ ਸਿੰਘ ਅਠਵਾਲ ਨੇ ਦੱਸਿਆ ਕਿ ਅਮਰੀਕਾ 'ਚ ਵੱਸਦੇ ਅਮਰਬੀਰ ਸਿੰਘ ਘੁਮਾਣ ਯੂ.ਐੱਸ.ਏ. ਅਤੇ ਹਰਸ਼ਰਨ ਸਿੰਘ ਘੁਮਾਣ ਯੂ.ਐੱਸ.ਏ. ਵਲੋਂ 11 ਲੱਖ ਰੁਪਏ ਦੀ ਰਾਸ਼ੀ ਦਿੱਤੀ ਗਈ, ਜਿਸ ਨਾਲ ਸਾਡੇ ਕਲੱਬ ਤੇ ਇਲਾਕੇ ਦੇ ਨੌਜਵਾਨਾਂ ਨੂੰ ਵੱਡਾ ਬਲ ਮਿਲਿਆ ਹੈ | ਇਸ ਮੌਕੇ ਜੋਗਿੰਦਰ ਸਿੰਘ ਰੰਧਾਵਾ, ਮਾਸਟਰ ਸੁਖਦੇਵ ਸਿੰਘ ਦਕੋਹਾ, ਜੋਗਾ ਸਿੰਘ ਲੱਧਾ ਮੁੰਡਾ ਯੂ.ਕੇ., ਬਲਜੀਤ ਸਿੰਘ ਪੰਡੋਰੀ ਵਰਕਸ ਮੈਨੇਜਰ, ਹਰਦੇਵ ਸਿੰਘ ਈ.ਟੀ.ਓ., ਸਰਪੰਚ ਰਤਨ ਸਿੰਘ ਸ਼ਾਹ, ਮਨਦੀਪ ਸਿੰਘ ਸਰਪੰਚ ਮਹਿਮਦ, ਜਗੀਰ ਸਿੰਘ ਪੱਡਾ, ਹਰਜਿੰਦਰ ਸਿੰਘ ਦਕੋਹਾ ਸਾ. ਸਰਪੰਚ, ਗੁਰਵਿੰਦਰ ਸਿੰਘ ਬੱਬੀ ਸਾ. ਸਰਪੰਚ ਸੰਧਵਾਂ, ਜਸਬੀਰ ਸਿੰਘ ਜੱਸ ਸੰਧਵਾਂ, ਮਾਸਟਰ ਹਰਦੇਵ ਸਿੰਘ, ਲਖਵਿੰਦਰ ਸਿੰਘ ਢੰਡੇ, ਰਾਜਨ ਸਿੱਧੂ ਯੂ.ਐੱਸ.ਏ., ਲੈਕਚਰਾਰ ਗੁਰਨਾਮ ਸਿੰਘ ਮੰਡ, ਲੈਕਚਰਾਰ ਕੇਵਲ ਸਿੰਘ ਕਾਜ਼ਮਪੁਰ, ਗੁਰਮੀਤ ਸਿੰਘ ਸਾ. ਸਰਪੰਚ ਅੱਤੇਪੁਰ, ਬਲਜੀਤ ਸਿੰਘ ਜੋਨੀ ਬਲਾਕ ਸੰਮਤੀ ਮੈਂਬਰ, ਅਮਨ ਅਠਵਾਲ, ਗੁਰਜੀਤ ਸਿੰਘ ਜੰਬਾ, ਹਨੀ ਸ਼ੁਕਾਲਾ, ਗੁਰਮੰਗਤ ਸਿੰਘ ਮੱਲ੍ਹੀ, ਮਾਸਟਰ ਜੋਗਿੰਦਰ ਸਿੰਘ ਦਕੋਹਾ, ਹੈੱਡਮਾਸਟਰ ਸਤਨਾਮ ਸਿੰਘ ਮੰਡ, ਸੰਤੋਖ ਸਿੰਘ ਹੀਰਾ ਮੰਡ, ਗੁਰਮੁੱਖ ਸਿੰਘ ਖੱਖ, ਪਿ੍ੰਸੀਪਲ ਸੁਵਿੰਦਰ ਸਿੰਘ ਵੀਲਾ ਬੱਜੂ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਮੈਡਲ ਜੇਤੂ ਜੂਡੋ ਖਿਡਾਰਨਾਂ ਨੂੰ ਸਨਮਾਨਿਤ ਕਰ ਕੇ ਧੀਆਂ ਨੂੰ ਦਿੱਤਾ ਲੋਹੜੀ ਦਾ ਤੋਹਫ਼ਾ <br/> ਅਗਲੀ ਖ਼ਬਰ ਉਡਾਣ ਇਮੀਗਰੇਸ਼ਨ ਰਾਹੀਂ ਯੂਰਪ ਜਾ ਕੇ ਸੈਟਲ ਹੋਣ ਦਾ ਸੁਨਹਿਰੀ ਮੌਕਾ-ਐਸ.ਪੀ. ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।