23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

ਗੁਰਦਾਸਪੁਰ ਦੇ ਲਾਇਬ੍ਰੇਰੀ ਰੋਡ 'ਤੇ ਲੱਗੀਆਂ ਡਬਲ ਪੀਲੀਆਂ ਪੱਟੀਆਂ ਦੁਕਾਨਦਾਰਾਂ ਲਈ ਬਣੀਆਂ ਪ੍ਰੇਸ਼ਾਨੀ ਦਾ ਕਾਰਨ <br/>

ਲਾਇਬ੍ਰੇਰੀ ਰੋਡ 'ਤੇ ਸੜਕ ਦੇ ਇਕ ਪਾਸੇ ਲੱਗੀਆਂ ਦੋ ਪੀਲੀਆਂ ਪੱਟੀਆਂ | ਤਸਵੀਰ: ਵਿਸ਼ਾਲ ਮੁੰਨਾ <br/> 21-01-2026
ਗੁਰਦਾਸਪੁਰ, 20 ਜਨਵਰੀ (ਅਸ਼ੋਕ ਸ਼ਰਮਾ)-ਲੋਕ ਨਿਰਮਾਣ ਵਿਭਾਗ ਵਲੋਂ ਸ਼ਹਿਰ ਦੇ ਲਾਇਬ੍ਰੇਰੀ ਰੋਡ ਤੋਂ ਹਨੂੰਮਾਨ ਚੌਕ ਤੱਕ ਦੋ ਪੀਲੀਆਂ ਪੱਟੀਆਂ ਸੜਕ ਕਿਨਾਰਿਆਂ 'ਤੇ ਲਗਾਈਆਂ ਹਨ ਤਾਂ ਜੋ ਵਾਹਨ ਚਾਲਕਾਂ ਨੂੰ ਪੀਲੀਆਂ ਪੱਟੀਆਂ ਦੇ ਬਾਹਰ ਵਾਹਨ ਖੜੇ੍ਹ ਕਰਨ ਦਾ ਇਸ਼ਾਰਾ ਮਿਲ ਸਕੇ | ਪਰ ਦੂਸਰੇ ਪਾਸੇ ਇਸੇ ਸੜਕ 'ਤੇ ਡਾਕਟਰ ਪੀ.ਕੇ ਮਹਾਜਨ ਦੇ ਸਾਹਮਣੇ ਪਾਸੇ ਤੋਂ ਗੋਲਡਨ ਸਕੂਲ ਵਾਲੀ ਗਲੀ ਤੱਕ ਵਿਭਾਗ ਵਲੋਂ ਇਕ ਪਾਸੇ ਵੱਖਰੀਆਂ ਦੋ ਪੀਲੀਆਂ ਲਾਈਨਾਂ ਬਣਾ ਦਿੱਤੀਆਂ ਹਨ, ਜਿਸ ਤੋਂ ਵਾਹਨ ਚਾਲਕਾਂ ਨੂੰ ਪੀਲੀਆਂ ਪੱਟੀਆਂ ਵਿਚਕਾਰ ਗੱਡੀਆਂ ਪਾਰਕ ਕਰਨ ਦਾ ਬਹਾਨਾ ਮਿਲ ਗਿਆ ਹੈ | ਇਹ ਦੋ ਵੱਖਰੀਆਂ ਪੀਲੀਆਂ ਲਾਈਨਾਂ ਦੁਕਾਨਦਾਰਾਂ ਲਈ ਸੁਵਿਧਾ ਘੱਟ ਤੇ ਦੁਬਿਧਾ ਜ਼ਿਆਦਾ ਪੈਦਾ ਕਰ ਰਹੀਆਂ ਹਨ, ਕਿਉਂਕਿ ਵਾਹਨ ਚਾਲਕ ਦੋਵਾਂ ਪੱਟੀਆਂ ਵਿਚਕਾਰ ਵਾਹਨ ਖੜੇ੍ਹ ਕਰਕੇ ਬਾਜ਼ਾਰਾਂ 'ਚ ਚਲੇ ਜਾਂਦੇ ਹਨ | ਲੋਕ ਨਿਰਮਾਣ ਵਿਭਾਗ ਵਲੋਂ ਇਕ ਪਾਸੇ ਨੇੜੇ-ਨੇੜੇ ਲਗਾਈਆਂ ਦੋ ਪੱਟੀਆਂ ਸਮਝ ਤੋਂ ਬਾਹਰ ਹਨ | ਪ੍ਰਸ਼ਾਸਨ ਵਲੋਂ ਸੁੱਕੇ ਤਲਾਅ 'ਤੇ ਪਾਰਕਿੰਗ ਦਾ ਵਿਸ਼ੇਸ਼ ਇੰਤਜ਼ਾਮ ਕੀਤਾ ਹੋਇਆ ਹੈ | ਪਰ ਇਸ ਦੇ ਬਾਵਜੂਦ ਲੋਕਾਂ ਵਲੋਂ ਇਸ ਸੜਕ ਉੱਪਰ ਵਾਹਨ ਪਾਰਕ ਕਰ ਦਿੱਤੇ ਜਾਂਦੇ ਹਨ, ਜਿਸ ਨਾਲ ਟਰੈਫ਼ਿਕ 'ਚ ਭਾਰੀ ਵਿਘਨ ਪੈਂਦਾ ਹੈ | ਲਾਇਬ੍ਰੇਰੀ ਚੌਕ ਤੋਂ ਤਿੱਬੜੀ ਚੌਕ ਤੱਕ ਝਾਤ ਮਾਰੀ ਜਾਵੇ ਤਾਂ ਗੱਡੀਆਂ ਦੀਆਂ ਕਤਾਰਾਂ ਦਿਖਾਈ ਦਿੰਦੀਆਂ ਹਨ, ਜਿਸ ਵੱਲ ਪ੍ਰਸ਼ਾਸਨ ਤੇ ਟਰੈਫ਼ਿਕ ਪੁਲਿਸ ਵਲੋਂ ਧਿਆਨ ਨਹੀਂ ਦਿੱਤਾ ਜਾਂਦਾ | ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਡਾਕਟਰ ਪੀ.ਕੇ ਮਹਾਜਨ ਸਾਹਮਣੇ ਦੀ ਸੜਕ ਤੋਂ ਗੋਲਡਨ ਸਕੂਲ ਵਾਲੀ ਗਲੀ ਤੱਕ ਬਣਾਈ ਡਬਲ ਪੀਲੀ ਲਾਈਨ ਨੂੰ ਹਟਾਇਆ ਜਾਵੇ ਤੇ ਲੋਕਾਂ ਨੂੰ ਆਪਣੇ ਵਾਹਨ ਸੁੱਕੇ ਤਲਾਅ 'ਤੇ ਪਾਰਕ ਕਰਨ ਲਈ ਸਖਤ ਆਦੇਸ਼ ਦਿੱਤੇ ਜਾਣ | ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਲਾਇਬ੍ਰੇਰੀ ਰੋਡ 'ਤੇ ਸੜਕ ਵਿਚਕਾਰ ਸਫ਼ੈਦ ਪੱਟੀ ਤੇ ਸਾਈਡਾਂ 'ਤੇ ਇਕ ਇਕ ਪੀਲੀ ਪੱਟੀ ਲਗਾਈ ਸੀ, ਜਿਸ ਨਾਲ ਲੋਕ ਇਨ੍ਹਾਂ ਪੱਟੀਆਂ ਵਿਚਕਾਰ ਵਾਹਨ ਖੜ੍ਹਾ ਨਹੀਂ ਕਰਦੇ ਸਨ | ਹੁਣ ਸੜਕ ਦੇ ਇਕ ਪਾਸੇ ਦੋ ਪੀਲੀਆ ਪੱਟੀਆਂ ਲਗਾਈਆਂ ਹਨ, ਉਦੋਂ ਤੋਂ ਲੋਕਾਂ ਵਲੋਂ ਇਨ੍ਹਾਂ ਪੀਲੀਆਂ ਪੱਟੀਆਂ ਵਿਚਕਾਰ ਕਾਰਾਂ ਪਾਰਕ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ | ਜਦ ਇਸ ਸਬੰਧੀ ਨਗਰ ਕੌਂਸਲ ਦੇ ਜੇ.ਈ ਰਾਜੇਸ਼ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਸੜਕ ਦਾ ਕੰਮ ਲੋਕ ਨਿਰਮਾਣ ਵਿਭਾਗ ਵਲੋਂ ਕੀਤਾ ਗਿਆ ਹੈ ਤੇ ਨਗਰ ਕੌਂਸਲ ਦਾ ਇਸ ਸੜਕ ਨਾਲ ਕੋਈ ਲੈਣ ਦੇਣ ਨਹੀਂ ਹੈ | ਲੋਕ ਨਿਰਮਾਣ ਵਿਭਾਗ ਦੇ ਐਸ.ਡੀ.ਓ ਲਵਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਲੋਕਾਂ ਦੀ ਮੁਸ਼ਕਿਲ ਨੂੰ ਵੇਖਦੇ ਹੋਏ ਜਲਦ ਹੀ ਸਰਦੀ ਘਟਣ 'ਤੇ ਮਾਰਚ ਮਹੀਨੇ ਤੱਕ ਸੜਕ ਦੇ ਇਕ ਪਾਸੇ ਲੱਗੀਆਂ ਦੋ ਪੀਲੀਆਂ ਪੱਟੀਆਂ 'ਚੋਂ ਇਕ ਪੱਟੀ ਨੂੰ ਹਟਾ ਦਿੱਤਾ ਜਾਵੇਗਾ ਤਾਂ ਜੋ ਕਾਰ ਪਾਰਕਿੰਗ ਵਾਲਿਆਂ ਦਾ ਭੁਲੇਖਾ ਦੂਰ ਹੋ ਜਾਵੇ |

ਪਿਛਲੀ ਖ਼ਬਰ ਕੱਲ੍ਹ ਬਹਿਰਾਮਪੁਰ ਥਾਣੇ ਸਾਹਮਣੇ ਲੱਗਣ ਵਾਲੇ ਧਰਨੇ ਦੀ ਹਮਾਇਤ ਦਾ ਜਨਤਕ ਜਥੇਬੰਦੀਆਂ ਵਲੋਂ ਐਲਾਨ <br/> ਅਗਲੀ ਖ਼ਬਰ ਪੰਡਤ ਮੋਹਨ ਲਾਲ ਕਾਲਜ ਦੇ ਕਾਮਰਸ ਵਿਭਾਗ ਦੀ ਮੁਖੀ ਡਾ. ਰੁਚੀ ਕਾਹਲੋਂ ਦੀ ਖੋਜ ਪ੍ਰੋਜੈਕਟ ਲਈ ਚੋਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।