ਫ਼ਤਹਿਗੜ੍ਹ ਚੂੜੀਆਂ, 20 ਜਨਵਰੀ (ਐੱਮ.ਐੱਸ. ਫੁੱਲ)-ਪੰਡਤ ਮੋਹਨ ਲਾਲ ਐੱਸ.ਡੀ. ਕਾਲਜ ਫਾਰ ਗਰਲਜ਼ ਫ਼ਤਹਿਗੜ੍ਹ ਚੂੜੀਆਂ ਵਿਖੇ ਪਿ੍ਸੰੀਪਲ ਡਾ. ਮਿ੍ਣਾਲ ਗੁਪਤਾ ਦੀ ਸਰਪ੍ਰਸਤੀ ਅਧੀਨ ਚੱਲ ਰਹੇ ਕਾਮਰਸ ਵਿਭਾਗ ਦੇ ਮੁਖੀ ਡਾ. ਰੁਚੀ ਕੋਹਲੀ ਦੀ ਚੋਣ ਆਈ.ਸੀ.ਐੱਸ.ਐੱਸ.ਆਰ. ਦੇ ਮਾਈਨਰ ਰਿਸਰਚ ਪ੍ਰੋਜੈਕਟ ਲਈ ਕੀਤੀ ਗਈ | ਜ਼ਿਕਰਯੋਗ ਹੈ ਕਿ ਇੰਡੀਅਨ ਰਿਸਰਚ ਕੌਸਲ ਚੰਡੀਗੜ੍ਹ ਵਲੋਂ 'ਇਨਫਰਮੇਸਨ ਲਿਟਰੇਸੀ ਐਂਡ ਆਈ.ਸੀ.ਟੀ. ਫਾਰ ਵੂਮੈਨ ਇੰਪਾਵਰਮੈਂਟ ਇਨ ਰੂਲਰ ਏਰੀਅਜ : ਏ ਕੇਸ ਸਟੱਡੀ ਆਫ਼ ਅੰਮਿ੍ਤਸਰ ਡਿਸਟਿ੍ਕਟ ਆਫ਼ ਪੰਜਾਬ ਸਟੇਟ' ਵਿਸ਼ਾ ਡਾ. ਰੁਚੀ ਨੂੰ ਇਕ ਪ੍ਰੋਜੈਕਟ ਦਿੱਤਾ | ਕਾਲਜ ਪਿ੍ੰਸੀਪਲ ਡਾ. ਮਿ੍ਣਾਲ ਗੁਪਤਾ ਨੇ ਕਿਹਾ ਕਿ ਇਹ ਇਕ ਅਹਿਮ ਪ੍ਰਾਪਤੀ ਹੈ ਤੇ ਇਸ ਪ੍ਰੋਜੈਕਟ ਦੀ ਮਦਦ ਨਾਲ ਡਾ. ਰੁਚੀ ਦੀ ਵਿਅਕਤੀਗਤ ਪਹਿਚਾਣ ਵਧਣ ਦੇ ਨਾਲ-ਨਾਲ ਇਹ ਕਾਲਜ ਲਈ ਵੀ ਇਕ ਮਾਣ ਵਾਲੀ ਗੱਲ ਹੈ ਤੇ ਇਸ ਨਾਲ ਕਾਲਜ ਵਿਚ ਖੋਜ ਵਾਤਾਵਰਨ ਨੂੰ ਵੀ ਹੁਲਾਰਾ ਮਿਲੇਗਾ, ਜਿਸ ਨਾਲ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ 'ਤੇ ਕਾਲਜ ਦਾ ਰੁਤਬਾ ਵਧੇਗਾ | ਇਸ ਮੌਕੇ ਪ੍ਰਬੰਧਕ, ਪਿ੍ੰਸੀਪਲ ਤੇ ਸਮੂਹ ਸਟਾਫ਼ ਨੇ ਡਾ. ਰੁਚੀ ਨੂੰ ਉਨ੍ਹਾਂ ਦੀ ਅਹਿਮ ਪ੍ਰਾਪਤੀ ਲਈ ਸ਼ੁਭਕਾਮਨਾਵਾਂ ਦਿੱਤੀਆਂ |