ਮੰਡੀ ਗੋਬਿੰਦਗੜ੍ਹ, 29 ਜਨਵਰੀ (ਇਕਬਾਲਦੀਪ ਸੰਧੂ)-ਸ਼੍ਰੋਮਣੀ ਅਕਾਲੀ ਦਲ ਵਪਾਰ ਤੇ ਇੰਡਸਟਰੀ ਵਿੰਗ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦਾ ਭਾਰਤ ਭੂਸ਼ਨ ਟੋਨੀ ਜਿੰਦਲ ਨੂੰ ਪ੍ਰਧਾਨ ਬਣਨ ਤੇ ਜਿੱਥੇ ਅੱਜ ਪਾਰਟੀ ਦੇ ਕੋਰ ਕਮੇਟੀ ਮੈਂਬਰ ਤੇ ਹਲਕਾ ਅਮਲੋਹ ਦੇ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੀ ਅਗਵਾਈ ਵਿਚ ਸ਼ਹਿਰ ਦੇ ਉਦਯੋਗਪਤੀਆਂ ਤੇ ਸਮੁੱਚੀ ਸੀਨੀਅਰ ਲੀਡਰਸ਼ਿਪ ਵਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ | ਉੱਥੇ ਹੀ ਆਗੂਆਂ ਵਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਵਪਾਰ ਤੇ ਇੰਡਸਟਰੀ ਵਿੰਗ ਦੇ ਕੌਮੀ ਪ੍ਰਧਾਨ ਐਨ.ਕੇ. ਸ਼ਰਮਾ, ਕੋਰ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਤੇ ਸਮੁੱਚੀ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਤੇ ਟੋਨੀ ਜਿੰਦਲ ਨੂੰ ਵਧਾਈ ਦਿੰਦਿਆਂ ਰਾਜੂ ਖੰਨਾ ਨੇ ਕਿਹਾ ਕਿ ਜਿੰਦਲ ਪਰਿਵਾਰ ਵਲੋਂ ਹਮੇਸ਼ਾ ਮੰਡੀ ਗੋਬਿੰਦਗੜ੍ਹ ਦੀ ਇੰਡਸਟਰੀ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਜਿੱਥੇ ਪਹਿਲ ਕਦਮੀ ਕੀਤੀ ਜਾਂਦੀ ਰਹੀ ਹੈ ਉੱਥੇ ਪਿਛਲੀਆਂ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਸਮੇਂ ਉਦਯੋਗਪਤੀਆਂ ਨੂੰ ਵੱਡੀਆਂ ਰਾਹਤਾਂ ਵੀ ਲਿਆ ਕਿ ਦਿੱਤੀਆਂ ਗਈਆਂ | ਜਿਸ ਨੂੰ ਦੇਖਦੇ ਹੋਏ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਐਨ.ਕੇ. ਸ਼ਰਮਾ ਵਲੋਂ ਇਹ ਵਿਸ਼ੇਸ਼ ਜ਼ਿਲ੍ਹਾ ਪ੍ਰਧਾਨ ਦੀ ਜ਼ਿੰਮੇਵਾਰੀ ਭਾਰਤ ਭੂਸ਼ਨ ਟੋਨੀ ਨੂੰ ਦਿੱਤੀ ਗਈ ਹੈ | ਉਨ੍ਹਾਂ ਉਮੀਦ ਪ੍ਰਗਟਾਈ ਕਿ ਟੋਨੀ ਜਿੰਦਲ ਇੰਡਸਟਰੀ ਦੀਆਂ ਸਮੱਸਿਆਵਾਂ ਨੂੰ ਨਜਿੱਠਣ ਲਈ ਕਾਰਜ ਕਰਦੇ ਰਹਿਣਗੇ | ਇਸ ਮੌਕੇ ਭਾਰਤ ਭੂਸ਼ਨ ਟੋਨੀ ਨੂੰ ਜ਼ਿਲ੍ਹਾ ਪ੍ਰਧਾਨ ਬਣਨ 'ਤੇ ਵਧਾਈ ਦੇਣ ਵਾਲਿਆਂ ਵਿਚ ਉਦਯੋਗਪਤੀ ਜਤਿੰਦਰ ਸਿੰਘ ਧਾਲੀਵਾਲ, ਭਿੰਦਰ ਸਿੰਘ ਪ੍ਰਧਾਨ, ਹਰਮੀਤ ਸਿੰਘ ਖ਼ਾਲਸਾ, ਅਮਰਦੀਪ ਸਿੰਘ ਪਿ੍ੰਸ ਛੱਤਵਾਲ, ਜਥੇਦਾਰ ਜਰਨੈਲ ਸਿੰਘ ਮਾਜਰੀ, ਉਦਯੋਗਪਤੀ ਕੇ.ਕੇ ਜਿੰਦਲ, ਕਮਲ ਗੋਇਲ, ਗੋਪਾਲ ਜਿੰਦਲ, ਰਾਜੀਵ ਸ਼ਰਮਾ, ਅਨੀਸ਼ ਗੋਇਲ, ਕਪਿਲ ਸਿੰਗਲਾ, ਅਭਿਸ਼ੇਕ ਜਿੰਦਲ, ਸੰਜੀਵ ਅਗਰਵਾਲ, ਅਨਿਲ ਸ਼ਰਮਾ, ਕਿ੍ਸ਼ਨ ਕੁਮਾਰ, ਜਤਿੰਦਰ