02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਭੋਗ ’ਤੇ ਵਿਸ਼ੇਸ਼- ਨਿਰਮਲ ਸਿੰਘ

ਫ਼ਤਹਿਗੜ੍ਹ ਸਾਹਿਬ- ਨਿਰਮਲ ਸਿੰਘ ਰਾਏ ਸੁਪਰਡੈਂਟ ਅਕਾਊਂਟਸ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਕੋਟਲਾ ਜੱਟਾਂ ਦੇ ਨਾਮਵਰ ਪਰਿਵਾਰ ਜਥੇਦਾਰ ਅਜੈਬ ਸਿੰਘ ਰਾਏ, ਜੋ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹੇ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਨਾਲ ਵਿਚਰਦੇ ਰਹੇ, ਉਨ੍ਹਾਂ ਦੇ ਅਤਿ ਨਜ਼ਦੀਕੀਆਂ ਵਿਚੋਂ ਇਕ ਸਨ। ਅਜੈਬ ਸਿੰਘ ਦੇ ਘਰ 30 ਸਤੰਬਰ 1966 ਨੂੰ ਜਨਮੇ ਨਿਰਮਲ ਸਿੰਘ ਰਾਏ ਨੇ ਅਕਾਲੀ ਤੇ ਕਿਸਾਨੀ ਪਰਿਵਾਰ ਪਿਛੋਕੜ ਤੋਂ ਉੱਠ ਕੇ ਸਾਦਗੀ ਅਤੇ ਮਿਹਨਤ ਨਾਲ ਆਪਣੀ ਪਛਾਣ ਬਣਾਈ।

ਅਜੀਤ ਡੈਸਕ 02-10-2026
ਫ਼ਤਹਿਗੜ੍ਹ ਸਾਹਿਬ- ਨਿਰਮਲ ਸਿੰਘ ਰਾਏ ਸੁਪਰਡੈਂਟ ਅਕਾਊਂਟਸ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਕੋਟਲਾ ਜੱਟਾਂ ਦੇ ਨਾਮਵਰ ਪਰਿਵਾਰ ਜਥੇਦਾਰ ਅਜੈਬ ਸਿੰਘ ਰਾਏ, ਜੋ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹੇ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਨਾਲ ਵਿਚਰਦੇ ਰਹੇ, ਉਨ੍ਹਾਂ ਦੇ ਅਤਿ ਨਜ਼ਦੀਕੀਆਂ ਵਿਚੋਂ ਇਕ ਸਨ। ਅਜੈਬ ਸਿੰਘ ਦੇ ਘਰ 30 ਸਤੰਬਰ 1966 ਨੂੰ ਜਨਮੇ ਨਿਰਮਲ ਸਿੰਘ ਰਾਏ ਨੇ ਅਕਾਲੀ ਤੇ ਕਿਸਾਨੀ ਪਰਿਵਾਰ ਪਿਛੋਕੜ ਤੋਂ ਉੱਠ ਕੇ ਸਾਦਗੀ ਅਤੇ ਮਿਹਨਤ ਨਾਲ ਆਪਣੀ ਪਛਾਣ ਬਣਾਈ। ਉਨ੍ਹਾਂ ਦੀ ਸੋਚ ਹਮੇਸ਼ਾ ਧਾਰਮਿਕ ਵਿਚਾਰਾਂ ਵਾਲੀ ਰਹੀ। ਆਪ ਨੇ ਉੱਚ ਵਿੱਦਿਆ ਹਾਸਿਲ ਕਰਨ ਦੇ ਨਾਲ-ਨਾਲ ਖੇਤੀਬਾੜੀ ਦੇ ਕੰਮਾਂ ਵਿਚ ਵੀ ਹਮੇਸ਼ਾ ਹੱਥ ਵਟਾਇਆ। ਆਪ ਨੇ ਆਪਣੀ ਸਕੂਲੀ ਸਿੱਖਿਆ ਪਿੰਡ ਮੂਲੇਪੁਰ ਤੋਂ ਕੀਤੀ। ਬੀ. ਏ. ਮਹਿੰਦਰਾ ਕਾਲਜ ਅਤੇ ਐਮ. ਏ. ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੀਤੀ। ਬਾਅਦ ਵਿਚ ਆਪ ਨੇ ਆਪਣੀ ਨੌਕਰੀ ਦਾ ਸਫ਼ਰ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਫ਼ਤਹਿਗੜ੍ਹ ਸਾਹਿਬ ਤੋਂ ਸਤੰਬਰ 1993 ਤੋਂ ਬਤੌਰ ਕਲਰਕ ਦੇ ਅਹੁਦੇ ਤੋਂ ਸ਼ੁਰੂ ਕੀਤਾ ਤੇ ਆਪਣੀ ਮਿਹਨਤ ਅਤੇ ਇਮਾਨਦਾਰੀ ਸਦਕਾ ਸੀਨੀਅਰ ਅਸਿਸਟੈਂਟ ਬਣੇ। ਮੌਜੂਦਾ ਸਮੇਂ ਸੁਪਰਡੈਂਟ ਅਕਾਊਂਟ ਦੇ ਅਹੁਦੇ ਤੇ ਕੰਮ ਕਰਦੇ ਸਨ। ਨਿਰਮਲ ਸਿੰਘ ਦੀ ਰਿਟਾਇਰਮੈਂਟ 30 ਸਤੰਬਰ 2026 ਨੂੰ ਹੋਣੀ ਸੀ ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਨਿਰਮਲ ਸਿੰਘ ਪ੍ਰਮਾਤਮਾ ਵਲੋਂ ਬਖ਼ਸ਼ੀ ਸਵਾਸਾਂ ਰੂਪੀ ਪੂੰਜੀ ਨੂੰ ਭੋਗਦੇ ਹੋਏ 23 ਸਤੰਬਰ 2026 ਨੂੰ ਆਪਣੇ ਪਰਿਵਾਰ, ਰਿਸ਼ਤੇਦਾਰਾਂ ਤੇ ਸਨੇਹੀਆਂ ਨੂੰ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਦੇ ਨਿਮਿਤ ਅੰਤਿਮ ਅਰਦਾਸ ਮਿਤੀ 2 ਅਕਤੂਬਰ 2026 ਦਿਨ ਸ਼ੁੱਕਰਵਾਰ ਨੂੰ ਬਾਅਦ ਦੁਪਹਿਰ 12:00 ਤੋਂ 1:00 ਵਜੇ ਤੱਕ ਗੁਰਦੁਆਰਾ ਸਾਹਿਬ ਕੋਟਲਾ ਜੱਟਾਂ (ਮੂਲੇਪੁਰ) ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਖੇ ਹੋਵੇਗੀ। - ਬਲਜਿੰਦਰ ਸਿੰਘ
ਪਿਛਲੀ ਖ਼ਬਰ ਖ਼ੂਨਦਾਨ ਕੈਪ 4 ਨੂੰ ਅਗਲੀ ਖ਼ਬਰ ਸਰਵਹਿੱਤਕਾਰੀ ਵਿੱਦਿਆ ਮੰਦਰ ਵਿਖੇ ਸਵਦੇਸ਼ੀ ਵਸਤੂਆਂ ਅਪਣਾਉਣ ਲਈ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।