ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਵਰਿੰਦਰ ਸਿੰਘ ਢਿੱਲੋਂ ਸਾਥੀਆਂ ਸਮੇਤ ਅਕਾਲੀ ਦਲ 'ਵਾਰਿਸ ਪੰਜਾਬ ਦੇ' ਜਥੇਬੰਦੀ 'ਚ ਹੋਏ ਸ਼ਾਮਿਲ
ਅਜੀਤ ਡੈਸਕ
30-01-2026
ਉਹ ਜਥੇਬੰਦੀ ਦੇ ਕਾਰਜਕਾਰੀ ਪ੍ਰਧਾਨ ਬਾਪੂ ਤਰਸੇਮ ਸਿੰਘ ਅਤੇ ਸਾਂਸਦ ਭਾਈ ਅੰਮਿ੍ਤਪਾਲ ਸਿੰਘ ਦੇ ਪਿਤਾ ਦੀ ਅਗਵਾਈ ਹੇਠ ਰਾਜਨੀਤਿਕ ਪਾਰਟੀ ਨੂੰ ਅਲਵਿਦਾ ਕਹਿ ਕੇ ਜਥੇਬੰਦੀ ਨਾਲ ਜੁੜੇ | ਇਸ ਮੌਕੇ ਜਥੇਬੰਦੀ ਦੀ ਸੇਵਾ ਕਰ ਰਹੇ ਐਡਵੋਕੇਟ ਗਗਨਦੀਪ ਸਿੰਘ ਗੁਰਾਇਆ ਵੀ ਰਸਮੀ ਤੌਰ 'ਤੇ 'ਵਾਰਿਸ ਪੰਜਾਬ ਦੇ' ਵਿਚ ਸ਼ਾਮਿਲ ਹੋਏ | ਇਸ ਦੌਰਾਨ ਐਡਵੋਕੇਟ ਢਿੱਲੋਂ ਨੇ ਕਿਹਾ ਕਿ ਹੁਣ ਤੱਕ ਸਾਰੀਆਂ ਰਵਾਇਤੀ ਪਾਰਟੀਆਂ ਨੇ ਦਿੱਲੀ ਦੇ ਇਸ਼ਾਰਿਆਂ 'ਤੇ ਪੰਜਾਬ ਨਾਲ ਧੋਖਾ ਕੀਤਾ ਹੈ ਅਤੇ ਬਾਹਰੀ ਤਾਕਤਾਂ ਨੂੰ ਪੰਜਾਬ 'ਤੇ ਰਾਜ ਕਰਨ ਦਾ ਮੌਕਾ ਦਿੱਤਾ ਗਿਆ | ਉਨ੍ਹਾਂ ਕਿਹਾ ਕਿ 'ਵਾਰਿਸ ਪੰਜਾਬ ਦੇ' ਆਗੂ ਪੰਜਾਬ ਦੇ ਜਾਏ ਹਨ ਅਤੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਰੱਖਿਆ ਲਈ ਲਗਾਤਾਰ ਸੰਘਰਸ਼ ਕਰ ਰਹੇ ਹਨ, ਜਿਸ ਤੋਂ ਪ੍ਰੇਰਨਾ ਲੈ ਕੇ ਉਹ ਸਾਥੀਆਂ ਸਮੇਤ ਜਥੇਬੰਦੀ ਨਾਲ ਜੁੜੇ ਹਨ ਤੇ ਜਥੇਬੰਦੀ ਨੂੰ ਜ਼ਿਲੇ੍ਹ 'ਚ ਹੋਰ ਮਜ਼ਬੂਤ ਕਰਨ ਲਈ ਲਗਾਤਾਰ ਸੰਘਰਸ਼ ਕਰਨਗੇ | ਇਸ ਮੌਕੇ ਬਾਪੂ ਤਰਸੇਮ ਸਿੰਘ ਨੇ ਜਥੇਬੰਦੀ ਵਿਚ ਸ਼ਾਮਿਲ ਹੋਣ ਵਾਲਿਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਦਿਨੋਂ-ਦਿਨ ਨਾਮਵਰ ਹਸਤੀਆਂ ਦਾ ਜੁੜਨਾ ਜਥੇਬੰਦੀ ਦੀ ਚੜ੍ਹਦੀ ਕਲਾ ਦਾ ਸਪੱਸ਼ਟ ਸਬੂਤ ਹੈ | ਇਸ ਮੌਕੇ ਸੀਨੀਅਰ ਆਗੂ ਪਰਮਜੀਤ ਸਿੰਘ ਜੌਹਲ, ਸਤਨਾਮ ਕੌਰ ਪਟਿਆਲਾ, ਜ਼ਿਲ੍ਹਾ ਅਬਜ਼ਰਵਰ ਸੰਦੀਪ ਸਿੰਘ ਰੁਪਾਲੋਂ, ਪੰਜ ਮੈਂਬਰੀ ਕਮੇਟੀ ਵਿਚ ਐਡਵੋਕੇਟ ਸੁਤੰੰਤਰਦੀਪ ਸਿੰਘ ਬੱਡਗੁਜਰਾਂ, ਹਰਪ੍ਰੀਤ ਸਿੰਘ ਭੰਗੂ, ਸੁਖਦਰਸ਼ਨ ਸਿੰਘ ਬਰਵਾਲੀ, ਨਵਦੀਪ ਸਿੰਘ ਤਾਨ, ਲਖਬੀਰ ਸਿੰਘ ਕੋਟਲਾ, ਪਵਨ ਸਿੰਘ, ਲਖਵੀਰ ਸਿੰਘ, ਬਲਵਿੰਦਰ ਸਿੰਘ ਚਨਾਰਥਲ, ਮਨਜੀਤ ਸਿੰਘ ਫ਼ਿਰੋਜ਼ਪੁਰ, ਗੁਰਦੀਪ ਸਿੰਘ ਗਡੋਲੀਆਂ ਅਤੇ ਕੁਲਦੀਪ ਸਿੰਘ ਜੱਲੋਵਾਲ, ਅਮਰਾਓ ਸਿੰਘ ਸਰਾਓ, ਗੁਰਿੰਦਰ ਸਿੰਘ ਚੀਮਾ, ਅਰਪਿੰਦਰ ਸਿੰਘ, ਪਰਮਿੰਦਰ ਸਿੰਘ ਧਾਲੀਵਾਲ, ਸਰਪ੍ਰੀਤ ਸਿੰਘ ਸੈਣੀ, ਗੁਰਪ੍ਰੀਤ ਸਿੰਘ ਸੈਣੀ, ਜਤਿੰਦਰ ਸਿੰਘ ਸ਼ੇਰਗਿੱਲ, ਜਗਪਾਲ ਸਿੰਘ ਚਾਹਲ, ਬਿ੍ਜ ਮੋਹਨ ਸਿੰਘ, ਬਲਜੀਤ ਸਿੰਘ ਕਾਹਲੋਂ, ਅਮਰਬੀਰ ਸਿੰਘ ਟਿਵਾਣਾ, ਸ਼ਬਨੂਰ ਸਿੰਘ ਟਿਵਾਣਾ, ਹਰਦੀਪ ਸਿੰਘ ਖਾਨਪੁਰ, ਰਵਿੰਦਰ ਸਿੰਘ ਵਿਰਕ ਅਤੇ ਹਰਵਿੰਦਰ ਸਿੰਘ ਬਧੌਛੀ ਸਮੇਤ ਵੱਡੀ ਗਿਣਤੀ 'ਚ ਵਰਕਰ ਹਾਜ਼ਰ ਸਨ |