ਮਕਸੂਦਪੁਰ- ਸੂੰਢ ਮੰਡੀ ’ਚ ਵੱਖ-ਵੱਖ ਏਜੰਸੀਆਂ ਵਲੋਂ 22872 ਕੁਇੰਟਲ ਝੋਨੇ ਦੀ ਖਰੀਦ-ਜਗਜੀਤ ਸਿੰਘ ਬਲਾਕੀਪੁਰ
ਕਟਾਰੀਆਂ, 18 ਅਕਤੂਬਰ (ਪ੍ਰੇਮੀ ਸੰਧਵਾਂ)-ਮਕਸੂਦਪੁਰ-ਸੂੰਢ ਦੀ ਦਾਣਾ ਮੰਡੀ ’ਚ ਝੋਨੇ ਦੀ ਖਰੀਦ ਦਾ ਕੰਮ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ। ਇਸ ਸੰਬੰਧੀ ਕਿਸਾਨ ਤੇ ਸੀਨੀਅਰ ‘ਆਪ’ ਆਗੂ ਜਗਜੀਤ ਸਿੰਘ ਬਲਾਕੀਪੁਰ ਨੇ ਦੱਸਿਆ ਕਿ ਵੇਅਰਹਾਊਸ ਵਲੋਂ 7424 ਕੁਇੰਟਲ ਤੇ ਪਨਸਪ ਵਲੋਂ 15 ਅਕਤੂਬਰ ਤੱਕ 5448 ਕੁਇੰਟਲ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ ਅਤੇ ਕਿਸਾਨਾਂ ਦੇ ਖਾਤਿਆਂ ’ਚ ਅਦਾਇਗੀ ਵੀ ਜਾ ਚੁੱਕੀ ਹੈ।
ਅਜੀਤ ਡੈਸਕ
19-10-2026