ਬਿਨਾਂ ਤਿਰਪਾਲ ਪਾ ਕੇ ਰੇਤਾ ਲੈ ਕੇ ਜਾਂਦੇ ਟਿੱਪਰ ਟਰਾਲੇ ਬਣ ਰਹੇ ਨੇ ਹਾਦਸਿਆਂ ਦਾ ਕਾਰਨ
ਪੋਜੇਵਾਲ ਸਰਾਂ, 12 ਅਕਤੂਬਰ (ਨਵਾਂਗਰਾਈਂ)-ਸ੍ਰੀ ਗੁਰੂ ਤੇਗ ਬਹਾਦਰ ਮਾਰਗ ਸ੍ਰੀ ਅਨੰਦਪੁਰ ਸਾਹਿਬ-ਗੜ੍ਹਸ਼ੰਕਰ ’ਤੇ ਬਿਨਾਂ ਕਿਸੇ ਖੌਫ ਦੇ ਓਵਰਲੋਡ ਟਿੱਪਰ ਟਰਾਲੇ ਚੱਲ ਰਹੇ ਹਨ। ਇੰਨਾ ਹੀ ਨਹੀਂ ਓਵਰਲੋਡ ਚਲਾਉਣ ਦੇ ਨਾਲ-ਨਾਲ ਇਹ ਟਿੱਪਰ ਟਰਾਲੇ ਰੇਤਾ ਤੇ ਕੇਰੀ ਬਾਡੀ ਤੋਂ ਉੱਪਰ ਤੱਕ ਲੋਡ ਕਰ ਕੇ ਢੁਆਈ ਕਰਦੇ ਹਨ, ਜਿਸ ਨਾਲ ਰੋਜ਼ਾਨਾ ਹਾਦਸੇ ਵਾਪਰ ਰਹੇ ਹਨ।
ਸ
ਸ੍ਰੀ ਗੁਰੂ ਤੇਗ ਬਹਾਦਰ ਮਾਰਗ ਸ੍ਰੀ ਅਨੰਦਪੁਰ ਸਾਹਿਬ-ਗੜ੍ਹਸ਼ੰਕਰ ’ਤੇ ਬਿਨਾਂ ਤਿਰਪਾਲ ਪਾਏ ਰੇਤਾ ਲੈ ਕੇ ਜਾ ਰਹੇ ਟਿੱਪਰ ਟਰਾਲੇ ਦਾ ਦ੍ਰਿਸ਼। ਤਸਵੀਰ : ਨਵਾਂਗਰਾਈਂ
13-10-2026
ਪੋਜੇਵਾਲ ਸਰਾਂ, 12 ਅਕਤੂਬਰ (ਨਵਾਂਗਰਾਈਂ)-ਸ੍ਰੀ ਗੁਰੂ ਤੇਗ ਬਹਾਦਰ ਮਾਰਗ ਸ੍ਰੀ ਅਨੰਦਪੁਰ ਸਾਹਿਬ-ਗੜ੍ਹਸ਼ੰਕਰ ’ਤੇ ਬਿਨਾਂ ਕਿਸੇ ਖੌਫ ਦੇ ਓਵਰਲੋਡ ਟਿੱਪਰ ਟਰਾਲੇ ਚੱਲ ਰਹੇ ਹਨ। ਇੰਨਾ ਹੀ ਨਹੀਂ ਓਵਰਲੋਡ ਚਲਾਉਣ ਦੇ ਨਾਲ-ਨਾਲ ਇਹ ਟਿੱਪਰ ਟਰਾਲੇ ਰੇਤਾ ਤੇ ਕੇਰੀ ਬਾਡੀ ਤੋਂ ਉੱਪਰ ਤੱਕ ਲੋਡ ਕਰ ਕੇ ਢੁਆਈ ਕਰਦੇ ਹਨ, ਜਿਸ ਨਾਲ ਰੋਜ਼ਾਨਾ ਹਾਦਸੇ ਵਾਪਰ ਰਹੇ ਹਨ। ਇਥੇ ਦੱਸਿਆ ਜਾਂਦਾ ਹੈ ਕਿ ਇਹ ਟਿੱਪਰ ਟਰਾਲੇ ਵਾਲੇ ਰੇਤਾ ਤੇ ਕੇਰੀ ਲੱਦ ਕੇ ਉੱਪਰ ਤਿਰਪਾਲ ਤੱਕ ਪਾਊਣੀ ਜ਼ਰੂਰੀ ਨਹੀਂ ਸਮਝਦੇ। ਤਿਰਪਾਲ ਨਾ ਪਾਉਣ ਕਾਰਨ ਇਨ੍ਹਾਂ ਟਿੱਪਰ ਟਰਾਲਿਆਂ ਵਿਚ ਭਰਿਆ ਰੇਤਾਂ ਤੇ ਕੇਰੀ ਹਵਾਂ ਨਾਲ ਪਿੱਛੇ ਉਡ-ਉਡ ਪੈਂਦੀ ਹੈ, ਜਿਸ ਨਾਲ ਸਕੂਟਰ, ਮੋਟਰਸਾਈਕਲ ਹਾਦਸੇ ਦਾ ਸ਼ਿਕਾਰ ਹੋ ਰਹੇ ਹਨ ਕਿਉਂਕਿ ਜਦੋਂ ਇਹ ਰੇਤਾ ਤੇ ਕੇਰੀ ਉਡਦਾ ਹੈ ਤਾਂ ਇਹ ਸਿੱਧਾ ਇਨ੍ਹਾਂ ਟਿੱਪਰ ਟਰਾਲਿਆਂ ਦੇ ਪਿੱਛੇ ਆ ਰਹੇ ਮੋਟਰਸਾਈਕਲਾਂ ਤੇ ਸਕੂਟਰਾਂ ਦੇ ਚਾਲਕਾਂ ਦੀਆਂ ਅੱਖਾਂ ਵਿਚ ਪੈ ਜਾਂਦਾ ਹੈ, ਜਿਸ ਨਾਲ ਰੋਜ਼ਾਨਾ ਹਾਦਸੇ ਹੋ ਰਹੇ ਹਨ। ਇੰਨਾ ਹੀ ਨਹੀਂ ਇਸ ਤਰਾਂ ਰੇਤਾ ਅੱਖਾਂ ਵਿੱਚ ਪੈਣ ਨਾਲ ਕਈ ਲੋਕਾਂ ਦੀ ਨਿਗਾਂ ਵੀ ਖਰਾਬ ਹੋਈ ਦੱਸੀ ਜਾਂਦੀ ਹੈ। ਦੱਸਣਯੋਗ ਹੈ ਕਿ ਇਹ ਟਿੱਪਰ ਟਰਾਲੇ ਤਿੰਨ ਜ਼ਿਲ੍ਹਿਆ ਵਿਚ ਰੂਪਨਗਰ, ਸ਼ਹੀਦ ਭਗਤ ਸਿੰਘ ਨਗਰ ਅਤੇ ਹੁਸ਼ਿਆਰਪੁਰ ਵਿਚੋਂ ਲੰਘ ਕੇ ਆਉਂਦੇ ਹਨ ਪਰ ਪ੍ਰਸ਼ਾਸਨ ਕੁਝ ਵੀ ਨਹੀਂ ਕਰ ਰਿਹਾ। ਲੋਕਾਂ ਦੀ ਮੰਗ ਹੈ ਕਿ ਜੋ ਵੀ ਟਿੱਪਰ ਟਰਾਲੇ ਬਿਨਾ ਤਿਰਪਾਲ ਤੋਂ ਰੇਤਾ ਤੇ ਬਜਰੀ ਲੈ ਕੇ ਆਉਂਦੇ ਹਨ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।