13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਹੈਰੋਇਨ ਸਮੇਤ ਔਰਤ ਕਾਬੂ

ਬੰਗਾ, 12 ਅਕਤੂਬਰ (ਧਰਮਵੀਰ ਪਾਲ)-ਬੰਗਾ ਸਿਟੀ ਪੁਲਿਸ ਵਲੋਂ ਇਕ ਔਰਤ ਨੂੰ 6 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ। ਥਾਣਾ ਮੁਖੀ ਕੇਵਲ ਕ੍ਰਿਸ਼ਨ ਐਸ.

ਅਜੀਤ ਡੈਸਕ 13-10-2026
ਬੰਗਾ, 12 ਅਕਤੂਬਰ (ਧਰਮਵੀਰ ਪਾਲ)-ਬੰਗਾ ਸਿਟੀ ਪੁਲਿਸ ਵਲੋਂ ਇਕ ਔਰਤ ਨੂੰ 6 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ। ਥਾਣਾ ਮੁਖੀ ਕੇਵਲ ਕ੍ਰਿਸ਼ਨ ਐਸ. ਆਈ. ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਹ ਪੁਲਿਸ ਪਾਰਟੀ ਨਾਲ ਗਸ਼ਤ ’ਤੇ ਸ਼ੱਕੀ ਪੁਰਸ਼ਾਂ ਦੀ ਭਾਲ ਵਿਚ ਸਨ। ਜਦੋਂ ਉਹ ਥਾਣਾ ਸਿਟੀ ਬੰਗਾ ਤੋਂ ਪਿੰਡ ਖਟਕੜ ਖੁਰਦ ਸ਼ਮਸ਼ਾਨਘਾਟ ਕੋਲ ਪਹੁੰਚੇ ਤਾਂ ਇਕ ਪੈਦਲ ਆ ਰਹੀ ਔਰਤ ਪੁਲਿਸ ਦੀ ਗੱਡੀ ਨੂੰ ਦੇਖ ਕੇ ਘਬਰਾ ਗਈ ਅਤੇ ਆਪਣੇ ਹੱਥ ਵਿਚ ਫੜੀ ਲਿਫਾਫੀ ਨੂੰ ਹੇਠਾਂ ਸੁੱਟ ਦਿੱਤਾ ਤਾਂ ਉਨ੍ਹਾਂ ਸਾਥੀ ਮਹਿਲਾ ਕਰਮਚਾਰੀਆਂ ਦੀ ਮਦਦ ਨਾਲ ਉਸ ਨੂੰ ਗ੍ਰਿਫ਼ਤਾਰ ਕੀਤਾ ਉਸ ਦਾ ਨਾਂਅ ਪਤਾ ਪੁੱਛਣ ’ਤੇ ਉਸ ਨੇ ਆਪਣਾ ਨਾਂਅ ਗੀਤਾ ਪਤਨੀ ਕੁਲਦੀਪ ਰਾਮ ਵਾਸੀ ਮੁਕਤਪੁਰਾ ਮੁਹੱਲਾ ਬੰਗਾ ਥਾਣਾ ਸਿਟੀ ਬੰਗਾ ਦੱਸਿਆ ਉਸ ਵਲੋਂ ਸੁੱਟੀ ਲਿਫਾਫੀ ਦੀ ਜਾਂਚ ਕੀਤੀ ਤਾਂ ਉਸ ਵਿਚ 6 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਨੇ ਮੁਕੱਦਮਾ ਦਰਜ ਕਰਕੇ ਮੁਢਲੀ ਤਫਤੀਸ਼ ਅਮਲ ਵਿਚ ਲਿਆਂਦੀ।
ਪਿਛਲੀ ਖ਼ਬਰ ਜਸਮੀਤ ਸਿੰਘ ਅਵੀ ਨਰੰਗ ਬਣੇ ਵਪਾਰ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਅਗਲੀ ਖ਼ਬਰ -ਮਾਮਲਾ ਸੀ. ਜੇ. ਪੀ. ਅੰਦੋਲਨ- ਚੋਣਵੇਂ ਸਿੱਖਾਂ ਵਲੋਂ ਮੀਰੀ ਪੀਰੀ ਸਿਧਾਂਤ ਦੇ ਉਲਟ ਆਰ. ਐੱਸ. ਐੱਸ. ਦੀ ਤਰਫਦਾਰੀ ਮੰਦਭ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।