ਮੇਹਲੀਆਣਾ ’ਚ ਵਿਸ਼ਾਲ ਮਾਂ ਭਗਵਤੀ ਜਾਗਰਣ 18 ਨੂੰ
ਘੁੰਮਣਾਂ, 11 ਅਕਤੂਬਰ (ਮਹਿੰਦਰਪਾਲ ਸਿੰਘ)-ਪਿੰਡ ਮੇਹਲੀਆਣਾ ’ਚ ਸ਼ਿਵ ਸ਼ਕਤੀ ਮਾਂ ਜਵਾਲਾ ਦੇਵੀ ਮੰਦਰ ਵਿਖੇ 21ਵਾਂ ਵਿਸ਼ਾਲ ਮਾਂ ਭਗਵਤੀ ਜਾਗਰਣ 18 ਅਕਤੂਬਰ ਨੂੰ ਗ੍ਰਾਮ ਪੰਚਾਇਤ, ਮੰਦਰ ਕਮੇਟੀ ਤੇ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਜਿਸ ਵਿਚ ਗਾਇਕਾ ਸੰਜਨਾ ਭੋਲਾ, ਅਨਮੋਲ ਰਾਜਾ ਤੇ ਸ਼ਿੰਦੂ ਭਗਤ ਮਹਾਂਮਾਈ ਦੀਆਂ ਭੇਟਾਂ ਪੇਸ਼ ਕਰਨਗੇ।
ਅਜੀਤ ਡੈਸਕ
12-10-2026