13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਸਰਕਾਰੀ ਪ੍ਰਾਇਮਰੀ ਸੁਪਰ ਸਮਾਰਟ ਸਕੂਲ ਬਹਿਰਾਮ ਵਿਖੇ ਅਧਿਆਪਕ-ਮਾਪੇ ਮਿਲਣੀ ਕਰਵਾਈ

ਬਹਿਰਾਮ, 11 ਅਕਤੂਬਰ (ਨਛੱਤਰ ਸਿੰਘ ਬਹਿਰਾਮ)-ਸਰਕਾਰੀ ਪ੍ਰਾਇਮਰੀ ਸੁਪਰ ਸਮਾਰਟ ਸਕੂਲ ਬਹਿਰਾਮ ਵਿਖੇ ਮੁੱਖ ਅਧਿਆਪਕ ਵਿਜੈ ਕੁਮਾਰ ਸਟੇਟ ਐਵਾਰਡੀ ਦੀ ਅਗਵਾਈ ਵਿਚ ਅਧਿਆਪਕ-ਮਾਪੇ ਮਿਲਣੀ ਕਰਾਈ ਗਈ। ਉਪਰੰਤ ਸਕੂਲ ਮੁਖੀ ਵਿਜੇ ਕੁਮਾਰ ਵਲੋਂ ਆਏ ਹੋਏ ਸਮੂਹ ਮਾਪਿਆਂ ਨੂੰ ਜੀ ਆਇਆਂ ਕਿਹਾ ਤੇ ਧੰਨਵਾਦ ਕੀਤਾ।

ਅਜੀਤ ਡੈਸਕ 12-10-2026
ਬਹਿਰਾਮ, 11 ਅਕਤੂਬਰ (ਨਛੱਤਰ ਸਿੰਘ ਬਹਿਰਾਮ)-ਸਰਕਾਰੀ ਪ੍ਰਾਇਮਰੀ ਸੁਪਰ ਸਮਾਰਟ ਸਕੂਲ ਬਹਿਰਾਮ ਵਿਖੇ ਮੁੱਖ ਅਧਿਆਪਕ ਵਿਜੈ ਕੁਮਾਰ ਸਟੇਟ ਐਵਾਰਡੀ ਦੀ ਅਗਵਾਈ ਵਿਚ ਅਧਿਆਪਕ-ਮਾਪੇ ਮਿਲਣੀ ਕਰਾਈ ਗਈ। ਉਪਰੰਤ ਸਕੂਲ ਮੁਖੀ ਵਿਜੇ ਕੁਮਾਰ ਵਲੋਂ ਆਏ ਹੋਏ ਸਮੂਹ ਮਾਪਿਆਂ ਨੂੰ ਜੀ ਆਇਆਂ ਕਿਹਾ ਤੇ ਧੰਨਵਾਦ ਕੀਤਾ। ਉਨ੍ਹਾਂ ਨੇ ਪੰਜਾਬ ਸਰਕਾਰ ਵਲੋਂ ਚਲਾਈਆਂ ਜਾ ਰਹੀਆ ਵੱਖ -ਵੱਖ ਸਕੀਮਾਂ ਬਾਰੇ ਵਿਸਥਾਰ ਸਾਹਿਤ ਜਾਣਕਾਰੀ ਦਿੱਤੀ। ਬੱਚਿਆਂ ਦੀ ਪ੍ਰਗਤੀ, ਸਕੂਲ ਦੀਆਂ ਪ੍ਰਾਪਤੀਆਂ, ਵੱਖ-ਵੱਖ ਗ੍ਰਾਂਟਾ, ਮਿਡ-ਡੇ-ਮੀਲ, ਬੱਚਿਆਂ ਦੀ ਹਾਜ਼ਰੀ ਅਤੇ ਸਕੂਲ ਵਿਚ ਅਧਿਆਪਕਾਂ ਦੀ ਘਾਟ ਬਾਰੇ ਵੀ ਦੱਸਿਆ ਗਿਆ। ਆਏ ਹੋਏ ਮਾਪਿਆਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ। ਵਿਭਾਗ ਵਲੋਂ ਦਿੱਤੇ ਸਨਮਾਨ ਪੱਤਰ ਤੇ ਵਿਭਾਗੀ ਨਵੀਂ ਜਾਣਕਾਰੀ ਦੇ ਪੇਪਰ ਵੀ ਦਿੱਤੇ ਗਏ। ਇਸ ਮੌਕੇ ਸਟੇਟ ਐਵਾਰਡੀ ਵਿਜੈ ਕੁਮਾਰ ਸਕੂਲ ਮੁਖੀ, ਮੈਡਮ ਸੁਖਵਿੰਦਰ ਕੌਰ, ਅਜੈ ਕੁਮਾਰ, ਨਿਸ਼ਾ, ਨਿਰਮਲਾ, ਜਗਦੀਸ਼ ਕੌਰ, ਕਮਲਾ ਦੇਵੀ, ਵਿਜੈ ਰਾਣੀ, ਬਲਜੀਤ ਕੌਰ, ਸੰਦੀਪ ਕੁਮਾਰ, ਸੰਦੀਪ ਕੁਮਾਰ ਥਾਪਰ, ਬਲਵਿੰਦਰ ਕੌਰ, ਮੰਜੂ, ਸੋਨੀਆਂ, ਰੀਨਾ ਰਾਣੀ, ਸੰਦੀਪ ਕੌਰ, ਦਲਜੀਤ ਕੌਰ ਆਂਗਣਵਾੜੀ ਵਰਕਰ, ਸੁਰਿੰਦਰ ਕੌਰ, ਜਗਨਨਾਥ, ਅਮਨਦੀਪ ਕੌਰ, ਹੀਨਾ, ਸੁੱਖਵਿੰਦਰ ਕੌਰ, ਭੁਪਿੰਦਰ ਕੌਰ, ਨੇਹਾ, ਸੁਮਨ, ਜੇਤੂਨ, ਫੂਲ ਕਾਲੀ, ਨਰਿੰਦਰ ਕੌਰ, ਲਵਪ੍ਰੀਤ ਕੌਰ, ਗੁੰਜਨ, ਸੁਖਪ੍ਰੀਤ ਕੌਰ, ਸ਼ਾਂਤੀ ਦੇਵੀ, ਮਨਜੀਤ ਕੌਰ, ਰਾਜਵੰਤ ਕੌਰ ਕਮਲਜੀਤ ਕੌਰ, ਸੰਜੇ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਪੀ. ਐਮ. ਸ੍ਰੀ ਸਕੂਲ ਰੱਤੇਵਾਲ ਦੀ ਵੈਸ਼ਾਲੀ ਨੇ ਬਲਾਕ ’ਚੋਂ ਪਹਿਲਾ ਤੇ ਜ਼ਿਲ੍ਹੇ ’ਚੋਂ ਤੀਜਾ ਸਥਾਨ ਕੀਤਾ ਹਾਸਿਲ ਅਗਲੀ ਖ਼ਬਰ ਬਲਾਕ ਸੰਮਤੀ ਬਲਾਚੌਰ ਦੀ ਚੇਅਰਮੈਨੀ ਸੰਬੰਧੀ ਹਾਈ ਕੋਰਟ ਵਲੋਂ ਦਿੱਤੀ ਰਾਹਤ ਨਾਲ ਸੱਚਾਈ ਦੀ ਹੋਈ ਜਿੱਤ-ਸਤਨਾਮ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।