ਬਲਾਚੌਰ ਤੋਂ ਵਰਿੰਦਾਵਨ-ਮਥੁਰਾ ਤੀਰਥ ਯਾਤਰਾ ਲਈ ਸੰਗਤ ਰਵਾਨਾ
ਬਲਾਚੌਰ, 18 ਸਤੰਬਰ (ਨਰੇਸ਼ ਧੌਲ)-ਬਲਾਚੌਰ ਸ਼ਹਿਰ ਤੋਂ ਵਰਿੰਦਾਵਨ ਤੇ ਮਥੁਰਾ ਦੀ ਪਾਵਨ ਧਰਤੀ ਦੇ ਦਰਸ਼ਨਾਂ ਲਈ ਤੀਰਥ ਯਾਤਰਾ ’ਤੇ ਜਾਣ ਵਾਲੀ ਸੰਗਤ ਨੂੰ ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ ਵਲੋਂ ਵਿਸ਼ੇਸ਼ ਤੌਰ ‘ਤੇ ਸ਼ੁਭਕਾਮਨਾਵਾਂ ਦਿੰਦਿਆਂ ਰਵਾਨਾ ਕੀਤਾ। ਇਸ ਮੌਕੇ ਸੰਗਤ ਵਿਚ ਧਾਰਮਿਕ ਸ਼ਰਧਾ, ਭਗਤੀ ਤੇ ਭਾਰੀ ਉਤਸ਼ਾਹ ਦਾ ਮਾਹੌਲ ਦੇਖਣ ਨੂੰ ਮਿਲਿਆ।
ਬਲਾਚੌਰ ਤੋਂ ਸੰਗਤ ਵਾਲੀ ਬੱਸ ਨੂੰ ਰਵਾਨਾ ਕਰਨ ਮੌਕੇ ਵਿਧਾਇਕਾ ਸੰਤੋਸ਼ ਕਟਾਰੀਆ ਤੇ ਹਾਜ਼ਰ ਹੋਰ ਪਤਵੰਤੇ ਸੱਜਣ। ਤਸਵੀਰ : ਨਰੇਸ਼ ਧੌਲ
19-09-2026