ਮੁਕੰਦਪੁਰ, 7 ਮਈ (ਅਮਰੀਕ ਸਿੰਘ ਢੀਂਡਸਾ)-ਸਰਕਾਰੀ ਹਸਪਤਾਲ ਮੁਕੰਦਪੁਰ ਸਟਾਫ਼ ਵਲੋਂ ਕੋਟਪਾ ਐਕਟ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਦੇ ਚਲਾਨ ਕੱਟੇ ਗਏ | ਇਸ ਦੌਰਾਨ ਹੈਲਥ ਸੁਪਰਵਾਈਜਰ ਬਲਵੰਤ ਰਾਮ ਨੇ ਦੱਸਿਆ ਕਿ ਹੁੱਕਾ ਬਾਰ ਚਲਾਉਣ, ਈ ਸਿਗਰਟ ਤੇ ਖੁੱਲ੍ਹੀ ਸਿਗਰਟ ਵੇਚਣ ਵਾਲਿਆਂ ਖ਼ਿਲਾਫ਼ ਕੋਟਪਾ ਐਕਟ 2003 ਤਹਿਤ ਸਖ਼ਤ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਇਸ ਐਕਟ ਤਹਿਤ ਤੰਬਾਕੂ ਦੀ ਪ੍ਰਦਰਸ਼ਨੀ ਕਰਨ ਵਾਲੇ ਤੇ ਐਕਟ ਦੀ ਉਲੰਘਣਾ ਕਰਨ ਵਾਲੇ ਦੁਕਾਨਦਾਰਾਂ ਖ਼ਿਲਾਫ਼ ਵੀ ਕਾਰਵਾਈ ਹੋਵੇਗੀ | ਕਿਸੇ ਵੀ ਸਕੂਲ, ਕਾਲਜ ਆਦਿ ਦੇ 100 ਮੀਟਰ ਘੇਰੇ ਅੰਦਰ ਕੋਈ ਵੀ ਤੰਬਾਕੂ ਜਾਂ ਤੰਬਾਕੂ ਨਾਲ ਨਿਰਮਿਤ ਪਦਾਰਥ ਵੇਚਣ 'ਤੇ ਵੀ ਪਾਬੰਦੀ ਹੋਵੇਗੀ | ਜਨਤਕ ਥਾਵਾਂ ਸਮੇਤ ਦੁਕਾਨਦਾਰਾਂ ਨੂੰ ਤੰਬਾਕੂ ਨੋਸ਼ੀ ਤੋਂ ਦੂਰ ਰਹਿਣ ਅਤੇ ਇਸ ਸੰਬੰਧੀ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸਿਗਰਟ, ਬੀੜੀ ਅਤੇ ਤੰਬਾਕੂ ਤੋਂ ਬਣੇ ਪਦਾਰਥ ਨਾ ਦੇਣ ਲਈ ਕਿਹਾ | ਹਰਪ੍ਰੀਤ ਸਿੰਘ ਬਲਾਕ ਐਕਸਟੈਨਸ਼ਨ ਐਜੂਕੈਟਰ ਨੇ ਪਿੰਡ ਮੁਕੰਦਪੁਰ ਵਿਖੇ ਜਾਂਚ ਦੌਰਾਨ ਕਿਹਾ ਕਿ ਇਸ ਐਕਟ ਤਹਿਤ ਕੋਈ ਵੀ ਦੁਕਾਨਦਾਰ, ਖੋਖਾ ਮਾਲਕ ਗਾਹਕ ਨੂੰ ਖੁੱਲ੍ਹੀ ਸਿਗਰਟ ਨਹੀਂ ਵੇਚ ਸਕਦਾ ਅਤੇ ਦੁਕਾਨ 'ਤੇ ਚਿਤਾਵਨੀ ਬੋਰਡ ਲੱਗਿਆ ਹੋਣਾ ਲਾਜ਼ਮੀ ਹੈ | ਉਨ੍ਹਾਂ ਦੱਸਿਆ ਕਿ ਕਰਿਆਨਾ, ਮਨਿਆਰੀ ਤੇ ਹੋਰ ਖਾਧ ਪਦਾਰਥ ਵੇਚਣ ਵਾਲੀਆਂ ਦੁਕਾਨਾਂ 'ਤੇ ਤੰਬਾਕੂ ਪਦਾਰਥ ਨਹੀਂ ਵੇਚੇ ਜਾ ਸਕਦੇ | ਇਸ ਮੌਕੇ ਬਲਵੰਤ ਰਾਮ, ਹੈਲਥ ਵਰਕਰ ਸਰਬਜੀਤ, ਵਿਨੋਦ, ਕੁਲਵੀਰ, ਸਚਦੀਪ, ਅੰਮਿ੍ਤਪਾਲ ਤੇ ਅਮਨਦੀਪ ਹੈਲਥ ਵਰਕਰ ਮੌਜੂਦ ਸਨ |