26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਐੱਮ. ਪੀ. ਮਲਵਿੰਦਰ ਸਿੰਘ ਕੰਗ ਵਲੋਂ ਕਾਠਗੜ੍ਹ ਪੰਚਾਇਤ ਨੂੰ ਪਾਣੀ ਦਾ ਟੈਂਕਰ ਭੇਟ

ਕਾਠਗੜ੍ਹ, 25 ਅਕਤੂਬਰ (ਹਰਸਿਮਰਨ ਜੋਤ ਸਿੰਘ ਕਲੇਰ)-ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਵਲੋਂ ਕਾਠਗੜ੍ਹ ਦੀ ਗ੍ਰਾਮ ਪੰਚਾਇਤ ਨੂੰ ਪਾਣੀ ਦਾ ਟੈਂਕਰ ਭੇਟ ਕੀਤਾ। ਇਸ ਟੈਂਕਰ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਹ ਸਿਰਫ਼ ਪਾਣੀ ਦੀ ਸਪਲਾਈ ਲਈ ਹੀ ਨਹੀਂ, ਸਗੋਂ ਅੱਗ ਬੁਝਾਊ ਟੈਂਕਰ ਵਜੋਂ ਵੀ ਕੰਮ ਆਵੇਗਾ।

ਅਜੀਤ ਡੈਸਕ 26-10-2026
ਕਾਠਗੜ੍ਹ, 25 ਅਕਤੂਬਰ (ਹਰਸਿਮਰਨ ਜੋਤ ਸਿੰਘ ਕਲੇਰ)-ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਵਲੋਂ ਕਾਠਗੜ੍ਹ ਦੀ ਗ੍ਰਾਮ ਪੰਚਾਇਤ ਨੂੰ ਪਾਣੀ ਦਾ ਟੈਂਕਰ ਭੇਟ ਕੀਤਾ। ਇਸ ਟੈਂਕਰ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਹ ਸਿਰਫ਼ ਪਾਣੀ ਦੀ ਸਪਲਾਈ ਲਈ ਹੀ ਨਹੀਂ, ਸਗੋਂ ਅੱਗ ਬੁਝਾਊ ਟੈਂਕਰ ਵਜੋਂ ਵੀ ਕੰਮ ਆਵੇਗਾ। ਇਸ ਵਿਚ ਲੰਬੀ ਪਾਈਪ ਵੀ ਲੱਗੀ ਹੋਈ ਹੈ, ਜਿਸ ਨਾਲ ਅੱਗ ਲੱਗਣ ਦੀ ਸਥਿਤੀ ਵਿਚ ਦੂਰ ਤੱਕ ਪਾਣੀ ਪਹੁੰਚਾਇਆ ਜਾ ਸਕੇਗਾ। ਇਸ ਮੌਕੇ ਸਰਪੰਚ ਰਿਸ਼ੂ ਬਾਲਾ, ਸੇਵਾਦਾਰ ਸਾਂਈ ਕਾਲੇ ਸ਼ਾਹ ਅਤੇ ਬਲਾਕ ਸੰਮਤੀ ਮੈਂਬਰ ਸੁਰੇਸ਼ ਕੁਮਾਰ ਪੈਨੀ ਪਹਿਲਵਾਨ ਨੇ ਐੱਮ. ਪੀ. ਮਲਵਿੰਦਰ ਸਿੰਘ ਕੰਗ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਸ ਟੈਂਕਰ ਨਾਲ ਪਿੰਡ ਵਿਚ ਪਾਣੀ ਦੀ ਸਮੱਸਿਆ ਦੂਰ ਹੋਵੇਗੀ ਤੇ ਐਮਰਜੈਂਸੀ ਸਮੇਂ ਅੱਗ ਬੁਝਾਉਣ ਵਿਚ ਵੀ ਵੱਡੀ ਮਦਦ ਮਿਲੇਗੀ। ਪਿੰਡ ਵਾਸੀਆਂ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਟੈਂਕਰ ਕਾਠਗੜ੍ਹ ਤੇ ਆਲੇ-ਦੁਆਲੇ ਦੇ ਪਿੰਡਾਂ ਲਈ ਵੀ ਬਹੁਤ ਲਾਭਦਾਇਕ ਸਾਬਤ ਹੋਵੇਗਾ।
ਪਿਛਲੀ ਖ਼ਬਰ ਡਾ. ਦੇਵ ਰਾਜ ਭੂੰਬਲਾ ਦੇ ਪਰਿਵਾਰ ਵਲੋਂ ਮਾਲੇਵਾਲ ਸਕੂਲ ਦੇ ਵਿਦਿਆਰਥੀਆਂ ਦਾ ਚੰਡੀਗੜ੍ਹ ਵਿਖੇ ਵਿੱਦਿਅਕ ਟੂਰ ਕਰਵਾਇਆ ਅਗਲੀ ਖ਼ਬਰ ਪੰਜਾਬ ਅੰਦਰ ਭਾਜਪਾ ਦੀ ਸਰਕਾਰ ਬਣਾਉਣ ਲਈ ਲੋਕਾਂ ’ਚ ਉਤਸ਼ਾਹ-ਅਸ਼ੋਕ ਨਾਨੋਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।