ਕਟਾਰੀਆਂ, 7 ਮਈ (ਪ੍ਰੇਮੀ ਸੰਧਵਾਂ)-ਮਕਸੂਦਪੁਰ-ਸੂੰਢ ਦਾਣਾ ਮੰਡੀ ਵਿਚ ਕਣਕ ਦੀਆਂ ਬੋਰੀਆਂ ਦੇ ਅੰਬਾਰਾਂ ਦੀ ਚੁੁਕਾਈ ਨਾ ਹੋਣ ਕਾਰਨ ਮੰਡੀ ਦਾ ਮਜ਼ਦੂਰ ਵਰਗ ਡਾਢਾ ਪ੍ਰੇਸ਼ਾਨ ਹੈ ਕਿਉਂਕਿ ਚੁਕਾਈ ਦਾ ਕੰਮ ਰੁਕਣ ਕਾਰਨ ਉਹ ਆਪਣੇ ਬੱਚਿਆਂ ਕੋਲ ਜਾਣ ਨੂੰ ਤਰਸ ਰਹੇ ਹਨ | ਮਜ਼ਦੂਰਾਂ ਨੇ ਆਪਣਾ ਦੁੱਖੜਾ ਸੁਣਾਉਂਦਿਆਂ ਕਿਹਾ ਕਿ ਮੰਡੀ ਵਿਚ ਬੋਰੀਆਂ ਦੇ ਲੱਗੇ ਅੰਬਾਰਾਂ ਦੀ ਚੁਕਾਈ ਨਾ ਹੋਣ ਕਾਰਨ ਉਹ ਇਕ ਕਿਸਮ ਦੇ ਮੰਡੀ ਵਿਚ ਬੁੱਝ ਕੇ ਵਿਹਲੇ ਬੈਠੇ ਹਨ, ਜੋ ਪੈਸਾ ਉਨ੍ਹਾਂ ਨੇ ਮਾੜੀ ਮੋਟੀ ਮਿਹਨਤ ਮਜ਼ਦੂਰੀ ਕਰਕੇ ਕਮਾਇਆ ਸੀ | ਉਹ ਨਾਲੋ ਨਾਲ ਖਰਚ ਹੋ ਰਿਹਾ ਹੈ, ਜਿਸ ਕਾਰਨ ਉਨ੍ਹਾਂ ਨੂੰ ਦੋ ਵਕਤ ਦੀ ਰੋਟੀ ਦਾ ਜੁਗਾੜ ਕਰਨਾ ਵੀ ਮੁਸ਼ਕਿਲ ਹੁੰਦਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਜੇਕਰ ਮੰਡੀ 'ਚੋਂ ਕਣਕ ਦੀ ਚੁਕਾਈ ਦਾ ਕੰਮ ਤੇਜ਼ੀ ਨਾਲ ਸ਼ੁਰੂ ਹੋਵੇਗਾ ਤਾਂ ਹੀ ਉਹ ਆਪਣੇ ਪਰਿਵਾਰਾਂ ਲਈ ਕੁਝ ਪੈਸਾ ਜੋੜ ਕੇ ਲਿਜਾ ਸਕਦੇ ਹਨ | ਪਰ ਜਿਸ ਹਿਸਾਬ ਨਾਲ ਮੰਡੀ 'ਚ ਚੁਕਾਈ ਦਾ ਕੰਮ ਠੱਪ ਹੋਇਆ ਹੈ | ਉਸ ਹਿਸਾਬ ਨਾਲ ਤਾਂ ਉਹ ਆਪਣੇ ਰਾਜਾਂ ਨੂੰ ਖਾਲੀ ਹੱਥ ਹੀ ਜਾਣ ਨੂੰ ਮਜ਼ਬੂਰ ਹੋਣਗੇ ਕਿਉਂਕਿ ਮੀਂਹ ਦੇ ਪਾਣੀ ਨਾਲ ਜਦੋਂ ਕਣਕ ਦੀਆਂ ਬੋਰੀਆਂ ਭਿੱਜ ਜਾਂਦੀਆਂ ਹਨ ਤਾਂ ਉਨ੍ਹਾਂ ਨੂੰ ਦੋਹਰੀ ਮਿਹਨਤ ਵੀ ਕਰਨੀ ਪੈ ਜਾਂਦੀ ਹੈ ਤੇ ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਕਣਕ ਦੀਆਂ ਬੋਰੀਆਂ ਗਲਣ ਦਾ ਡਰ ਪੈਦਾ ਹੋ ਜਾਂਦਾ ਹੈ | ਮਜ਼ਦੂਰਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮਕਸੂਦਪੁਰ-ਸੂੰਢ ਦੀ ਦਾਣਾ ਮੰਡੀ 'ਚੋਂ ਕਣਕ ਦੀ ਚੁਕਾਈ ਦਾ ਕੰਮ ਤੇਜ਼ੀ ਨਾਲ ਸ਼ੁਰੂ ਕੀਤਾ ਜਾਵੇ ਤਾਂ ਜੋ ਵਿਹਲੇ ਹੋ ਕੇ ਆਪਣੇ ਬੱਚਿਆਂ ਕੋਲ ਆਪਣੇ ਰਾਜਾਂ ਨੂੰ ਜਾ ਸਕਣ |
ਮਕਸੂਦਪੁਰ-ਸੂੰਢ ਦਾਣਾ ਮੰਡੀ 'ਚ ਕਣਕ ਦੀਆਂ ਬੋਰੀਆਂ ਦੀ ਚੁਕਾਈ ਨਾ ਹੋਣ ਕਾਰਨ ਮਜ਼ਦੂਰ ਡਾਢੇ ਪ੍ਰੇਸ਼ਾਨ
ਅਜੀਤ ਡੈਸਕ
08-05-2026