ਨਵਾਂਸ਼ਹਿਰ, 14 ਅਪ੍ਰੈਲ (ਹਰਮਿੰਦਰ ਸਿੰਘ ਪਿੰਟੂ)-ਸਥਾਨਕ ਬਲੱਡ ਡੋਨਰਜ਼ ਕੌਂਸਲ ਦੇ ਲਾਈਫ ਮੈਂਬਰਜ਼ ਦੀ ਸਲਾਨਾ ਮੀਟਿੰਗ ਦੀ ਪ੍ਰਧਾਨਗੀ ਸੁਲਕਸ਼ਨ ਸਰੀਨ, ਡਾ. ਵਿਸ਼ਵ ਮੋਹਿਨੀ, ਜੇ. ਐਸ ਗਿੱਦਾ ਤੇ ਪ੍ਰਵੇਸ਼ ਕੁਮਾਰ 'ਤੇ ਅਧਾਰਿਤ ਪ੍ਰਧਾਨਗੀ ਮੰਡਲ ਨੇ ਕੀਤੀ | ਇਸ ਮੌਕੇ ਡਾ. ਅਜੇ ਬੱਗਾ, ਅੰਜੂ ਸਰੀਨ, ਰਾਜਿੰਦਰ ਕੌਰ ਗਿੱਦਾ, ਨੋਬਲ ਸਰੀਨ, ਯੁਵਰਾਜ ਕਾਲ੍ਹੀਆ, ਰੇਖਾ ਜੈਨ, ਨਰਿੰਦਰ ਸਿੰਘ ਭਾਰਟਾ, ਭੁਪਿੰਦਰ ਸਿੰਘ ਰਾਣਾ ਦੀ ਮੌਜੂਦਗੀ ਵਿੱਚ ਸਵਾਗਤੀ ਸ਼ਬਦ ਪ੍ਰਵੇਸ਼ ਕੁਮਾਰ ਵਲੋਂ ਉਚਾਰੇ ਗਏ ਤੇ ਸਲਾਨਾ ਰਿਪੋਰਟ ਸਕੱਤਰ ਜੇ. ਐਸ ਗਿੱਦਾ ਵਲੋਂ ਪੇਸ਼ ਕੀਤੀ ਗਈ | ਇਸ ਮੌਕੇ ਫੰਡ ਰੇਜ਼ਿੰਗ ਅਧੀਨ ਇੱਕ ਪਰਿਵਾਰ ਵਲੋਂ ਦੂਜੀ ਮੰਜ਼ਿਲ 'ਤੇ ਬਣੇ ਬਹੁ-ਮੰਤਵੀ ਹਾਲ ਦਾ ਨਾਮ ਦਾਨੀ ਪਰਿਵਾਰ ਦੀ ਇੱਛਾ ਅਨੁਸਾਰ ਜੀ.ਏ.ਵੀ. ਸਰੀਨ ਹਾਲਰੱਖਣ ਦੀ ਪੇਸ਼ਕਸ਼ ਨੂੰ ਸਰਬਸੰਮਤੀ ਨਾਲ ਪ੍ਰਵਾਨ ਕੀਤਾ ਗਿਆ | ਇਸ ਮੌਕੇ ਡਾ. ਦਿਆਲ ਸਰੂਪ, ਡਾ.ਨਿੱਕੀਤਾ ਪੁਰੀ, ਚਰਨਪ੍ਰੀਤ ਸਿੰਘ ਲਾਡੀ, ਪੁਨੀਤ ਸਰੀਨ, ਗੌਰਵ ਸਰੀਨ, ਡਾ. ਨਿੱਤੀਕਾ ਸਰੀਨ, ਵਿਭੂਤੀ ਸਰੀਨ, ਡਾ. ਸੁਖਇੰਦਰ ਕੌਰ ਨਾਗਰਾ, ਰਜਨੀਸ਼ ਜੈਨ, ਸਾਕਸ਼ੀ ਜੈਨ, ਪਲਵਿੰਦਰ ਕੌਰ ਬਡਵਾਲ, ਪਿ੍ੰਸੀਪਲ ਬਿਕਰਮਜੀਤ ਸਿੰਘ, ਕਮਲਜੀਤ ਕੌਰ, ਡਾ. ਸੁਸ਼ਮਾ ਆਰੀਆ, ਹੁਸ਼ਿਆਰਪੁਰ ਤੋਂ ਭੈਣ ਭਰਾ ਡਾ. ਅਸੀਮ ਬੱਗਾ, ਆਸਥਾ ਬੱਗਾ, ਭੁਪਿੰਦਰਪਾਲ ਸਿੰਘ ਸੈਣੀ, ਵਿਨੋਦ ਕੁਮਾਰ, ਵਿਨੇ ਕੁਮਾਰ ਸਿੱਕਾ, ਹਿਤੇਂਦਰ ਖੰਨਾ, ਦੇਸ ਰਾਜ ਬਾਲੀ, ਰਾਜੀਵ ਭਾਰਦਵਾਜ, ਮੁਕੇਸ਼ ਕਾਹਮਾ, ਅਨੀਤਾ ਕੁਮਾਰੀ, ਦਿ੍ਸ਼ਟੀ ਤੇ ਨਿਸ਼ਤ ਹਾਜਰ ਸਨ | ਵਿਦੇਸ਼ ਤੋਂ ਜੀ. ਐਸ ਤੂਰ, ਜੋਗਾ ਸਿੰਘ ਸਾਧੜਾ ਵਲੋਂ ਵਿਸ਼ੇਸ਼ ਸੰਦੇਸ਼ ਭੇਜ ਕੇ ਖੂਨਦਾਨ ਲਹਿਰ ਲਈ ਸ਼ੁੱਭ ਕਾਮਨਾਵਾਂ ਪੜ੍ਹੀਆਂ ਗਈਆਂ | ਮਨਮੀਤ ਸਿੰਘ ਮੈਨੇਜਰ ਵਲੋਂ ਵਿਛੜੇ ਸੰਸਥਾਪਕ ਮੈਂਬਰਾਂ ਸਵ: ਕੈਪਟਨ ਆਈ.ਜੇ.ਸਰੀਨ ਤੇ ਸਵ: ਪੀ. ਆਰ. ਕਾਲ੍ਹੀਆ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ ਗਈ | ਪ੍ਰਧਾਨ ਐੱਸ. ਕੇ. ਸਰੀਨ ਵਲੋਂ ਬੀ. ਡੀ. ਸੀ. ਲਾਈਫ ਮੈਂਬਰਜ਼ ਦਾ ਧੰਨਵਾਦ ਕੀਤਾ ਗਿਆ ਤੇ ਮੀਟਿੰਗ ਦੀ ਸੰਪੂਰਨਤਾ ਕੀਤੀ |