30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਭੋਗ ’ਤੇ ਵਿਸ਼ੇਸ਼- ਮਾਸਟਰ ਜੁਝਾਰ ਸਿੰਘ ਰੱਕੜ

ਬਲਾਚੌਰ-ਬੱਬਰ ਅਕਾਲੀ ਲਹਿਰ ਦੇ ਸਿਰਮੌਰ ਸ਼ਹੀਦ ਬੱਬਰ ਰਤਨ ਸਿੰਘ ਰੱਕੜ ਦੇ ਪੋਤਰੇ ਮਾਸਟਰ ਜੁਝਾਰ ਸਿੰਘ ਰੱਕੜ ਦਾ ਜਨਮ 15 ਅਕਤੂਬਰ 1937 ਨੂੰ ਬਲਾਚੌਰ ਦੇ ਪਿੰਡ ਰੱਕੜਾਂ ਬੇਟ ਵਿਖੇ ਪਿਤਾ ਅਮਰ ਸਿੰਘ ਦੇ ਘਰ ਮਾਤਾ ਸਵਰਨ ਕੌਰ ਦੀ ਕੁੱਖੋਂ ਹੋਇਆ। ਡਿਸਟ੍ਰਿਕਸ ਬੋਰਡ ਪ੍ਰਾਇਮਰੀ ਸਕੂਲ ਗਰਲੋਂ ਬੇਟ ਤੋਂ ਮੁੱਢਲੀ ਅਤੇ ਬੀ.

ਅਜੀਤ ਡੈਸਕ 30-10-2026
ਬਲਾਚੌਰ-ਬੱਬਰ ਅਕਾਲੀ ਲਹਿਰ ਦੇ ਸਿਰਮੌਰ ਸ਼ਹੀਦ ਬੱਬਰ ਰਤਨ ਸਿੰਘ ਰੱਕੜ ਦੇ ਪੋਤਰੇ ਮਾਸਟਰ ਜੁਝਾਰ ਸਿੰਘ ਰੱਕੜ ਦਾ ਜਨਮ 15 ਅਕਤੂਬਰ 1937 ਨੂੰ ਬਲਾਚੌਰ ਦੇ ਪਿੰਡ ਰੱਕੜਾਂ ਬੇਟ ਵਿਖੇ ਪਿਤਾ ਅਮਰ ਸਿੰਘ ਦੇ ਘਰ ਮਾਤਾ ਸਵਰਨ ਕੌਰ ਦੀ ਕੁੱਖੋਂ ਹੋਇਆ। ਡਿਸਟ੍ਰਿਕਸ ਬੋਰਡ ਪ੍ਰਾਇਮਰੀ ਸਕੂਲ ਗਰਲੋਂ ਬੇਟ ਤੋਂ ਮੁੱਢਲੀ ਅਤੇ ਬੀ. ਏ. ਵੀ ਹਾਈ ਸਕੂਲ ਬਲਾਚੌਰ ਤੋਂ ਮੈਟ੍ਰਿਕ ਚੰਗੇ ਅੰਕਾਂ ਨਾਲ ਪਾਸ ਕੀਤੀ। ਇਸੇ ਤਰ੍ਹਾਂ ਢੋਲਬਾਹਾ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਜੇ. ਬੀ. ਟੀ. ਪਾਸ ਕੀਤੀ। ਉਪਰੰਤ 16 ਸਤੰਬਰ 1959 ਪੰਜਾਬ ਸਿੱਖਿਆ ਵਿਭਾਗ ਵਿਚ ਬਤੌਰ ਜੇ. ਬੀ. ਟੀ. ਅਧਿਆਪਕ ਭਰਤੀ ਹੋਏ। ਸਰਵਿਸ ਦੌਰਾਨ ਪੰਜਾਬ ਯੂਨੀਵਰਸਟੀ ਚੰਡੀਗੜ੍ਹ ਤੋਂ ਬੀ. ਏ. ਤੇ 1970 ਵਿਚ ਪੰਜਾਬ ਯੂਨੀਵਰਸਿਟੀ ਦੇ ਦਯਾਨੰਦ ਅਮਰ ਨਾਥ ਕਾਲਜ ਆਫ ਐਜੂਕੇਸ਼ਨ ਨਵਾਂਸ਼ਹਿਰ ਤੋਂ ਬੀ. ਐੱਡ ਦੀ ਡਿਗਰੀ ਕਰਨ ਉਪਰੰਤ ਰੀਜਨਲ ਇੰਸਟੀਚਿਊਟ ਆਫ ਇੰਗਲਿਸ਼ ਤੋਂ ਪੋਸਟ ਗਰੇਜੂਏਟ ਸਰਟੀਫਿਕੇਟ ਇੰਨ ਟੀਚਿੰਗ ਆਫ ਇੰਗਲਿਸ਼ ਪਾਸ ਕੀਤੀ। ਆਪ ਨੇ ਗੜ੍ਹੀ ਕਾਨੂੰਗੋਆ ਸਮੇਤ ਵੱਖ-ਵੱਖ ਸਕੂਲਾਂ ਵਿਚ ਸਰਵਿਸ ਕੀਤੀ। ਪੰਜਾਬ ਗੌਰਮਿੰਟ ਟੀਚਰ ਯੂਨੀਅਨ ਤੇ ਪੰਜਾਬ ਸੂਬਾਰਡੀਨੇਟ ਸਰਵਿਸਜ ਫੈਡਰੇਸ਼ਨ ਦੇ ਸੰਘਰਸ਼ਾ ਵਿਚ ਹਿੱਸਾ ਲਿਆ ਤੇ ਬੁੜੈਲ ਜੇਲ੍ਹ ਵੀ ਗਏ। ਆਪ ਸ਼ਹੀਦ ਬੱਬਰ ਅਕਾਲੀ ਰਤਨ ਸਿੰਘ ਰੱਕੜ ਯਾਦਗਾਰੀ ਟਰਸਟ ਰੱਕੜਾਂ ਬੇਟ ਦੇ ਬਤੌਰ ਜਨਰਲ ਸਕੱਤਰ ਰਹੇ। ਪੰਜਾਬੀ ਸਾਹਿਤ ਮੰਚ ਬਲਾਚੌਰ ਦੇ ਬਾਨੀ ਪ੍ਰਧਾਨ ਸਵ. ਗੁਰਦੇਵ ਸਿੰਘ ਰਾਏ ਦੇ ਬਹੁਤ ਕਰੀਬ ਦੋਸਤ ਮਾਸਟਰ ਜੁਝਾਰ ਸਿੰਘ ਰੱਕੜ ਨੇ ਗਿਆਨੀ ਗੁਰਚਰਨ ਸਿੰਘ ਵੈਦ ਰੁੜਕੀ ਖਾਸ ਦੀ ਲਿਖਤ ਪੁਸਤਕ ਸ਼ਹੀਦ ਬੱਬਰ ਅਕਾਲੀ ਰਤਨ ਸਿੰਘ ਰੱਕੜ ਦਾ ਸਿੰਘਊਪਣ ਨੂੰ ਸੋਧਕ ਤੇ ਸੰਪਾਦਕ ਦੇ ਤੌਰ ‘ਤੇ ਪੰਜਾਬੀ ਜਗਤ ਨੂੰ ਪੇਸ਼ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਡਾ. ਬਖਸ਼ੀਸ਼ ਸਿੰਘ ਨਿੱਝਰ ਦੀ ਅੰਗਰੇਜੀ ਪੁਸਤਕ ‘ਹਿਸਤਰੀ ਆਫ ਦ ਬੱਬਰ ਅਕਾਲੀ’ ਦਾ ਪੰਜਾਬੀ ਅਨੁਵਾਦ ਬੱਬਰ ਅਕਾਲੀਆ ਦਾ ਇਤਿਹਾਸ ਜੋ ਲਾਹੌਰ ਬੁੱਕ ਸ਼ਾਪ ਲੁਧਿਆਣਾ ਨੇ 2004 ਵਿਚ ਪ੍ਰਕਾਸ਼ਿਤ ਕੀਤਾ, ਉਸ ਦਾ ਮੁੱਖਬੰਦ ਲਿਖਣ ਦਾ ਮਾਣ ਵੀ ਆਪ ਨੇ ਪ੍ਰਾਪਤ ਕੀਤਾ। ਬੱਬਰ ਅਕਾਲੀ ਸ਼ਹੀਦ ਰਤਨ ਸਿੰਘ ਰੱਕੜ ਦੇ ਪਰਿਵਾਰ ਦੇ ਚਸ਼ਮ-ਚਿਰਾਗ ਮਾਸਟਰ ਜੁਝਾਰ ਸਿੰਘ ਰੱਕੜ 20 ਅਕਤੂਬਰ 2026 ਨੂੰ 89 ਸਾਲ ਦੀ ਉਮਰ ਭੋਗ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ। ਉਨ੍ਹਾਂ ਦੇ ਪੋਤਰੇ ਗਗਨਦੀਪ ਸਿੰਘ ਰੱਕੜ ਪੁੱਤਰ ਸਵ. ਪਰਵਿੰਦਰ ਸਿੰਘ ਰੱਕੜ ਨੇ ਦੱਸਿਆ ਕਿ 30 ਅਕਤੂਬਰ ਨੂੰ ਉਨ੍ਹਾਂ ਦੇ ਦਾਦਾ ਮਾਸਟਰ ਜੁਝਾਰ ਸਿੰਘ ਰੱਕੜ ਨਮਿਤ ਅੰਤਿਮ ਅਰਦਾਸ ਗੁਰਦੁਆਰਾ ਸਾਹਿਬ ਪਿੰਡ ਰੱਕੜਾਂ ਬੇਟ ਨੇੜੇ ਬਲਾਚੌਰ ਵਿਖੇ ਦੁਪਿਹਰ 12 ਵਜੇ ਤੋਂ 1 ਵਜੇ ਤੱਕ ਹੋਵੇਗੀ। -ਦੀਦਾਰ ਸਿੰਘ ਬਲਾਚੌਰੀਆ
ਪਿਛਲੀ ਖ਼ਬਰ ਲਧਾਣਾ ਉੱਚਾ ਵਿਖੇ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਗੁਰਮਤਿ ਸਮਾਗਮ ਅਗਲੀ ਖ਼ਬਰ ਰੱਕੜ ਤੇ ਜੋਸ਼ੀਲਾ ਦੇ ਵਿਛੋੜੇ ਨਾਲ ਸਮਾਜ ਅਤੇ ਸਿੱਖ ਕੌਮ ਨੂੰ ਪਿਆ ਵੱਡਾ ਘਾਟਾ-ਜਥੇਦਾਰ ਖਾਲਸਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।