ਪੱਲੀ-ਝਿੱਕੀ, 14 ਅਪ੍ਰੈਲ (ਕੁਲਦੀਪ ਸਿੰਘ ਪਾਬਲਾ)-ਡਾ. ਬੀ.ਆਰ ਅੰਬੇਡਕਰ ਦਾ 145ਵਾਂ ਜਨਮ ਦਿਹਾੜਾ ਪੱਲੀ-ਝਿੱਕੀ ਵਿਖੇ ਬੜੀ ਸ਼ਰਧਾ ਪੂਰਵਕ ਮਨਾਇਆ ਗਿਆ | ਇਸ ਦੌਰਾਨ ਸਮੂਹ ਪ੍ਰਬੰਧਕ ਕਮੇਟੀ, ਸਰਪੰਚ ਸਰੂਪ ਸਿੰਘ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਮਿਊਨਿਟੀ ਹਾਲ ਪੱਲੀ-ਝਿੱਕੀ ਵਿੱਚ ਡਾ. ਬੀ.ਆਰ ਅੰਬੇਡਕਰ ਦੇ ਜਨਮ ਦਿਹਾੜੇ ਦੌਰਾਨ ਸਰਪੰਚ ਸਰੂਪ ਸਿੰਘ ਵੱਲੋਂ ਕੇਕ ਕੱਟ ਕੇ ਬੜੀ ਸ਼ਰਧਾ ਪੂਰਵਕ ਮਨਾਇਆ ਗਿਆ | ਇਸ ਦੌਰਾਨ ਕਮੇਟੀ ਦੇ ਪ੍ਰਧਾਨ ਬਲਵੀਰ ਚੰਦ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਡਾਕਟਰ ਸਾਹਿਬ ਜੀ ਦੇ ਦੱਸੇ ਹੋਏ ਸਿਧਾਂਤਾਂ 'ਤੇ ਚੱਲਣਾ ਚਾਹੀਦਾ ਹੈ | ਇਸ ਮੌਕੇ ਸਰਪੰਚ ਸਰੂਪ ਸਿੰਘ, ਸਾਹਿਬ ਸਿੰਘ ਸੱਬਾ ਪੰਚ, ਪ੍ਰਧਾਨ ਬਲਵੀਰ ਚੰਦ, ਹਰਦੀਪ ਸੋਢੀ, ਪਰਮਜੀਤ ਸਿੰਘ ਪੰਮੀ, ਜੋਗਿੰਦਰ ਰਾਮ, ਪਰਮਜੀਤ, ਰਾਮ ਲੁਭਾਇਆ, ਗਿਆਨੀ ਰਾਮ ਸਿੰਘ, ਸੁਰਜੀਤ ਰਾਮ, ਅਵਤਾਰ ਲਾਲ, ਅਮਨ ਕੁਮਾਰ, ਸ਼ਨੀ, ਧਰਮਿੰਦਰ ਕੁਮਾਰ, ਜੀ.ਪੀ ਲਾਈਵ ਮਨੀ, ਬੋਬੀ, ਡਾ. ਜਸਵਿੰਦਰ ਸਿੰਘ, ਦੀਪੂ ਢੋਲੀ, ਕਮਲੇਸ਼ ਕੌਰ ਆਸ਼ਾ ਵਰਕਰ, ਨੀਲਮ ਰਾਣੀ, ਬਖ਼ਸ਼ੋ, ਹਰਪਾਲ ਕੌਰ ਸਾਬਕਾ ਪੰਚ, ਬਖ਼ਸ਼ੀਸ਼ ਕੌਰ, ਰੇਖਾ ਰਾਣੀ, ਮੀਨਾ ਰਾਣੀ, ਕਸ਼ਮੀਰ ਕੌਰ, ਨਿਰਮਲ ਦੇਵੀ ਪੰਚ, ਮਨਜੀਤ ਕੌਰ, ਨਛੱਤਰ ਕੌਰ, ਰੀਨਾ ਰਾਣੀ, ਬਖ਼ਸ਼ੋ ਆਦਿ ਹਾਜ਼ਰ ਸਨ |